ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਚੋਣ ਕਮਿਸ਼ਨ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਹੋਣ ਵਾਲੀਆਂ ਰਾਜ ਸਭਾ ਅਤੇ ਵਿਧਾਨ ਪ੍ਰੀਸ਼ਦਾਂ ਦੀਆਂ ਚੋਣਾਂ ਵਿਚ ਭਾਰਤੀ ਚੋਣ ਕਮਿਸ਼ਨ ਵੱਲੋਂ ਮਨਜੂਰ ਕਿਸੇ ਵਿਸ਼ੇਸ਼ ਕੰਪਨੀ ਵੱਲੋਂ ਬਣਾਏ ਵਿਸ਼ੇਸ਼ ਡਿਜ਼ਾਇਨ ਦੇ ਸੰਗਠਤ ਬੈਂਗਣੀ ਸਕੈਚ ਪੈਨ ਦਾ ਇਸਤੇਮਾਲ ਕੀਤਾ ਜਾਵੇਗਾ, ਇਸ ਤਰ੍ਹਾਂ ਦਾ ਪੈਨ ਵੋਟਰ ਅਤੇ ਮਤਦਾਨ ਦੇ ਸਮੇਂ ਬੈਲਟਪੇਪਰ ਉਤੇ ਪਸੰਦ ਦੀ ਰਿਕਾਰਡਿੰਗ ਲਈ ਇਸਤੇਮਾਲ ਕੀਤਾ ਜਾਵੇਗਾ।ਇਹ ਨਿਯੁਕਤ ਮਤਦਾਨ ਅਧਿਕਾਰੀ ਵੱਲੋਂ ਹਰੇਕ ਮਤਦਾਤਾ ਨੂੰ ਦਿੱਤਾ ਜਾਵੇਗਾ , ਅਤੇ ਬਾਅਦ ਵਿਚ ਵੋਟਰ ਵੋਟ ਪਾਉਣ ਦੇ ਬਾਅਦ ਜਿਉਂ ਹੀ ਬਾਹਰ ਆਵੇਗਾ।ਉਸ ਵਕਤ ਨਿਯੁਕਤ ਅਧਿਕਾਰੀ ਉਨ੍ਹਾਂ ਕੋਲੋਂ ਵਾਪਸ ਲੈ ਲਵੇਗਾ । ਕਿਸੇ ਵੀ ਸੱਥਿਤੀ ਵਿੱਚ ਉਨ੍ਹਾਂ ਨੂੰ ਇਸ ਨੂੰ ਨਾਲ ਲਿਜਾਣ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ।ਇਸ ਚੋਣ ਲਈ ਕਮਿਸ਼ਨ ਨੇ ਮੁਖ ਚੋਣ ਅਧਿਕਾਰੀ ਦੀ ਭੂਮਿਕਾ ਅਤੇ ਜਿੰਮੇਦਾਰੀਆਂ ਵੀ ਤੈਅ ਕਰ ਦਿੱਤੀਆਂ ਹਨ।ਮਨੀ ਪਾਵਰ ਅੰਕੁਸ਼ ਲਗਾਉਣ ਨਾਲ ਹੀ ਆਨਲਾਈਨ ਸ਼ਕਾਇਤ ਨਿਗਰਾਨੀ ਪ੍ਰਣਾਲੀ ਅਤੇ ਅਧਿਕਾਰੀਆਂ ਨੂੰ ਇਸ ਦੇ ਲਈ ਵਿਸ਼ੇਸ਼ ਤੋਰ ਤੇ ਆਈ .ਆਈ .ਆਈ . ਡੀ .ਈ . ਐਮ ਵਿਚ ਪ੍ਰੀਖਿਆ ਦੀ ਵੀ ਵਿਵਸਥਾ ਕੀਤੀ ਗਈ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media