📝 ਅੱਜ ਦੀਆਂ ਸੁਰਖੀਆਂ…..
ਮਿਤੀ : 8 ਸਤੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਅਮਰੀਕਾ ਦੇ ਸਾਨਫਰਾਂਸਿਸਕੋ ‘ਚ ਐਪਲ ਆਈ ਫੋਨ-7 (ਆਈ.ਓ.ਐਸ 10) ਲਾਂਚ, ਕਈ ਨਵੀਆਂ ਖੂਬੀਆਂ ‘ਤੇ ਕੈਮਰਿਆਂ ਨਾਲ ਹੋਵੇਗਾ ਲੈਸ।
▶ ਡਿਜ਼ੀਟਲ ਇੰਡੀਆ ਪ੍ਰੋਗਰਾਮ ਤਹਿਤ ਡਿਜ਼ੀਟਲ ਲਾਕਰ ਸਕੀਮ ਲਾਂਚ– ਮੋਬਾਇਲ ‘ਚ ਰੱਖੇ ਜਾ ਸਕਣਗੇ ਪੈਨ ਕਾਰਡ, ਲਾਇਸੈਂਸ, ਵਾਹਨਾਂ ਦੀ ਆਰ.ਸੀ, ਪਾਸਪੋਰਟ ਤੇ ਹੋਰ ਦਸਤਾਵੇਜ਼।
▶ ਆਰ.ਟੀ.ਆਈ ‘ਚ ਖੁਲਾਸਾ ਕੇਜ਼ਰੀਵਾਲ ਦੇ ਤਿੰਨ ਮੰਤਰੀਆਂ ਨੇ ਵਿਦੇਸ਼ੀਆਂ ਦੌਰਿਆਂ ‘ਤੇ ਉਡਾਏ 40 ਲੱਖ ਰੁਪਏ।
▶ ਆਸੀਆਨ ਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ- ਓਬਾਮਾ ਨਾਲ ਕਰਨਗੇ ਅੱਜ ਮੁਲਾਕਾਤ।
▶ ਯੂ.ਪੀ ‘ਚ ਕਿਸਾਨ ਮਹਾਂ ਯਾਤਰਾ ਦੌਰਾਨ ਬੋਲੇ ਰਾਹੁਲ – ਗਰੀਬ ਖਾਟ ਲੁੱਟਣ ਤਾਂ ਲੁਟੇਰੇ- ਮਾਲੀਆ ਪੈਸੇ ਲੁੱਟੇ ਤਾਂ ਡਿਫਾਲਟਰ ਕਿਓਂ ।
▶ ਜੰਮੂ ਕਸ਼ਮੀਰ ਦੇ ਕੂਪਵਾੜਾ ਸੈਕਟਰ ‘ਚ ਫੌਜ਼ ਦੇ ਕਾਫਲੇ ‘ਤੇ ਹਮਲਾ – 3 ਜਵਾਨ ਜਖਮੀ।
▶ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਰੇਲ ਗੱਡੀਆਂ ਦੇ ਵਧਣਗੇ ਕਿਰਾਏ।
▶ ਆਲ ਪਾਰਟੀ ਵਫਦ ਦੀ ਦਿੱਲੀ ‘ਚ ਕਸ਼ਮੀਰ ਮੁੱਦੇ ‘ਤੇ ਹੋਈ ਮੀਟਿੰਗ- ਦੇਸ਼ ਦੀ ਅਖੰਡਤਾ ‘ਤੇ ਸਮਝੌਤਾ ਨਹੀਂ, ਪਰ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ ਦੀ ਹੋਈ ਗੱਲ।
▶ ਹਾਰਦਿਕ ਪਟੇਲ ‘ਤੇ ਪਾਟੀਦਾਰ ਸਮਾਜ ਨੂੰ ਗੁਮਰਾਹ ਕਰਨ ਦਾ ਲੱਗਾ ਵੱਡਾ ਦੋਸ਼।
▶ ਸੂਰਤ ਦੇ 2 ਉਦਯੋਗਪਤੀਆਂ ਮੁਕੇਸ਼ ਪਟੇਲ ਤੇ ਰਵੀ ਸਵਾਨੀ ਨੇ ਹਾਰਦਿਕ ਦੇ ਕਹਿਣ ‘ਤੇ ਉਸ ਦੇ ਚਚੇਰੇ ਭਰਾ ਨੂੰ 30 ਲੱਖ ਦੇਣ ਦੀ ਸੀ.ਡੀ ਕੀਤੀ ਜਨਤਕ।
▶ ਸੁਲਤਾਨਪੁਰ ਤੋਂ ਬਾਬੇ ਨਾਨਕ ਦੇ ਵਿਆਹ ਮੌਕੇ ਬਟਾਲਾ ਲਈ ਬਰਾਤ ਰੂਪੀ ਨਗਰ ਕੀਰਤਨ ਰਵਾਨਾ।
▶ ਚੌਗਿਰਦੇ ਦੀ ਸਾਂਭ ਸੰਭਾਲ ਲਈ ਗਰੀਨ ਮੈਨੀਫੈਸਟੋ ਦੀ ਉੱਠੀ ਮੰਗ।
▶ ਲੁਧਿਆਣਾ ਵਿਖੇ ਪੁਲਿਸ ਨੇ ਗੈਂਗਸਟਰ ਗੋਰੂ ਬੱਚਾ ਤਿੰਨ ਦਿਨਾਂ ਰਿਮਾਂਡ ਲਿਆ।
▶ ਚੰਡੀਗ੍ਹੜ ਯੂਨੀਵਰਸਿਟੀ ਵਿਦਿਆਰਥੀ ਚੋਣਾਂ ‘ਚ PUSU-NSUI (SF), NSO, HAS ਗਠਜੋੜ 4 ਵਿਚੋਂ ਤਿੰਨ ਅਹੁੱਦਿਆਂ ‘ਤੇ ਕਾਬਜ਼।
▶ 1984 ਸਿੱਖ ਕਤਲੇਆਮ ਮਾਮਲੇ ‘ਚ ਸ਼ੀਲਾ ਕੌਰ ਨੇ ਸੱਜਣ ਕੁਮਾਰ ਖਿਲਾਫ ਦਿੱਤੀ ਗਵਾਹੀ।
▶ ਆਪ ਪੰਜਾਬ ਦੇ ਨਵ-ਨਿਯੁੱਕਤ ਕਨਵੀਨਰ ਗੁਰਪ੍ਰੀਤ ਘੁੱਗੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ – ਆਪ ‘ਤੇ ਵਿਰੋਧੀਆਂ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ।
▶ 61ਵੇਂ ਦਿਨ ਵੀ ਕਸ਼ਮੀਰ ਘਾਟੀ ‘ਚ ਕਰਫਿਊ ਜਾਰੀ– ਸੁਰੱਖਿਆ ਫੋਰਸਾਂ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈਆਂ ਕਈ ਥਾਈਂ ਝੜਪਾਂ।
▶ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਅਤੇ ਬੈਂਸ ਭਰਾ ਅੱਜ ਚੰਡੀਗੜ੍ਹ ‘ਚ ਅਵਾਜ਼-ਏ-ਪੰਜਾਬ ਦਾ ਐਲਾਨ।
▶ ਸੰਗਰੂਰ ਤੋਂ ਆਪ ਆਬਜ਼ਰਵਰ ਵਿਜੇ ਚੌਹਾਨ ਮਾਮਲੇ ਦੀ ਹਾਈਕੋਰਟ ਤੋਂ ਜਾਂਚ ਕਰਾਉਣ ਦੀ ਚੁਣੌਤੀ ਕਬੂਲ ਕਰਨ ਆਪ ਆਗੂ– ਵਿਨੀਤ ਜੋਸ਼ੀ।
▶ ਪੰਜਾਬ ਪਰਿਵਰਤਨ ਯਾਤਰਾ ਦੇ ਦੂਜੇ ਦਿਨ ਜਲੰਧਰ ਪੁੱਜੇ ਛੋਟੇਪੁਰ– ਕਿਹਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਕੇਜ਼ਰੀਵਾਲ, ਪਰ ਸਾਥੀਆਂ ‘ਤੇ ਨਹੀਂ ਕਰਦੇ ਵਿਸ਼ਵਾਸ਼।
▶ ਪੰਜਾਬ ਵਿਧਾਨ ਸਭਾ ਦਾ ਆਖਰੀ ਇਜ਼ਲਾਸ ਅੱਜ 8 ਸਤੰਬਰ ਤੋਂ।
▶ ਲੋਕਾਂ ਨਾਲ ਜੁੜੇ ਮੱਦਿਆਂ ‘ਤੇ ਘੇਰਾਂਗੇ ਗਠਜੋੜ ਸਰਕਾਰ – ਕੈਪਟਨ।
▶ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਤੇ ਲਾਠੀਚਾਰਜ – ਕੈਬਨਿਟ ਮੰਤਰੀ ਮਜੀਠੀਆ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਮੰਗ ਪੱਤਰ ਦੇਣਾ ਚਾਹੁੰਦੇ ਸਨ ਚੰਡੀਗ੍ਹੜ-ਪੰਜਾਬ ਜਨਰਲਿਸਟ ਐਸੋਸੀਏਸ਼ਨ ਦੇ ਮੈਂਬਰ।
▶ ਪੱਤਰਕਾਰਾਂ ਦੀਆਂ ਮੰਗਾਂ ਦੇ ਹੱਕ ਵਿੱਚ ਸਥਾਨਕ ਭੰਡਾਰੀ ਪੁੱਲ ‘ਤੇ ਦੂਜੇ ਦਿਨ ਵੀ ਜਾਰੀ ਰਿਹਾ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦਾ ਧਰਨਾ– ਕੱਲ ਤੋਂ ਲੜੀਵਾਰ ਭੁੱਖ ਹੜਤਾਲ ‘ਤੇ ਬੈਠੇ ਹਨ ਪੱਤਰਕਾਰ।
▶ ਕਸ਼ਮੀਰ ਪਾਕਿਸਤਾਨ ਦੇ ਗਲੇ ਦੀ ਨਸ- ਰਹੀਲ ਸ਼ਰੀਫ ਪਾਕਿ ਆਰਮੀ ਚੀਫ।
▶ 4 ਦਿਨਾ ਦੌਰੇ ‘ਤੇ ਅੱਜ ਪੰਜਾਬ ਆਉਣਗੇ ਆਪ ਕੌਮੀ ਕਨਵੀਨਰ ਕੇਜ਼ਰੀਵਾਲ।
▶ ਪੱਟੀ ਨੇੜੇ ਖਾਲੜਾ ਰੋਡ ‘ਤੇ ਸੜਕ ਹਾਦਸਾ- ਕਾਰ ਟਰਾਲੇ ਦੀ ਟੱਕਰ ‘ਚ ਇਕ ਪਰਿਵਾਰ ਦੇ 3 ਜੀਆਂ ਸਮੇਤ 4 ਦੀ ਮੌਤ।
▶ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ ਬਣੇ ਖਾਲਸਾ ਕਾਲਜ਼ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਢਿਲੋਂ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media