Sunday, February 22, 2026

ਮੈਡਮ ਸ਼ਕੂਰਾਂ ਬੇਗਮ ਸਟੇਟ ਐਵਾਰਡ ਨਾਲ ਸਨਮਾਨਿਤ

PPN0608201604
ਮਾਲੇਰਕੋਟਲਾ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਸ਼ਕੂਰਾਂ ਬੇਗ਼ਮ ਪੀ.ਟੀ.ਆਈ. ਟੀਚਰ ਸਰਕਾਰੀ ਹਾਈ ਸਕੂਲ, ਜਮਾਲਪੁਰਾ ਜੋ ਬੈਡਮਿੰਟਨ ਦੇ ਨਾਮਵਰ ਕੋਚ ਵੀ ਹਨ, ਨੂੰ ਪੰਜਾਬ ਸਰਕਾਰ ਵੱਲੋਂ ਲਾਂਡਰਾਂ (ਮੋਹਾਲੀ) ਵਿਖੇ ਰੱਖੇ ਸਟੇਟ ਐਵਾਰਡ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਆ ਗਿਆ। ਸ਼ਕੂਰਾਂ ਬੇਗਮ ਵੱਲੋਂ ਆਪਣਾ ਐਵਾਰਡ ਲੈ ਕੇ ਮਾਲੇਰਕੋਟਲਾ ਪਹੁੰਚਣ ‘ਤੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਦਾ ਸੁਆਗਤ ਬੜੀ ਖ਼ੁਸ਼ੀ ਅਤੇ ਚਾਵਾਂ ਨਾਲ ਲੱਡੂ ਵੰਡ ਕੇ ਢੋਲ ਵਜਾ ਕੇ ਕੀਤਾ ਤੇ ਸਾਰੇ ਹੀ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਸਨ। ਇਸ ਮੌਕੇ ਪ੍ਰਿੰਸੀਪਲ ਅਸਰਾਰ ਨਿਜਾਮੀ, ਅਬਦੁੱਲ ਹਮੀਦ ਜਨਤਾ ਇਲੈਕਟ੍ਰਿਕ ਸੈਂਟਰ, ਸਾਕਿਬ, ਨਾਸਰ ਢਿੱਲੋਂ, ਮੁਜਾਹਿਦ ਅਲੀ ਢਿੱਲੋਂ ਆਟੋ ਡੀਲਰ, ਮੁਹੰਮਦ ਰਾਸ਼ਿਦ ਡਿਪਟੀ ਮੈਨੇਜਰ ਬਜਾਜ ਕੈਪੀਟਲ ਲੁਧਿਆਣਾ, ਸ਼੍ਰੀਮਤੀ ਜਮੀਲਾਂ ਬੇਗ਼ਮ, ਮੁਹੰਮਦ ਅਨਵਾਰ, ਸ਼੍ਰੀਮਤੀ ਹਰਸ਼ ਬਾਲਾ, ਸ਼੍ਰੀਮਤੀ ਕੌਸਰ ਢਿੱਲੋਂ, ਸ਼੍ਰੀਮਤੀ ਰਸ਼ੀਦਾਂ, ਸ਼੍ਰੀਮਤੀ ਮਨਪ੍ਰੀਤ ਤੋਂ ਇਲਾਵਾ ਸ਼ਹਿਰ ਦੇ ਹੋਰ ਕਈ ਪਤਵੰਤੇ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply