Thursday, March 19, 2026

ਹਰਫ਼ ਕਾਲਜ ਦੇ ਵਿਦਿਆਰਥੀਆਂ ਨੇ ਮਨਾਇਆ ਅਧਿਆਪਕ ਦਿਵਸ

PPN0608201603

ਮਾਲੇਰਕੋਟਲਾ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਹਰਫ਼ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਵਿੱਚ ਅਧਿਆਪਕ ਦਿਵਸ ਬੜੇ ਜੋਸ਼ ਅਤੇ ਨਿਵੇਕਲੇ ਢੰਗ ਨਾਲ ਮਨਾਇਆ। ਬੀ.ਏ.ਭਾਗ ਤੀਜਾ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਦਾ ਆਯੋਜਨ ਪ੍ਰੋ.ਬਲਤੇਜ ਸਿੰਘ ਦੀ ਅਗਵਾਈ ਵਿੱਚ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸਮੂਹ ਅਧਿਆਪਕਾਂ ਵੱਲੋਂ ਇਕ ਕੇਕ ਕੱਟਕੇ ਕੀਤਾ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਪ੍ਰੋ.ਇਰਸ਼ਾਦ ਅਹਿਮਦ ਖਾਨ ਨੇ ਸਮੂਹ ਆਯੋਜਕ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਅਧਿਆਪਕ ਦਿਵਸ ਦੀ ਮਹੱਤਤਾ ਦਾ ਵਰਣਨ ਕਰਦਿਆਂ ਕਿਹਾ ਕਿ ਚੰਗਾ ਅਧਿਆਪਕ ਦਿਲੋਂ ਪੜ੍ਹਾਉਂਦਾ ਹੈ ਅਤੇ ਸਾਰੀ ਉਮਰ ਆਪ ਇੱਕ ਵਿਦਿਆਰਥੀ ਬਣਕੇ ਸਿੱਖਣ ਦੀ ਲਾਲਸਾ ਰੱਖਦਾ ਹੈ। ਅਜਿਹੇ ਅਧਿਆਪਕਾਂ ਦੀ ਹੀ ਅਜੋਕੇ ਸਮਾਜ ਨੂੰ ਲੋੜ ਹੈ। ਇਸ ਮੌਕੇ ਵਿਦਿਆਰਥੀਆਂ ਦੇ ਡਾਜ ਬਾਲ ਅਤੇ 100 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਡਾਜ ਬਾਲ ਮੁਕਾਬਲੇ ਵਿਚ ਲੜਕਿਆਂ ਵਿਚੋਂ ਬੀ.ਕਾਮ/ਐਮ.ਕਾਮ ਦੀ ਟੀਮ ਪਹਿਲੇ ਸਥਾਨ ਤੇ ਅਤੇ ਬੀ.ਏ.ਭਾਗ ਦੂਜਾ ਦੀ ਟੀਮ ਦੂਜੇ ਸਥਾਨ ਤੇ ਰਹੀ। ਲੜਕੀਆਂ ਵਿਚੋਂ ਵੀ ਬੀ.ਕਾਮ/ਐਮ.ਕਾਮ ਦੀ ਟੀਮ ਪਹਿਲੇ ਸਥਾਨ ਤੇ ਅਤੇ ਬੀ.ਏ.ਭਾਗ ਤੀਜਾ ਦੀ ਟੀਮ ਦੂਜੇ ਸਥਾਨ ਤੇ ਰਹੀ। 100 ਮੀਟਰ ਦੌੜ ਦੇ ਮੁਕਾਬਲਿਆਂ ਵਿਚ ਲੜਕਿਆਂ ਵਿਚੋਂ ਗੁਰਦੀਪ ਸਿੰਘ ਬੀ.ਭਾਗ ਤੀਜਾ ਪਹਿਲੇ ਸਥਾਨ ਤੇ, ਮੁਹੰਮਦ ਆਰਿਫ਼, ਬੀ.ਏ.ਭਾਗ ਦੂਜਾ ਦੂਜੇ ਸਥਾਨ ਤੇ ਅਲਵੀਰ ਆਲਮ ਬੀ.ਸੀ.ਏ ਤੀਜੇ ਸਥਾਨ ਤੇ ਰਿਹਾ। 100 ਮੀਟਰ ਦੌੜ ਵਿੱਚ ਲੜਕੀਆਂ ਵਿਚੋਂ ਪ੍ਰਭਜੋਤ ਕੌਰ ਬੀ.ਕਾਮ ਭਾਗ ਦੂਜਾ ਪਹਿਲੇ ਸਥਾਨ ਤੇ, ਇਕਰਾ, ਬੀ.ਏ.ਭਾਗ ਪਹਿਲਾ ਦੂਜੇ ਸਥਾਨ ਤੇ ਸ਼ਾਹਿਦਾ ਬੀ.ਕਾਮ ਭਾਗ ਪਹਿਲਾ ਤੀਜੇ ਸਥਾਨ ਤੇ ਰਹੀ। ਮਹਿਲਾ ਸਟਾਫ਼ ਦੀ ਮਿਊਜ਼ੀਕਲ ਚੇਅਰ ਦੌੜ ਵਿੱਚ ਪ੍ਰੋ.ਮਨਿੰਦਰ ਪਹਿਲੇ ਸਥਾਨ ਤੇ ਪ੍ਰੋ.ਇਕਰਾ ਰਸ਼ੀਦ ਦੂਜੇ ਸਥਾਨ ਤੇ ਪ੍ਰੋ.ਸ਼ਿਲਪਾ ਮੋਦੀ ਤੀਜੇ ਸਥਾਨ ਤੇ ਰਹੀ ।ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਮਹਿਕ ਸ਼ਰਮਾ ਤੇ ਪ੍ਰਭਜੋਤ ਕੌਰ ਬੀ.ਏ.ਭਾਗ ਤੀਜਾ ਨੇ ਬਾਖ਼ੂਬੀ ਕੀਤਾ। ਕਾਲਜ ਦੇ ਡਾਇਰੈਕਟਰ/ਪ੍ਰਿੰਸੀਪਲ ਪ੍ਰੋ. ਇਰਸ਼ਾਦ ਅਹਿਮਦ ਖ਼ਾਨ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਤੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਦਾ ਧੰਨਵਾਦ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply