Tuesday, February 24, 2026

ਬਠਿੰਡਾ ਪੁਲਿਸ ਵਲੋਂ ਮੁਕਾਬਲੇ ‘ਚ ਨਾਮਵਰ ਗੈਂਗਸਟਰ ਢੇਰ,ਇਕ ਜ਼ਖ਼ਮੀ

PPN0909201604

ਬਠਿੰਡਾ, 9 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਈ.ਜੀ.ਪੀ. ਐਸ.ਕੇ. ਅਸ਼ਥਾਨਾ ਅਤੇ ਯੁਰਿੰਦਰ ਸਿੰਘ ਹੇਅਰ ਡੀ. ਆਈ. ਜੀ ਬਠਿੰਡਾ ਰੇਂਜ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਵੇਰ 4 ਵਜੇ ਤਕਰੀਬਨ ਇਤਲਾਹ ਮਿਲੀ ਕਿ ਕੁੱਝ ਨਾਮਵਰ ਗੈਂਗਸਟਰ ਥਾਣਾ ਫੂਲ ਦੇ ਏਰੀਏ ਵਿਚ ਗਿੱਲ ਕਲਾਂ ਰੋਡ ‘ਤੇ ਇਕ ਢਾਣੀ ਵਿਚ ਕਿਸੇ ਵਾਰਦਾਤ ਨੂੰ ਅਜ਼ਾਮ ਦੇਣ ਲਈ ਰੁਕੇ ਹੋਏ। ਇਸ ਇਤਲਾਹ ‘ਤੇ ਬਿਕਰਮਜੀਤ ਸਿੰਘ ਐਸ.ਪੀ.ਇੰਨਵੈਸਟੀਗੇਸਨ, ਹਰਿੰਦਰ ਸਿੰਘ ਮਾਨ ਡੀ.ਐਸ.ਪੀ ਸਿਟੀ 1 ਅਤੇ ਐਸ.ਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ 2 ਦੀ ਟੀਮ ਨੇ ਢਾਣੀ ਨੂੰ ਘੇਰ ਲਿਆ ਅਤੇ ਸਵੇਰ 7.30 ਵਜੇ ਦੇ ਕਰੀਬ ਚਿੱਟੇ ਰੰਗ ਦੀ ਹੌਂਡਾ ਸਿਟੀ ਕਾਰ ਢਾਣੀ ਵਿਚ ਨਿਕਲ ਕੇ ਬਾਹਰ ਆਈ ਅਤੇ ਪੁਲਿਸ ਨੂੰ ਵੇਖ ਕੇ ਗੱਡੀ ਵਿਚੋਂ ਸਵਾਰ ਵਿਅਕਤੀਆਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਫਾਇਰਿੰਗ ਦੌਰਾਨ ਦੋ ਨੌਜਵਾਨ ਗੱਡੀ ਵਿਚੋ ਬਾਹਰ ਨਿਕਲ ਕੇ ਝੋਨੇ ਦੇ ਖੇਤਾਂ ਵੱਲ ਭੱਜੇ ਅਤੇ ਦਰੱਖਤਾਂ ਦੀ ਆੜ ਹੇਠ ਫਾਇਰਿੰਗ ਕਰਦੇ ਰਹੇ।
ਪੁਲਿਸ ਪਾਰਟੀ ਦੇ ਕਹਿਣ ਮੁਤਾਬਿਕ ਉਨ੍ਹਾਂ ਨੂੰ ਹਥਿਆਰ ਸੁੱਟ ਕੇ ਹੱਥ ਖੜੇ ਕਰਕੇ ਬਾਹਰ ਆਉਣ ਲਈ ਕਿਹਾ, ਪ੍ਰੰਤੂ ਪੁਲਿਸ ਦੀ ਗੱਲ ਅਣਸੁਣੀ ਕਰਕੇ ਪੁਲਿਸ ਪਾਰਟੀ ‘ਤੇ ਫਾਇਰਿੰਗ ਜਾਰੀ ਰੱਖੀ, ਪੁਲਿਸ ਦੀ ਫਾਇਰਿੰਗ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਕੇ ਡਿੱਗ ਪਿਆ, ਜਿਸ ਨੂੰ ਪੁਲਿਸ ਨੇ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ।ਲੇਕਿਨ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ, ਇਸ ਦੇ ਤਿੰਨ ਦੇ ਕਰੀਬ ਗੋਲੀਆਂ ਲੱਗੀਆਂ।ਮ੍ਰਿਤਕ ਦੀ ਪਹਿਚਾਣ ਦਵਿੰਦਰ ਸੂਟਰ ਵਜੋਂ ਹੋਈ। ਇੰਨੇ ਵਿਚ ਗੁਰਜੀਤ ਸਿੰਘ ਰੋਮਾਣਾ ਡੀ.ਐਸ.ਪੀ ਫੂਲ, ਯੋਗੇਸ਼ ਸ਼ਰਮਾ ਐਸ.ਪੀ ਸਿਟੀ 2 ਬਠਿੰਡਾ ਅਤੇ ਐਸ.ਆਈ ਜਰਨੈਲ ਸਿੰਘ ਮੁੱਖ ਅਫਸ਼ਰ ਥਾਣਾ ਫੂਲ ਫੋਰਸ ਸਮੇਤ ਮੌਕੇ ‘ਤੇ ਪੁੱਜੇ, ਦੂਜੇ ਨੌਜਵਾਨ ਨੂੰ ਲੱਭਣ ਦਾ ਸਰਚ ਅ੍ਰਪੇਸ਼ਨ ਸ਼ੁਰੂ ਕੀਤਾ ਗਿਆ, 200 ਏਕੜ ਦੀ ਸਰਚ ਤੋਂ ਬਾਅਦ ਪਿੰਡ ਫੂਲ ਤੋਂ ਬੁਰਜ ਮਾਨਸ਼ਾਹੀਆ ਰੋਡ ‘ਤੇ ਝੇਨੇ ਦੇ ਖੇਤ ਵਿਚ ਲੁਕੇ ਹੋਏ ਨੌਜਵਾਨ ਨੇ ਫਾਇਰਿੰਗ ਕੀਤੀ ਤਾਂ ਜਵਾਬੀ ਫਾਇਰਿੰਗ ਵਿਚ ਜ਼ਖ਼ਮੀ ਹਾਲਤ ਵਿਚ ਉਸ ਨੂੰ ਕਾਬੂ ਕਰਕੇ ਸਿਵਲ ਹਾਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ। ਜਿਸ ਦੀ ਪਹਿਚਾਣ ਤਾਰਾ ਦੋਸਾਂਝ ਵਜੋਂ ਹੋਈ।ਇਨ੍ਹਾਂ ਗੈਂਗਸਟਰਾਂ ਪਾਸੋ ਮੌਕੇ ‘ਤੇ ਦੋ ਪਿਸਟਲ 30 ਬੋਰ ਇਕ ਪਿਸਟਲ 9 ਐਮ ਐਮ ਇਕ ਰਿਵਾਲਵਰ 32 ਬੋਰ, 85 ਜਿੰਦਾ ਕਾਰਤੂਸ 9 ਐਮ ਐਮ, 100 ਕਾਰਤੂਸ 30 ਬੋਰ ਅਤੇ 30 ਖਾਲੀ ਕਾਰਤੂਸ, ਇਕ ਲੈਪਟਾਪ, 2 ਮੋਬਾਇਲ ਅਤੇ ਇਕ ਫਰਜ਼ੀ ਆਈ ਡੀ ਕਾਰਡ ਬਰਾਮਦ ਹੋਏ। ਇਹ ਨਾਮੀ ਗੈਂਗਸਟਰ ਪੰਜਾਬ ਦੇ ਮੋਗਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਅੰਮ੍ਰਿਤਸਰ, ਲੁਧਿਆਣਾ, ਤਰਨਤਾਰਨ ਤੋਂ ਇਲਾਵਾ ਸਿਰਸਾ ਜ਼ਿਲ੍ਹੇ ਵਿਚ ਵੀ ਵਾਰਦਾਤਾਂ ਕਰਦੇ ਸਨ। ਦਵਿੰਦਰ ਸ਼ੂਟਰ ‘ਤੇ 6 ਮੁੱਕਦਮੇ 302 ਆਈ ਪੀ ਸੀ, 2 ਮੁੱਕਦਮੇ 307 ਆਈ ਪੀ ਸੀ, 4 ਮੁੱਕਦਮੇ ਲੜਾਈ ਝਗੜ, ਮੁਕੱਦਮਾ ਡਕੈਤੀ ਅਤੇ 8 ਮੁੱਕਦਮੇ ਅਸਲਾ ਐਕਟ ਦੇ ਦਰਜ ਹਨ। ਤਾਰਾ ਦੋਸਾਂਝ ‘ਤੇ 2 ਮੁੱਕਦਮੇ 302 ਆਈ ਪੀ ਸੀ, 4 ਮੁੱਕਦਮੇ ਡਕੈਤੀ, 3 ਲੜਾਈ ਝਗੜੇ ਅਤੇ 4 ਅਸਲਾ ਐਕਟ ਦੇ ਦਰਜ ਸਨ।ਤਾਰਾ ਦੋਰਾਂਝ ਦੀ ਮਾਂ, ਮਾਸੀ ਤੋਂ ਇਲਾਵਾ 4 ਰਿਸ਼ਤੇਦਾਰ ਇਨ੍ਹਾਂ ਨੂੰ ਪਨਾਹ ਦੇਣ ਦਾ ਜੁਰਮ ਵਿਚ ਪਕੜੇ ਹਨ। ਇਸ ਪ੍ਰੈਸ ਕਾਨਫਰੰਸ ਵਿਚ ਐਸ.ਐਸ.ਪੀ ਸਵੱਪਨ ਸ਼ਰਮਾ ਵੀ ਹਾਜਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply