ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ)- ਪਿਛਲੇ ਦਿਨੀ ਸ਼੍ਰੌਮਣੀ ਅਕਾਲੀ ਦਲ ਨਾਲ ਸਬੰਧਿਤ ਨਵਦੀਪ ਸਿੰਘ ਗੋਲਡੀ ਅਤੇ ਅਵਤਾਰ ਸਿੰਘ ਟਰੱਕਾਂ-ਵਾਲਾ ਵਿਵਾਦ ਵਿੱਚ ਉਸ ਸਮੇਂ ਨਵਾਂ ਮੌੜ ਆ ਗਿਆ, ਜਦੋਂ ਨਵਦੀਪ ਸਿੰਘ ਗੋਲਡੀ ਦੀ ਜ਼ਮਾਨਤ ਅਰਜ਼ੀ ਮਾਨਯੋਗ ਸੈਸ਼ਨ ਜੱਜ ਸ੍ਰ. ਗੁਰਬੀਰ ਸਿੰਘ ਦੀ ਅਦਾਲਤ ਵਲੋਂ ਮੰਜ਼ੂਰ ਕਰ ਲਈ ਗਈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਥੇ ਇਸ ਸਾਰੇ ਝਗੜੇ ਦੀ ਮੁੜ ਤੋਂ ਤਫਤੀਸ਼ ਕਰਨ ਲਈ ਅਤੇ ਅਵਤਾਰ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਵੀ ਬਣਦੀ ਕਾਰਵਾਈ ਕਰਨ ਲਈ ਡੀ.ਜੀ.ਪੀ ਸ਼੍ਰੀ ਸੁਰੇਸ਼ ਅਰੋੜਾ ਵਲੋਂ ਪੁਲਿਸ ਕਮਿਸ਼ਨਰ ਸ੍ਰ. ਅਮਰ ਸਿੰਘ ਚਾਹਲ ਨੂੰ ਇਨਕੁਆਰੀ ਮਾਰਕ ਕੀਤੀ ਗਈ ਹੈ, ਉਥੇ ਹੀ ਗੋਲਡੀ ਦੇ ਡਰਾਈਵਰ ਵਲੋਂ ਵੀ ਡੀ.ਜੀ.ਪੀ, ਪੁਲਿਸ ਕਮਿਸ਼ਨਰ ਅਤੇ ਨੈਸ਼ਨਲ ਐਸ.ਸੀਫ਼ਐਸ.ਟੀ ਕਮਿਸ਼ਨ ਦੇ ਵਾਇਸ ਚੇਅਰਮੈਨ ਡਾ. ਰਾਜਕੁਮਾਰ ਨੂੰ ਵੀ ਇਹ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਉਸ ਦੇ ਸਾਥੀਆਂ ਵਲੋਂ ਜਿਥੇ ਜਾਤੀਸੂਚਕ ਗਾਲਾਂ ਕੱਢਦਿਆ ਹੋਇਆ ਬੁਰੀ ਤਰਾਂ ਮਾਰਿਆ ਕੁੱਟਿਆ ਗਿਆ ਹੈ, ਉਥੇ ਹੀ ਜ਼ਿਲਾ ਪੁਲਿਸ ਵਲੋਂ ਉਸ ਨੂੰ 6 ਦਿਨ ਨਜਾਇਜ਼ ਤੌਰ ‘ਤੇ ਪੁਲਿਸ ਹਿਰਾਸਤ ਵਿੱਚ ਵੀ ਰੱਖਿਆ ਗਿਆ ਹੈ। ਉਸ ਨੇ ਉਪਰੋਕਤ ਦੋਸ਼ੀ ਵਿਅਕਤੀਆਂ ‘ਤੇ ਫੌਰੀ ਤੌਰ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਇਸ ‘ਤੇ ਕਾਰਵਾਈ ਕਰਦਿਆਂ ਨੈਸ਼ਨਲ ਐਸ.ਸੀਫ਼ਐਸ.ਟੀ ਕਮਿਸ਼ਨਰ ਵਲੋਂ ਕਾਰਵਾਈ ਕਰਦਿਆਂ 8 ਸਤੰਬਰ 2016 ਨੂੰ ਸ਼ਾਮ 4.00 ਵਜੇ ਪੁਲਿਸ ਕਮਿਸ਼ਨ ਨੂੰ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media