
ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ ਸੱਗੂ) -ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਦਿਨੇਸ਼ ਬੱਸੀ ਨੇ ਦੋਸ਼ ਲਾਇਆ ਕਿ ਵਿਧਾਇਕ ਨਵਜੋਤ ਕੌਰ ਸਿੱਧੂ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਹੈ ਉਹ ਜਦ ਮਰਜੀ ਕਿਸੇ ‘ਤੇ ਵੀ ਦੋਸ਼ ਲਾ ਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਵਿਚ ਲੱਗੀ ਹੋਈ ਹੈ।ਆਪਣੇ ਦਫਤਰ ਵਿਚ ਪਤਰਕਾਰਾਂ ਗੱਲਬਾਤ ਕਰਦਿਆਂ ਬੱਸੀ ਨੇ ਕਿਹਾ ਕਿ ਪੰਜਾਬ ਦੇ ਪ੍ਰਦੇਸ ਪ੍ਰਧਾਨ ਅਤੇ ਸੰਸਦ ਮੈਬਰ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਸਵਾਲ ਕਰਨਾ ਡਾ. ਸਿੱਧੂ ਨੂੰ ਸ਼ੋਭਾ ਨਹੀ ਦਿੰਦਾ।ਕੈਪਟਨ ਅਮਰਿੰਦਰ ਸਿੰਘ ਬੇਦਾਗ ਪਹਿਚਾਣ ਵਾਲ ਨੇਤਾ ਹਨ ।ਮੈਡਮ ਸਿੱਧੂ ਕਦੀ ਆਮ ਆਦਮੀ ਪਾਰਟੀ ਨੂੰ ਵਧੀਆ ਦੱਸਦੀ ਹੈ ਅਤੇ ਕਦੇ ਕਾਂਗਰਸ ਨੂੰ।ਮੈਡਮ ਦੇ ਪਤੀ ਨਵਜੋਤ ਸਿੱਧੂ ਰਾਜ ਸਭਾ ਦੀ ਸੀਟ ਤੋ ਅਸਤੀਫਾ ਦੇ ਕੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਬਰੇਕਫਾਸਟ ਕਰਦੇ ਸੀ, ਜਦੋਕਿ ਉਹਨਾ ਦੀ ਪਤਨੀ ਪੰਜਾਬ ਵਿਚ ਅਕਾਲੀਆਂ ਨੂੰ ਕੋਸ ਰਹੀ ਹੈ।ਜਿੰਨੇ ਡਰਾਮੇ ਇੰਨਾ ਦੋਵਾਂ ਪਤੀ ਪਤਨੀ ਨੇ ਕੀਤੇ ਨੇ ਇੰਨੇ ਡਰਾਮੇ ਤੇ ਟੀ.ਵੀ ਪ੍ਰੋਗਰਾਮਾਂ ‘ਚ ਵੀ ਨਹੀ ਆਉਦੇ।ਬੱਸੀ ਨੇ ਦੋਸ਼ ਲਾਇਆ ਕਿ ਇਹ ਦੋਵੇ ਸਿੱਧੂ ਪਤੀ ਪਤਨੀ ਸੱਤਾ ਦਾ ਸੁੱਖ ਭੋਗਣ ਲਈ ਤਰਸ ਰਹੇ ਹਨ।ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਹੁੰਦੇ ਹੋਏ ਪ੍ਰਧਾਨ ਮੰਤਰੀ ਆਦਰਸ਼ ਪਿੰਡ ਯੋਜਨਾ ਦੇ ਅਧੀਨ ਧੋਲ ਕਲਾਂ ਅਤੇ ਅਟਾਰੀ ਨੂੰ ਗੋਦ ਲਿਆ, ਜਦਕਿ ਵਿਧਾਇਕ ਹੋਣ ਦੇ ਨਾਤੇ ਡਾ. ਸਿੱਧੂ ਆਪਣੇ ਹਲਕੇ ਵਿਚ ਵਿਕਾਸ ਦੇ ਨਾਮ ਤੇ ਬੱਸ ਲੋਕਾਂ ਨਾਲ ਧੋਖਾ ਕਰਦੀ ਰਹੀ।ਅੱਜ ਵੱਲਾ, ਵੇਰਕਾ, ਮੋਹਕਮਪੁਰਾ, ਰਸੂਲਪੁਰ ਕੱਲਰ, ਮਕਬੂਲ ਪੁਰਾ ਵਿਕਾਸ ਨੂੰ ਤਰਸ ਰਹੇ ਹਨ, ਇਥੋ ਤੱਕ ਕਿ ਉਨਾਂ ਦੇ ਹਲਕੇ ਵਿਚ ਬੀ.ਆਰ.ਟੀ.ਐਸ ਪ੍ਰੋਜੈਕਟ ਜਿਹੜਾ ਅੱਜ ਤੱਕ ਦੁਕਾਨਦਾਰਾ ਅਤੇ ਆਮ ਲੋਕਾ ਦੀ ਗਲੇ ਵਿਚ ਹੱਡੀ ਵਾਂਗ ਅਟਕਿਆ ਪਿਆ ਹੈ, ਉਸ ਤੋ ਛੁਟਕਾਰਾ ਦਿਵਾਉਣ ਲਈ ਸਰਕਾਰ ਦੇ ਖਿਲਾਫ ਕੁੱਝ ਨਹੀ ਕਿਹਾ। ਇੰਨਾ ਹੀ ਨਹੀ ਇਥੋ ਤੱਕ ਕੇ 10 ਸਾਲ ਤੋ ਜਾਇਕਾ ਦਾ ਕੰਮ ਵੀ ਹੌਲੀ ਰਫਤਾਰ ਵਿਚ ਚੱਲ ਰਿਹਾ ਹੈ ਤੇ ਜਦੋ ਸਰਕਾਰ ਜਾਣ ਨੂੰ ਹੈ ਤੇ ਮੀਡੀਆ ਵਿਚ ਬਿਆਨ ਜਾਰੀ ਕੀਤਾ ਹੈ ਕਿ ਪ੍ਰੋਜੈਕਟ ਫਲਾਪ ਹੋ ਜਾਊਗਾ।ਮੈਡਮ ਸਿੱਧੂ ਉਸ ਸਮੇ ਕਿੱਥੇ ਸੀ ਜਦੋ ਪ੍ਰੋਜੈਕਟ ਸ਼ੁਰੂ ਹੋਇਆ ਸੀ ।
ਬੱਸੀ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ‘ਚ ਜਿੱਤ ਹਾਸਲ ਕਰਕੇ ਵਿਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕਾਂਗਰਸ ਸਰਕਾਰ ਦੀ ਵਾਂਗਡੋਰ ਸੰਭਾਲਣਗੇ ਅਤੇ ਜਨਤਾ ਨੂੰ ਅਕਾਲੀ ਭਾਜਪਾ ਤੋ ਆਜਾਦੀ ਦਿਵਾਉਣਗੇ। ਇਸ ਮੌਕੇ ਤੇ ਮਨਜੀਤ ਸਿੰਘ ਵੇਰਕਾ, ਬਿੱਟੂ ਇੰਦਰਾ, ਵਿੱਕੀ ਧੁੰਨਾ, ਮੋਂਟੂ ਜੌੜਾ, ਮਨਜਿੰਦਰ ਢਿੱਲੋ ਵੀ ਮੌਜੂਦ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media