Monday, March 23, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 2 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਐਚ.ਐਸ. ਕਿੰਗਰਾ ਨੇ ਪ੍ਰੈਸ ਕਾਨਫਰੰਸ ਕਰਕੇ ‘ਆਪ” ਬਾਰੇ ਕੀਤਾ ਵੱਡਾ ਖੁਲਾਸਾ – ਕਿਹਾ ਦੁਰਗੇਸ਼ ਪਾਠਕ ਭ੍ਰਿਸ਼ਟ, ਮੁਲਾਕਾਤ ਕਰਨ ਵਾਲਿਆਂ ਪਾਸੋਂ ਲੈਂਦਾ ਸੀ 5 ਲੱਖ ਰੁਪਏ ।

▶ ਬਾਹਰੋਂ ਆਈ 52 ਮੈਂਬਰੀ ਟੀਮ ਵਲੋਂ ਪੰਜਾਬ ਦੇ ਲੋਕਾਂ ਕੋਲੋ ਉਗਰਾਹੇ ਜਾਂਦੇ ਸਨ ਪੈਸੇ, ਛੋਟੇਪੁਰ ਨੂੰ ਪਾਰਟੀ ਨੇ ਨਹੀਂ ਦਿੱਤੀ ਕੋਈ ਰਕਮ- ਕਿੰਗਰਾ।

▶ ਪੰਜਾਬੀਆਂ ‘ਤੇ ਵਿਸ਼ਵਾਸ਼ ਨਹੀਂ ਆਪ ਦੇ ਸੀਨੀਅਰ ਆਗੂਆਂ ਨੂੰ, ਭਗਵੰਤ ਮਾਨ ਸਭ ਤੋਂ ਝੂਠਾ – ਐਚ.ਐਸ ਕਿੰਗਰਾ।

▶ ਟਿਕਟ ਨਾ ਮਿਲਣ ਅਤੇ ਨਿੱਜੀ ਮੁਫਾਦਾਂ ਕਾਰਨ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਬਿਆਨਬਾਜ਼ੀ ਕਰ ਰਹੇ ਹਨ ਐਚ.ਐਸ ਕਿੰਗਰਾ– ਭਗਵੰਤ ਮਾਨ।

▶ ਸੁੱਚਾ ਸਿੰਘ ਛੋਟੇਪੁਰ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਨਹੀਂ ਚੱਲੀ ਕੋਈ ਗੱਲ – ਕੈਪਟਨ ਅਮਰਿੰਦਰ ਸਿੰਘ।

▶ ਨਵਾਂ ਸ਼ਹਿਰ ਵਿਖੇ ਕੇਜਰੀਵਾਲ ਖਿਲਾਫ ਮੁਜਾਹਰਾ– ਆਪ ਵਲੰਟੀਅਰਾਂ ਨੇ ਪੁੱਤਲਾ ਫੂਕ ਕੇ ਕੀਤਾ ਪ੍ਰਦਰਸ਼ਨ।

▶ ਕੈਪਟਨ ਅਮਰਿੰਦਰ ਦਾ ਬਿਆਨ – ਸਹੀ ਚਲ ਰਹੀ ਹੈ ਪਾਰਟੀ ਦੀ ਚੋਣ ਰਣਨੀਤੀ ਅਤੇ ਲੋਕਾਂ ਦਾ ਮਿਲ ਰਿਹਾ ਹੈ ਭਾਰੀ ਸਮਰਥਨ।

▶ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ 4 ਕਿਲੋ ਚਰਸ ਤੇ 50 ਗ੍ਰਾਮ ਸਮੈਕ ਸਮੇਤ 2 ਦੋਸ਼ੀ ਕਾਬੂ– ਜੀ.ਆਰ.ਪੀ ਨੇ ਕੀਤੇ ਗ੍ਰਿਫਤਾਰ।

▶ ਹਰਿਆਣਾ ਵਿੱਚ 2078 ਪੰਚਾਂ, 12 ਸਰਪੰਚਾਂ ਅਤੇ 5 ਪੰਚਾਇਤਾਂ ਦੀਆਂ ਚੋਣਾਂ 25 ਸਤੰਬਰ ਨੂੰ।

▶ ਬੀ.ਐਸ.ਐਫ ਨੇ ਫਾਜ਼ਿਲਕਾ ਸੈਕਟਰ ਦੀ ਜੋਧੇਵਾਲਾ ਚੌਕੀ ਤੋਂ 1 ਕਿਸਾਨ ਤੋਂ ਬਰਾਮਦ ਕੀਤੀ 40 ਕਰੋੜ ਮੁੱਲ ਦੀ 8 ਕਿਲੋ ਹੈਰੋਇਨ ਤੇ ਇੱਕ ਪਿਸਟਲ।

▶ ਹਰਿਆਣਾ ਦੇ ਬਹਾਦਰਗੜ ਵਿਖੇ ਜਿੰਮ ਦਾ ਸਾਈਨ ਬੋਰਡ ਲਾਉਂਦੇ 3 ਨੋਜੁਆਨਾਂ ਦੀ ਕਰੰਟ ਲੱਗਣ ਨਾਲ ਮੌਤ।

▶ ਮੁਕੇਸ਼ ਅੰਬਾਨੀ ਵਲੋਂ ਰਿਲਾਇੰਸ ਜੀਓ ਦਾ 4 ਜੀ ਪਲਾਨ ਲਾਂਚ – 50 ਰੁਪਏ ‘ਚ 1 GB, 499 ‘ਚ 8 GB ਮਿਲੇਗਾ ਸਭ ਤੋਂ ਸਸਤਾ 4 ਜੀ ਡਾਟਾ, ਰੋਮਿੰਗ ਕੀਤੀ ਮੁਫਤ।

▶ ਰਿਲਾਇੰਸ ਜੀਓ ਨੇ 4ਜ਼ੀ ਫ੍ਰੀ ਡਾਟਾ ਸਕੀਮ ਦਾ ਸਮਾਂ ਤਿੰਨ ਮਹੀਨਿਆਂ ਤੋਂ ਵਧਾ ਕੇ ਚਾਰ ਮਹੀਨੇ ਕੀਤਾ।

▶ ਬਰਖਾਸਤ ‘ਆਪ’ ਮੰਤਰੀ ਸੰਦੀਪ ਕੁਮਾਰ ਦੀ ਸਫਾਈ- ਨੈਤਿਕਤਾ ਦੇ ਅਧਾਰ ‘ਤੇ ਦਿੱਤਾ ਅਸਤੀਫਾ,  ਦਲਿਤ ਹੋਣ ‘ਤੇ ਬਦਨਾਮ ਕਰਨ ਦੀ ਰਚੀ ਗਈ ਸ਼ਾਜਿਸ਼- ਸੀ.ਡੀ ਦੀ ਜਾਂਚ ਮੰਗੀ।

▶ ਸੰਦੀਪ ਕੁਮਾਰ ਨੇ ਮਾੜੀ ਕਰਤੂਤ ਕਰਕੇ ਆਪ ਵਲੰਟੀਅਰਾਂ ਤੇ ਪੂਰੇ ਅੰਦੋਲਨ ਨਾਲ ਕੀਤਾ ਧੋਖਾ-ਕੇਜ਼ਰੀਵਾਲ।

▶ ਪਤਾ ਲੱਗਣ ‘ਤੇ ਗੰਦੀ ਮੱਛੀ ਨੂੰ ਤੁਰੰਤ ਕੱਢਿਆ– ਪਿਓ ਨੂੰ ਵੀ ਨਹੀਂ ਪਤਾ ਹੁੰਦਾ ਬੱਚੇ ਕੀ ਕਰਦੇ ਹਨ – ਕੇਜਰੀਵਾਲ।

▶ ਬੱਸੀ ਪਠਾਣਾ ਵਿਖੇ ਪੱਤਰਕਾਰਾਂ ਨਾਲ ਉਲਝੇ ਭਗਵੰਤ ਮਾਨ –  ‘ਆਪ’ ਵਰਕਰਾਂ ਨੂੰ ਉਕਸਾਉਣ ਦੇ ਵੀ ਲੱਗੇ ਦੋਸ਼।

▶ ਚੰਡੀਗੜ ਪ੍ਰੈਸ ਕਲੱਬ ਨੇ ਆਪ ਦੀਆਂ ਰੈਲੀਆਂ ਅਤੇ ਭਗਵੰਤ ਮਾਨ ਦੇ ਬਾਈਕਾਟ ਦਾ ਕੀਤਾ ਐਲਾਨ– ਪੁਲਿਸ ਪਾਸੋਂ ਮਾਮਲਾ ਦਰਜ਼ ਕਰਨ ਦੀ ਕੀਤੀ ਮੰਗ।

▶ ਸੰਦੀਪ ਕੁਮਾਰ ਇਤਰਾਜਯੋਗ ਸੀ.ਡੀ ਮਾਮਲਾ – ਭਾਜਪਾ ਨੇ ਕੇਜਰੀਵਾਲ ਦੀ ਰਿਹਾਇਸ਼ ਘੇਰ ਕੇ ਕੀਤਾ ਜੋਰਦਾਰ ਪ੍ਰਦਰਸ਼ਨ।

▶ ਬਾਰਾਮੁੱਲਾ ਵਿੱਚ ਏ.ਕੇ 47 ਰਾਈਫਲ ਅਤੇ ਰਾਕਟ ਲਾਂਚਰਾਂ ਸਮੇਤ 2 ਅੱਤਵਾਦੀ ਕੀਤੇ ਗਏ ਕਾਬੂ।

▶ ਸ੍ਰੀ ਨਗਰ ਵਿੱਚ ਤਿੰਨ ਥਾਵਾਂ ‘ਤੇ ਮੁੜ ਲੱਗਾ ਕਰਫਿਊ– ਰਾਜ਼ੌਰੀ ਸਰੱਹਦੀ ਖੇਤਰ ‘ਚ ਪਾਕਿਸਤਾਨ ਵਲੋਂ ਗਲੀਬਾਰੀ।

▶ ਭਾਰੀ ਮੀਂਹ ਕਾਰਨ ਸੜਕਾਂ ‘ਤੇ ਭਰਿਆ ਪਾਣੀ– ਦਿੱਲੀ ਦੇ ਧੌਲਾ ਕੂਆਂ ਤੋਂ ਲੈ ਕੇ ਗੁਰੂ ਗ੍ਰਾਮ ਤੱਕ ਲੱਗਾ ਵੱਡਾ ਜਾਮ।

▶ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹਰ ਸਾਲ ਵਾਂਗ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਨਗਰ ਕੀਰਤਨ।

▶ ਪੰਥਕ ਤਲਾਮੇਲ ਸੰਗਠਨ, ਅਕਾਲ ਪੁਰਖ ਕੀ ਫੌਜ ਅਤੇ ਸੇਵਾ ਸੁਸਾਇਟੀਆਂ ਤੇ ਗਤਕਾ ਪਾਰਟੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਾਮਲ ਹੋਈਆਂ ਸੰਗਤਾਂ।

▶ ਸ਼੍ਰੋਮਣੀ ਕਮੇਟੀ ਅੱਜ ਸਜਾਏਗੀ ਨਗਰ ਕੀਰਤਨ- ਦੋ ਦਿਨ ਮਨਾਇਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ।

▶ ਏਅਰ ਚੀਫ ਮਾਰਸ਼ਲ ਆਰੂਪ ਰਾਹਾ ਦਾ ਬਿਆਨ -ਪੀ.ਓ.ਕੇ ਗਲੇ ਦੀ ਹੱਡੀ ਬਣਿਆ ।

▶ ਗੋਆ ਵਿੱਚ ਸ਼ੁਭਾਸ਼ ਵੈਨੇਕਰ ਨੂੰ ਹਟਾਉਣ ‘ਤੇ ਆਰ.ਐਸ.ਐਸ ਵਿੱਚ ਬਗਾਵਤ – ਭਾਜਪਾ ਤੋਂ ਨਰਾਜ਼ 400 ਦੇ ਕਰੀਬ ਆਰ.ਐਸ.ਐਸ ਵਰਕਰਾਂ ਨੇ ਦਿੱਤਾ ਅਸਤੀਫਾ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply