
ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ)- ਹਲਕਾ ਪੱਛਮੀ ਦੇ ਸਰਕਲ ਇੰਚਾਰਜ ਬਲਵਿੰਦਰ ਸਿੰਘ ਫੌਜੀ, ਕੈਪਟਨ ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ, ਜ਼ਸਵਿੰਦਰ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਪਰਮਜੀਤ ਸਿਘੰ, ਸਤਵੰਤ ਸਿੰਘ ਆਦਿ ਬੂਥ ਇੰਚਾਰਜ ਅੱਜ ਆਮ ਆਦਮੀ ਪਾਰਟੀ ‘ਤੇ ਵਲੰਟੀਅਰਾਂ ਨਾਲ ਧੋਖੇ ਕਰਨ ਦੇ ਦੋਸ਼ ਲਾਉਂਦਿਆਂ ਆਪ’ ਦੇ ਮੁਅੱਤਲਸ਼ੂਦਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠਲੇ ਆਮ ਆਦਮੀ ਵਲੰਟੀਅਰ ਫਰੰਟ ਵਿੱਚ ਸ਼ਾਮਿਲ ਹੋ ਗਏ।
ਇੰਨਾਂ ਵਲੰਟੀਅਰਾਂ ਦੇ ਫਰੰਟ ਵਿੱਚ ਸ਼ਾਮਲ ਹੋੋਣ ਦਾ ਐਲਾਨ ਸਥਾਨਕ ਹੋਟਲ ਵਿੱਚ ਕਰਵਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਫਰੰਟ ਦੇ ਪੰਜਾਬ ਪ੍ਰਧਾਨ ਸੁਮਿਤ ਸਿੰਘ ਭੁੱਲਰ ਵਲੋਂ ਕੀਤਾ ਗਿਆ।ਇਸ ਮੌਕੇ ਪ੍ਰਧਾਨ ਸੁਮਿਤ ਸਿੰਘ ਭੁੱਲਰ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਸੱਤਾ ਪਰਿਵਰਤਨ ਦੇ ਨਾਅਰੇ ਦਾ ਜਲੂਸ ਕੱਢਿਆ ਹੈ ਅਤੇ ਆਪਣੇ ਹੀ ਬਣਾਏ ਅਸੂਲਾਂ ਦੀ ਬਲੀ ਦੇ ਕੇ ਹਰ ਵਸੀਲੇ ਰਾਹੀਂ ਸੱਤਾ ਪ੍ਰਾਪਤੀ ਦੀ ਲੜਾਈ ਸ਼ੁਰੂ ਕੀਤੀ ਹੈ।, ਉਸ ਨੂੰ ਦੇਖਦਿਆਂ ਅੱਜ ਆਪ ਦਾ ਹਰ ਵਲੰਟੀਅਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।ਉਨਾਂ ਕਿਹਾ ਕਿ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਪੰਜਾਬ ਵਿੱਚ ਸਥਾਪਿਤ ਕਰਨ ਵਾਲਿਆਂ ਨੂੰ ‘ਆਪ’ ਦੇ ਦਿੱਲੀ ਦਰਬਾਰ ਵੱਲੋਂ ਧੱਕੇ ਪੈ ਰਹੇ ਹਨ।ਇਸੇ ਦਾ ਨਤੀਜਾ ਹੈ ਕਿ ਅੱਜ ਹਲਕਾ ਪੱਛਮੀ ਤੋਂ ਆਪ’ ਵਲੰਟੀਅਰ ਉਨਾਂ ਦੇ ਫਰੰਟ ਨਾਲ ਜੁੜੇ ਹਨ।ਅੰਮ੍ਰਿਤਸਰ ਤੋਂ ਆਪ ਵੱਲੋ ਦਿੱਤੀਆਂ ਗਈਆਂ ਟਿਕਟਾਂ ਬਾਰੇ ਸੁਮਿਤ ਭੁੱਲਰ ਨੇ ਡਾ. ਇੰਦਰਬੀਰ ਸਿੰਘ ਨਿੱਜਰ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ 9 ਸਾਲਾਂ ਤੋਂ ਬਾਦਲਾਂ ਅਤੇ ਮਜੀਠੀਏ ਦਾ ਕਰੀਬੀ ਅਤੇ ਮਰੀਜ਼ਾਂ ਨੂੰ ਲੁੱਟਣ ਵਾਲਾ ਸਰਮਾਏਦਾਰ ਸ਼੍ਰੇਣੀ ਦਾ ਪ੍ਰਤੀਕ ਬੰਦਾ ਆਮ ਆਦਮੀ ਪਾਰਟੀ ਦੇ ਹੱਕਾਂ ਦਾ ਰਾਖਾ ਕਿਵੇਂ ਹੋ ਸਕਦਾ ਹੈ।ਉਨਾਂ ਦੋਸ਼ ਲਾਇਆ ਕਿ 67 ਸਾਲ ਤੋਂ ਦੁੱਖੀ ਪੰਜਾਬੀਆਂ ਨੂੰ ਇੱਕ ਆਸ ਦੀ ਕਿਰਨ ਆਮ ਆਦਮੀ ਪਾਰਟੀ ਦਿਸੀ ਸੀ, ਜੋ ਅੱਜ ਦੂਸਰੀਆਂ ਰਵਾਇਤੀ ਪਾਰਟੀਆਂ ਤੋਂ ਵੀ ਗਰਕ ਚੁੱਕੀ ਹੈ।
ਫਰੰਟ ਵਿੱਚ ਸ਼ਾਮਲ ਹੋਏ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਆਮ ਆਦਮੀ ਪਾਰਟੀ ਨਾਲ ਚੱਲ ਕੇ 3 ਸਾਲਾਂ ਵਿੱਚ ਹੁੁਣ ਤੱਕ 8 ਲੱਖ ਦੇ ਕਰੀਬ ਰਕਮ ਖਰਚ ਕੀਤੀ ਹੈ, ਪਰ ਪਾਰਟੀ ਵਲੋਂ ਉਸ ਨੂੰ ਬਣਦਾ ਮਾਨ ਸੋਤਿਕਾ ਨਹੀਂ ਦਿਤਾ ਗਿਆ ਅਤੇ ਇੱਕ ਸੀਨੀਅਰ ਵਲੰਟੀਅਰ ਹੋਣ ਦੇ ਬਾਵਜੂਦ ਵੀ ਟਿਕਟਾਂ ਵੰਡਣ ਸਮੇਂ ਉਸ ਦੀ ਸਲਾਹ ਲਈ ਗਈ ਹੈ ਤੇ ਪੈਸੇ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਹਨ।ਫੌਜੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵਲੋਂ ਕ੍ਰਾਂਤੀ ਅਖਬਾਰ ਦੀਆਂ ਪਰਚੀਆਂ ਕੱਟੀਆਂ ਸਨ, ਉਹ ਅਖਬਾਰ ਵੀ ਕਿਸੇ ਨੂੰ ਨਹੀਂ ਮਿਲੀ । ਕੇਜਰੀਵਾਲ ਕਹਿੰਦੇ ਕੁੱਝ ਤੇ ਕਰਦੇ ਕੁਝ ਹਨ, ਜਦਕਿ ਡਾ. ਧਰਮਵੀਰ ਗਾਂਧੀ ਸੂਝਵਾਨ ਤੇ ਗੱਲ ‘ਤੇ ਕਾੲਮਿ ਰਹਿਣ ਵਾਲੇ ਆਗੂ ਹਨ। ਜਿਸ ਕਰਕੇ ਦੁਖੀ ਹੋ ਕੇ ਉਹ ਝੂਠੇ ਕੇਜਰੀਵਾਲ ਨੂੰ ਛੱਡ ਕੇ ਫਰੰਟ ਵਿੱਚ ਸ਼ਾਮਲ ਹੋਏ ਹਨ।ਸੁਮਤ ਭੁਲਰ ਨੇ ਆਪ ‘ਤੇ ਬਿਲਾਂ ਦੀ ਅਦਾਇਗੀ ਵੀ ਨਾ ਕਰਨ ਦਾ ਦੋਸ਼ ਲਾਇਆ। ਬੀਤੇ ਦਿਨ ਛੋਟੇਪੁਰ ਅਤੇ ਕਾਜਟਰੀਵਾਲ ਧੜਿਆਂ ਦਰਮਿਆਨ ਹੋਈ ਝੜਪ ਨੂੰ ਵੀ ਉਨਾਂ ਨੇ ਮੰਦਭਾਗੀ ਘਟਨਾ ਦੱਸਿਆ।
ਇਸ ਸਮੇਂ ਉਪ ਜਨਰਲ ਸਕੱਤਰ ਬਿਕਰਮਜੀਤ ਸਿੰਘ ਫਤਿਹਪੁਰ ਰਾਜਪੂਤਾਂ, ਹਲਕਾ ਪੱਛਮੀ ਦੇ ਇੰਚਾਰਜ ਅਤੇ ਸਟੇਟ ਕਮੇਟੀ ਮੈਂਬਰ ਜਗਤਾਰ ਸਿੰਘ ਗਿੱਲ, ਅੰਮ੍ਰਿਤਸਰ ਮਹਿਲਾ ਵਿੰਗ ਦੇ ਇੰਚਾਰਜ ਪ੍ਰਿਆ ਸਿੰਘ, ਅੰਮ੍ਰਿਤਸਰ ਯੂਥ ਇੰਚਾਰਜ ੳਂਕਾਰ ਸਿੰਘ ਰੰਧਾਵਾ ਤੋਂ ਇਲਾਵਾ ਤਰੁਣ ਸ਼ਰਮਾ ਹਲਕਾ ਪੱਛਮੀ ਯੂਥ ਇੰਚਾਰਜ, ਯਸ਼ਪਾਲ ਮਹਿਤਾ, ਲੱਖਾ ਭੱਟੀ, ਬਲਵਿੰਦਰ ਸਿੰਘ, ਅਸ਼ੋਕ ਕੁਮਾਰ, ਕਰਮਚੰਦ ਢਿੱਲੋਂ, ਬਿੱਟੂ ਕਾਲੇ ਪਿੰਡ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media