Sunday, March 22, 2026

ਰਾਸ਼ਟਰੀ ਸ਼ਹਿਰੀ ਆਜੀਵਿਕ ਮਿਸ਼ਨ ਅਧੀਨ ਬਿਊਟੀਸਿਅਨ ਟ੍ਰੇਨਿੰਗ ਦੇ ਪਹਿਲੇ ਗਰੁੱਪ ਦੀ ਸੁਰੂਆਤ

PPN3108201623ਪਠਾਨਕੋਟ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਵਿੱਚ ਲੜਕੀਆਂ ਲਈ ਆਪਣੇ ਸਵੈ ਰੋਜਗਾਰ ਸੁਰੂ ਕਰਨ ਦੇ ਉਦੇਸ ਨਾਲ ਸਕਿਲ ਡਿਵੈਲਪਮੈਂਟ ਸੈਂਟਰ ਖੋਲਣ ਦੀ ਉਨ੍ਹਾਂ ਦੀ ਯੋਜਨਾ ਸੀ ਅਤੇ ਇਸ ਤਹਿਤ ਅੱਜ  ਰਾਸਟਰੀ ਸਹਿਰੀ ਆਜੀਵਿਕ ਮਿਸ਼ਨ ਦੇ ਅਧੀਨ ਬਿਊਟੀਸਿਅਨ ਟ੍ਰੇਨਿੰਗ ਦੇ ਪਹਿਲੇ ਗਰੁਪ ਦੀ ਸੁਰੂਆਤ ਕੀਤੀ ਗਈ ਹੈ ਅਤੇ ਇਸ ਨਾਲ ਹੀ ਭਵਿੱਖ ਲਈ ਹੋਰ ਯਤਨ ਕੀਤੇ ਜਾ ਰਹੇ ਹਨ ਕਿ ਮਹਿਲਾਵਾਂ ਦੇ ਲਈ ਵੀ ਸੈਲਫ ਹੈਲਪ ਗਰੁਪ ਸੁਰੂ ਕਰਵਾ ਕੇ ਉਨ੍ਹਾਂ ਲਈ ਰੋਜਗਾਰ ਦੇ ਹੋਰ ਮੋਕੇ ਪੈਦਾ ਕੀਤੇ ਜਾਣ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਥਾਨਕ ਯੂ-ਨਾਈਟ ਹੋਟਲ ਵਿੱਚ ਰਾਸ਼ਟਰੀ ਸ਼ਹਿਰੀ ਆਜੀਵਿਕ ਮਿਸ਼ਨ ਦੇ ਅਧੀਨ ਬਿਊਟੀਸਿਅਨ ਟ੍ਰੇਨਿੰਗ ਦੇ ਪਹਿਲੇ ਗਰੁਪ ਦੀ ਸੁਰੂਆਤ ਕਰਨ ਉਪਰੰਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪ੍ਰਿਸੀਪਲ ਹਰੀਸ ਮੋਹਣ ਆਈ.ਟੀ.ਆਈ. ਪਠਾਨਕੋਟ, ਮਨੋਜ ਸਰਮਾ , ਨਰੇਸ਼ ਮਹਾਜਨ, ਰਾਕੇਸ ਔਲ ਅਤੇ ਹੋਰ ਆਹੁਦੇਦਾਰ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਇਹ ਪਹਿਲਾ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਖੋਲਿਆ ਗਿਆ ਹੈ ਜਿਸ ਵਿੱਚ ਸਹਿਰੀ ਖੇਤਰ ਦੀਆਂ ਕਰੀਬ 30 ਲੜਕੀਆਂ ਨੂੰ 2 ਮਹੀਨੇ ਦੀ ਬਿਊਟੀਸਿਅਨ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਟ੍ਰੇਨਿੰਗ ਖਤਮ ਹੋਣ ਉਪਰੰਤ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੂਨਰ ਵਿਅਕਤੀ ਦੀ ਪਹਿਚਾਨ ਹੁੰਦਾ ਹੈ ਅਤੇ ਸਿੱਖਿਆ ਹੋਇਆ ਹੂਨਰ ਵਿਅਕਤੀ ਦੀ ਸਾਰੀ ਜਿੰਦਗੀ ਕੰਮ ਆਉਦਾ ਹੈ। ਹੂਨਰ ਦੇ ਕਾਰਨ ਕੋਈ ਵੀ ਆਪਣੀ ਵੱਖਰੀ ਪਹਿਚਾਨ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਅੰਦਰ ਹੋਰ ਵੀ ਕੋਰਸ ਸੁਰੂ ਕਰਕੇ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋਂ ਉਹ ਆਪਣਾ ਖੁਦ ਦਾ ਰੋਜਗਾਰ ਸਥਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਦਾ ਟੀਚਾ ਰਿਹਾ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ ਵੱਧ ਤੋਂ ਵੱਧ ਸਕਿੱਲ ਡਿਵੈਲਪਮੈਂਟ ਦੇ ਮੋਕੇ ਪੈਦਾ ਕੀਤੇ ਜਾਣ ਤਾਂ ਜੋ ਘਰਾਂ ਅੰਦਰ ਰਹਿਣ ਵਾਲੀਆਂ ਮਹਿਲਾਵਾਂ ਨੂੰ ਵੀ ਰੋਜਗਾਰ ਦਾ ਇਕ ਵਧੀਆ ਸਾਧਨ ਮਿਲ ਸਕੇ। ਇਸ ਮੋਕੇ ਤੇ ਨਰੇਸ ਮਹਾਜਨ ਨਰੇਸ ਮਹਾਜਨ ਸਹਾਇਕ ਜਿਲ੍ਹਾ ਨੋਡਲ ਅਫਸਰ ਸਵੀਪ ਨੇ ਲੜਕੀਆਂ ਨੂੰ ਆਪਣੀ ਵੋਟਰ ਰਜਿਸਟ੍ਰੇਸਨ ਕਰਵਾਉਣ ਲਈ ਵੀ ਜਾਗਰੁਕ ਕੀਤਾ ਅਤੇ ਦੱਸਿਆ ਕਿ ਚੋਣਾ ਨੂੰ  ਧਿਆਨ ਵਿੱਚ ਰੱਖਦੇ ਹੋਏ ਚੋਣ ਕਮਿਸ਼ਨ ਦਾ ਇਹ ਉਦੇਸ ਹੈ ਕਿ 18 ਤੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਨੋਜਵਾਨ ਲੜਕੇ-ਲੜਕੀਆਂ ਦੀ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸਨ ਕੀਤੀ ਜਾਵੇ ਅਤੇ ਉਨ੍ਹਾਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਵੀ ਨੋਜਵਾਨਾਂ ਨੂੰ ਵੋਟਰ ਰਜਿਸਟ੍ਰੇਸਨ ਕਰਵਾਉਣ ਲਈ ਜਾਗਰੁਕ ਕਰਨ। ਇਸ ਮੋਕੇ ਤੇ ਟ੍ਰੇਨਿੰਗ ਪ੍ਰਾਪਤ ਕਰ ਰਹੀਆਂ ਲੜਕੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ।

Check Also

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …

Leave a Reply