Monday, August 10, 2026

ਜਿਲ੍ਹਾ ਪੱਧਰੀ ਫੁਟਬਾਲ ਟੂਰਨਾਮੈਂਟ ‘ਚ ਅੰਮ੍ਰਿਤਸਰ ਚੈਂਪੀਅਨ ਤੇ ਵਿਛੋਆ ਬਣਿਆ ਉਪ ਜੇਤੂ

PPN2808201614

ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ)- ਜਿਲਾ ਖੇਡ ਟੂਰਨਾਮੈਂਟ ਕਮੇਟੀ ਦੇ ਵਲੋਂ ਏਈਓ ਕੁਲਜਿੰਦਰ ਸਿੰਘ ਮੱਲੀ ਦੇ ਦਿਸ਼ਾਂ ਨਿਰਦੇਸ਼ਾਂ ਤੇ ਪ੍ਰਿੰ: ਨਿਰਮਲ ਸਿੰਘ ਭੰਗੂ ਤੇ ਕੋਚ ਰਣਕੀਰਤ ਸਿੰਘ ਸੰਧੂ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੱਜ ਇਥੇ ਸੰਪੰਨ ਹੋਏ ਅੰਡਰ 19 ਸਾਲ ਉਮਰ ਵਰਗ ਦੇ ਫੁਟਬਾਲ ਮੁਕਾਬਲਿਆਂ ਦੇ ਦੋਰਾਨ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਅੰਮ੍ਰਿਤਸਰ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ ਜਦੋਂ ਕਿ ਸਰਕਾਰੀ ਸੀਨੀ: ਸੈਕੰ: ਸਕੂਲ ਵਿਛੋਆ ਤਹਿ: ਅਜਨਾਲਾ ਦੀ ਟੀਮ ਦੂਸਰੇ ਸਥਾਨ ਤੇ ਰਹਿੰਦੇ ਹੋਏ ਉਪਜੇਤੂ, ਜਦੋਂ ਕਿ ਸੇਂਟ ਸੌਲਜ਼ਰ ਜੰਡਿਆਲਾ ਦੀ ਟੀਮ ਤੀਸਰੇ ਸਥਾਨ ਤੇ ਰਹੀ। ਟੀਮ ਮੈਨੇਜਰ ਬਾਬਾ ਹਰਜੀਤ ਸਿੰਘ ਖਾਲਸਾ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਚ ਭੁਪਿੰਦਰ ਸਿੰਘ ਲੂਸੀ ਤੇ ਕੋਚ ਪ੍ਰਦੀਪ ਕੁਮਾਰ ਦੀ ਨਿਗਰਾਨੀ ਹੇਠ ਆਯੋਜਤ ਇਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭਾਰੰਭ ਸੀਆਈਟੀ ਰੇਲਵੇ ਸਵਰਨ ਸਿੰਘ ਸੰਧੂ ਤੇ ਪ੍ਰਿੰ: ਰੁਪਿੰਦਰ ਰੰਧਾਵਾ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ। ਫਾਇਨਲ ਮੁਕਾਬਲੇ ਦੋਰਾਨ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਅੰਮ੍ਰਿਤਸਰ ਦੀ ਟੀਮ ਆਪਣੀ ਵਿਰੋਧੀ ਵਿਛੋਆ ਦੀ ਟੀਮ ਨੂੰ 0 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਜਦੋਂ ਕਿ ਜੰਡਿਆਲਾ ਦੀ ਟੀਮ ਨੇ ਦਵਿੰਦਰਾ ਇੰਟਰਨੈਸ਼ਨਲ ਭਲਾ ਪਿੰਡ ਦੀ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੋਕੇ ਕੋਚ ਖੁਸ਼ਵੰਤ ਸਿੰਘ, ਰਜਿੰਦਰ ਸਿੰਘ, ਗੁਰਮੁੱਖ ਸਿੰਘ, ਅਸ਼ੋਕ ਕੁਮਾਰ, ਠੇਕੇਦਾਰ ਕੁਸ਼ਲਦੀਪ ਸਿੰਘ, ਮੈਡਮ ਹਰਿੰਦਰਜੀਤ ਕੋਰ, ਅਤੁਲ ਕੁਮਾਰ ਆਦਿ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply