ਪਠਾਨਕੋਟ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਖੇਤਰਾਂ ਅੰਦਰ ਵੋਟਰ ਰਜਿਸਟ੍ਰੇਸਨ ਕਰ ਕੇ ਨਵੇਂ ਮਤਦਾਤਾਵਾਂ ਦੀ ਸੰਖਿਆ ਵਧਾਈ ਗਈ ਹੈ ਅਤੇ ਇਸ ਦੇ ਨਾਲ ਹੀ ਜਿਲ੍ਹੇ ਅੰਦਰ 18 ਤੋਂ 19 ਸਾਲ ਜਾ ਇਸ ਤੋਂ ਉਪਰ ਉਮਰ ਵਾਲੇ ਨੋਜਵਾਨਾਂ ਦੀ ਵੋਟਰ ਰਜਿਸਟ੍ਰੇਸਨ ਕਰਨ ਦੇ ਲਈ 7 ਸਤੰਬਰ ਤੋਂ 7 ਅਕਤੂਬਰ ਤੱਕ ਵਿਸੇਸ ਮੁਹਿਮ ਚਲਾਈ ਜਾ ਰਹੀ ਹੈ ਜਿਸ ਦੋਰਾਨ ਕੋਈ ਵੀ ਨੋਜਵਾਨ ਜਿਸ ਦਾ ਵੋਟਰ ਕਾਰਡ ਨਹੀਂ ਬਣਿਆ ਹੈ ਉਹ ਆਪਣਾ ਵੋਟਰ ਕਾਰਡ ਬਣਵਾ ਸਕਦਾ ਹੈ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਆਪਣੇ (ਡੀ.ਸੀ) ਦਫਤਰ ਵਿਖੇ ਸਵੀਪ ਗਤੀਵਿਧੀਆਂ ਅਤੇ ਅਗਾਮੀ ਵਿਧਾਨ ਸਭਾ ਦੀਆਂ ਚੋਣਾ-2017 ਦੀਆਂ ਅਡਵਾਂਸ ਵਿੱਚ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਜੀਤ ਸਿੰਘ ਜਿਲ੍ਹਾ ਨੋਡਲ ਅਫਸਰ ਸਵੀਪ-ਕਮ-ਵਧੀਕ ਜਿਲ੍ਹਾ ਚੋਣ ਅਫਸਰ, ਗੁਲਨੀਤ ਸਿੰਘ ਖੁਰਾਨਾ ਐਸ.ਪੀ., ਨਰੇਸ ਮਹਾਜਨ ਸਹਾਇਕ ਜਿਲ੍ਹਾ ਨੋਡਲ ਅਫਸਰ ਸਵੀਪ, ਸਰਵਜੀਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਵੋਟ ਬਣਾਉਣ ਦੇ ਲਈ ਪਿੰਡਾ ਅੰਦਰ ਮੁਨਾਦੀ ਕਰਵਾਈ ਜਾਵੇ ਅਤੇ ਨੋਜਵਾਨਾਂ ਨੂੰ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸਨ ਕਰਵਾਉਣ ਲਈ ਜਾਗਰੁਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੜਕੀਆਂ ਦੀ ਸ਼ਾਦੀ ਹੋਣ ਤੋਂ ਬਾਅਦ ਅੱਜ ਤੱਕ ਸਸੁਰਾਲ ਵਿੱਚ ਵੋਟ ਨਹੀਂ ਬਣੀ ਹੈ ਉਹ ਆਪਣੇ ਮਾਇਕੇ ਅੰਦਰ ਬੀ.ਐਲ.ਓ. ਤੋਂ ਲਿਖਵਾ ਕੇ ਅਤੇ ਆਪਣਾ ਵੋਟ ਕਟਵਾ ਕੇ ਆਪਣੇ ਸਸੁਰਾਲ ਖੇਤਰ ਅੰਦਰ ਬੀ.ਐਲ. ਓ. ਨੂੰ ਫਾਰਮ ਭਰ ਕੇ ਨਵੇਂ ਸਥਾਨ ਤੇ ਵੋਟ ਬਣਾਉਣ ਤਾਂ ਜੋ ਇਸ ਮੁਹਿਮ ਨੂੰ ਪੂਰਨ ਰੂਪ ਵਿੱਚ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਨੇ ਸਵੀਪ ਕਮੇਟੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੋਸਲ ਮੀਡਿਆ ਦੇ ਮਾਧਿਅਮ ਨਾਲ ਨੋਜਵਾਨਾਂ ਨੂੰ ਵੋਟਰ ਰਜਿਸ਼ਟ੍ਰੇਸਨ ਦੇ ਲਈ ਵੱਧ ਤੋਂ ਵੱਧ ਜਾਗਰੁਕ ਕੀਤਾ ਜਾਵੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media