Sunday, March 15, 2026

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬੱਸੀ ਨੇ ਕੀਤੀ ਸਰਬਤ ਦੇ ਭਲੇ ਦੀ ਕਾਮਨਾ

PPN0809201602

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)- ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਦਿਨੇਸ਼ ਬੱਸੀ ਨੇ ਗੁਰਦੁਆਰਾ ਵੇਰਕਾ ਵਿਖੇ ਲੰਗਰ ਵਰਤਾਇਆ ਅਤੇ ਬਰਤਨਾ ਦੀ ਸੇਵਾ ਕੀਤੀ ।ਇਸ ਮੌਕੇ ਦਿਨੇਸ਼ ਬੱਸੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਦੇ ਭਲੇ ਲਈ ਸਾਰੀ ਜਿੰਦਗੀ ਲਗਾ ਕੇ ਲੋਕਾਂ ਨੂੰ ਸਿੱਧੇ ਰਸਤੇ ‘ਤੇ ਲਿਆਦਾ ਅਤੇ ਆਉਣ ਵਾਲੀਆ ਪੀੜੀਆ ਨੂੰ ਕਰਮ ਕਾਂਡਾਂ, ਜਾਤ-ਪਾਤ, ਊਚ ਨੀਚ ਤੋਂ ਉਪਰ ਉਠ ਕੇ ਮਾਨਵਤਾ ਦੀ ਸੇਵਾ ਕਰਨ ਦੀ ੋ ਸੇਧ ਦਿਤੀ ਹੈ।ਉਹਨਾ ਨੇ ਸੰਗਤਾਂ ਨਾਲ ਬੈਠ ਕੇ ਲੰਗਰ ਵੀ ਛਕਿਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।ਇਸ ਮੌਕੇ ਨਵਦੀਪ ਹੂੰਦਲ, ਬਬਲੂ, ਅਜੇ, ਸੁਰਿੰਦਰ ਕੁਮਾਰ, ਕਾਲਾ ਪ੍ਰਧਾਨ, ਨੰਨੀ ਵੀ ਉਹਨਾ ਦੇ ਨਾਲ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply