Thursday, February 26, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 1 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪੈਟਰੋਲ 3.38 ਅਤੇ 2.87 ਰੁਪਏ ਮਹਿੰਗਾ – ਅੱਧੀ ਰਾਤ ਤੋਂ ਲਾਗੂ ਹੋਣਗੀਆਂ ਕੀਮਤਾਂ।

▶ ਆਮ ਆਦਮੀ ਛੱਡ ਚੁੱਕੇ ਐਚ.ਐਸ ਕਿੰਗਰਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਕੇ ‘ਆਪ’ ਦੇ ਭ੍ਰਿਸ਼ਟਾਚਾਰ ਦਾ ਵੱਡਾ ਖੁਲਾਸਾ ਕਰਨ ਦਾ ਐਲਾਨ।

▶ ਡੋਨੇਸ਼ਨ ਅਤੇ ਪੈਸੇ ਬਦਲੇ ਟਿੱਕਟਾਂ ਦੇ ਕੇ ਭ੍ਰਿਸ਼ਟਾਚਾਰ ਕਰਨ ਦੇ ਦਿਲੀ ਦੇ ਆਗੂਆਂ ਖਿਲਾਫ ਪੇਸ਼ ਕਰਾਂਗਾ ਸਬੂਤ – ਐਚ.ਐਸ ਕਿੰਗਰਾ।

▶ ਹੈਦਰਾਬਾਦ ਵਿੱਚ ਭਾਰੀ ਮੀਂਹ ਨਾਲ ਘਰ ਦੀਆਂ ਕੰਧਾਂ ਤੇ ਛੱਤ ਡਿੱਗਣ ਨਾਲ 4 ਬੱਚਿਆਂ ਸਮੇਤ 7 ਮੌਤਾਂ।

▶ ਪਾਰਟੀ ‘ਚੋਂ ਕੱਢਣਾ ਵੱਡੀ ਗੱਲ ਨਹੀਂ– ਪਰ ਜਲੀਲ ਕਰਨਾ ਮੇਰੇ ਲਈ ਵੱਡਾ ਸਦਮਾ – ਛੋਟੇਪੁਰ।

▶ ਨੀਲਾ ਕਾਰਡਧਾਰਕਾਂ ਨੂੰ ਭਿਖਾਰੀ ਕਹਿਣ ‘ਤੇ ਭਗਵੰਤ ਮਾਨ ਖਿਲਾਫ ਗੁੱਸਾ ਵਧਿਆ– ਬਰਨਾਲਾ ‘ਚ ਹੋਇਆ ਰੋਸ ਪ੍ਰਦਰਸ਼ਨ।

▶ 8 ਸਤੰਬਰ ਦੇ ਵਿਧਾਨ ਸਭਾ ਇਜ਼ਲਾਸ ਦੀ ਨਹੀਂ ਮਿਲੀ ਸੂਚਨਾ, ਅਖਬਾਰਾਂ ਤੋਂ ਲੱਗਾ ਪਤਾ– ਚਰਨਜੀਤ ਸਿੰਘ ਚੰਨੀ।

▶ ਬਹਿਬਲ ਕਲਾ ਕਾਂਡ ਦੀ ਰਿਪੋਰਟ ਜਨਤਕ ਕਰਨ ਦੀ ਵਿਧਾਨ ਸਭਾ ‘ਚ ਕਰਾਂਗੇ ਮੰਗ– ਸੁਨੀਲ ਜਾਖੜ।

▶ ਅਕਾਲੀ ਦਲ ਦਾ ਜੁਆਬ, ਲੋੜ ਪਈ ਤਾਂ ਹੀ ਜਨਤਕ ਕੀਤੀ ਜਾਵੇਗੀ ਜਾਂਚ ਰਿਪੋਰਟ– ਚਰਨਜੀਤ ਬਰਾੜ।

▶ ਪੰਜਾਬ ਦਾ ਮੁੱਖ ਮੰਤਰੀ ਬਨਾਉਣ ਲਈ ਮੈਡਮ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਤੇ ਕੇਜਰੀਵਾਲ ਨੇ ਆਪਣੀ ਘਰਵਾਲੀ ਦਾ ਦਿਵਾਇਆ ਅਸਤੀਫਾ, ਪਰ ਦੋਨਾਂ ਦਾ ਸੁਪਨਾ ਨਹੀਂ ਹੋਵੇਗਾ ਪੂਰਾ – ਡਾ. ਰਾਜ ਕੁਮਾਰ।

▶ ਮੈਡਮ ਸਿੱਧੂ ਦਾ ਪਲਟਵਾਰ- ਡਾ, ਰਾਜ ਕੁਮਾਰ ਹੀ ਕਰਦੇ ਰਹੇ ਰੋਜਾਨਾ ਫੋਨ, ਗੱਲ ਨਾ ਬਨਣ ‘ਤੇ ਕਰ ਰਹੇ ਹਨ, ਅਜਿਹੀ ਬਿਆਨਬਾਜ਼ੀ।

▶ ਮੁਹਾਲੀ ਤੋਂ ਸ਼ੁਰੂ ਹੋ ਰਹੀ ਅੰਤਰਾਰਾਸ਼ਟਰੀ ਉਡਾਨ ਦੀ ਪਹਿਲੀ ਫਲਾਇਟ ਰਾਹੀਂ ਸੁਖਬੀਰ ਬਾਦਲ ਜਾਣਗੇ ਦੁਬਈ।

▶ ਪੀ.ਯੂ (ਪੰਜਾਬ ਯੂਨੀਵਰਸਿਟੀ) ਦੀਆਂ ਵਿਦਿਆਰਥੀ ਜਥੇਬੰਦੀ ਚੋਣਾਂ 7 ਸਤੰਬਰ ਨੂੰ।

▶ ਗੁਰੂਗ੍ਰਾਮ ਜਮੀਨ ਘੁਟਾਲਾ ਮਾਮਲੇ ‘ਚ ਗਠਿਤ ਢੀਂਗਰਾ ਕਮਿਸ਼ਨ ਨੇ ਸੌਂਪੀ ਰਿਪੋਰਟ– ਕਾਰਵਾਈ ਦੀ ਕੀਤੀ ਸਿਫਾਰਸ਼।

▶ ਹਰਿਆਣਾ ਵਿੱਚ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਦਾ ਬਿੱਲ ਪਾਸ– 30,000 ਤੋਂ 40,000 ਪ੍ਰਤੀ ਮਹੀਨਾ ਹੋਈ ਤਨਖਾਹ ਅਤੇ ਵਧਾਏ ਗਏ ਕਈ ਹੋਰ ਭੱਤੇ।

▶ ਸਾਥੀ ਮੰਤਰੀਆਂ ਤੇ ਵਿਧਾਇਕਾਂ ਸਮੇਤ ਸਾਇਕਲ ‘ਤੇ ਵਿਧਾਨ ਸਭਾ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ।

▶ ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, ਇਕ ਦਿਨ ਨਾਲ ਨਹੀਂ ਪੈਂਦਾ ਕੋਈ ਫਰਕ।

▶ ਇਤਰਾਜ਼ਯੋਗ ਸੀ.ਡੀ ਮਾਮਲੇ ‘ਚ ਮੁੱਖ ਮੰਤਰੀ ਕੇਜਰੀਵਾਲ ਨੇ ਬਾਲ ਵਿਕਾਸ ਮੰਤਰੀ ਸੰਦੀਪ ਕੁਮਾਰ ਨੂੰ ਕੀਤਾ ਬਰਖਾਸਤ।

▶ ਭਾਰੀ ਮੀਂਹ ਨਾਲ ਦਿੱਲੀ ਵਿੱਚ ਜਨਜੀਵਨ ਅਸਤ-ਵਿਅਸਤ – ਗੱਡੀਆਂ ਖਰਾਬ ਹੋਣ ਨਾਲ ਲੱਗੇ ਲੰਮੇ ਜਾਮ।

▶ ਦਿੱਲੀ ਵਿੱਚ ਲੱਗੇ ਜਾਮ ਵਿੱਚ ਫਸੇ ਰਹੇ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ।

▶ ਮੋਦੀ ਅਤੇ ਓਬਾਮਾ ਨੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਕੀਤੇ ਮਜ਼ਬੂਤ– ਜਾਨ ਕੈਰੀ।

▶ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਇਲਾਕੇ ਵਿੱਚ ਗੋਲੀ ਲੱਗਣ ਨਾਲ ਇਕ ਪ੍ਰਦਰਸ਼ਨਕਾਰੀ ਦੀ ਮੌਤ – 6 ਜਖਮੀ।

▶ ਆਮ ਆਦਮੀ ਪਾਰਟੀ ਕੋਲ ਕੋਈ ਸਟਿੰਗ ਨਹੀਂ, ਸਟਿੰਗ ਦੇ ਨਾਮ ‘ਤੇ ਕੀਤਾ ਜਾਣਾ ਸੀ ਬਲੈਕਮੇਲ- ਛੋਟੇਪੁਰ।

▶ ਹੁਣ ਜਬਰ ਜਿਨਾਹ ਦੇ ਦੋਸ਼ੀਆਂ ਨੂੰ ਮਹਾਂਰਾਸ਼ਟਰ ਵਿੱਚ ਨਹੀਂ ਮਿਲੇਗੀ ਪੈਰੋਲ।

▶ ਆਲ ਇੰਡੀਆ ਰੇਡੀਓ ਬਲੋਚੀ ਭਾਸ਼ਾ ‘ਚ ਪ੍ਰਸਾਰਿਤ ਕਰੇਗਾ ਖਬਰਾਂ।

▶ ਪਿੰਡ ਬੰਮਣਾ ਵਾਸੀ ਕਿਸਾਨ ਨੇਤਾ ਜਸਬੀਰ ਸਿੰਘ ਦੀ ਸਮਾਣਾ ਭਵਾਨੀਗੜ੍ਹ ਮਾਰਗ ‘ਤੇ ਵਾਪਰੇ ਸੜ੍ਹਕ ਹਾਦਸੇ ‘ਚ ਮੌਤ।

▶ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ- ਭਾਰਤ ਤੇ ਅਮਰੀਕਾ ਦਰਮਿਆਨ ਹੋਏ ਰੱਖਿਆ ਸਮਝੋਤੇ ਤੋਂ ਨਾ ਡਰੇ ਚੀਨ।

▶ ਪੱਛਮੀ ਬੰਗਾਲ ਦੇ ਪਿੰਡ ਸਿੰਗੂਰ ‘ਚ ਟਾਟਾ ਕੰਪਨੀ ਵਲੋਂ ਐਕੁਆਇਰ ਕੀਤੀ 997 ਏਕੜ ਜਮੀਨ ਕਿਸਾਨਾਂ ਨੂੰ ਵਾਪਿਸ ਦੇਣ ਦੇ ਸੁਪਰੀਮ ਕੋਰਟ ਨੇ ਦਿੱਤੇ ਹੁਕਮ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply