ਜੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ) – ਸਹੁਰੇ ਪਰਿਵਾਰ ਵਲੋਂ ਵਿਆਹੁਤਾ ਦੀ ਕੁੱਟਮਾਰ ਦੇ ਦੋਸ਼ ਵਿੱਚ ਪੁਲਿਸ ਵਲੋਂੇ ਤਿੰਨ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਤਿਕਾ ਪਤਨੀ ਮਨੀਸ਼ ਸ਼ਰਮਾ ਨਿਵਾਸੀ ਗਲੀ ਮਸੀਤ ਵਾਲੀ ਮਸੂਲੀਆ ਗੇਟ ਜੰਡਿਆਲਾ ਗੁਰੂ ਨੇ ਦੱਸਿਆ ਕਿ ਉਹ ਉਕਤ ਪਤੇ ਦੀ ਰਹਿਣ ਵਾਲੀ ਹੈ।7 ਸਤੰਬਰ ਸ਼ਾਮ ਕਰੀਬ 5 ਵਜੇ ਉਹ ਅਤੇ ਉਸ ਦੇ ਦੋਵੇਂ ਬੱਚੇ ਘਰ ਵਿੱਚ ਮੌਜੂਦ ਸਨ ਉਹ ਆਪਣੇ ਬੇਟੇ ਜਗਦੀਸ਼ ਜੋ ਕਿ ਗੂੰਗਾ ਅਤੇ ਬੋਲਾ ਹੈ ਨੂੰ ਹੋਮਵਰਕ ਕਰਵਾ ਰਹੀ ਸੀ ਕਿ ਅਚਾਨਕ ਉਸ ਦੀ ਨਨਾਣ ਮੀਨਾਕਸ਼ੀ ਸੱਸ ਕਵਿਤਾ ਅਤੇ ਮੀਨਾਕਸ਼ੀ ਦੀ ਬੇਟੀ ਰਾਧਿਕਾ ਤਿੰਨਾਂ ਨੇ ਮਿਲ ਕੇ ਉਸ ਨਾਲ ਗਾਲੀਗਲੋਚ ਕਰਨੀ ਸ਼ੁਰੂ ਕਰ ਦਿੱਤੀ ।ਇਨ੍ਹਾਂ ਤਿੰਨਾਂ ਨੇ ਮੇਰੇ ਅਤੇ ਮੇਰੇ ਬੇਟੇ ਦਾ ਗਲ ਘੁੱਟ ਕੇ ਮਾਰ ਕੁਟਾਈ ਕਰਨ ਲੱਗੀਆਂ ਅਤੇ ਉਪਰ ਵੇਲਣੇ ਨਾਲ ਵਾਰ ਕੀਤੇ ਤਾਂ ਉਹ ਜ਼ਮੀਨ ‘ਤੇ ਡਿੱਗ ਪਈ।ਇਸ ਤੋਂ ਬਾਅਦ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਰੌਲਾ ਪਾਉਣ ‘ਤੇ ਆਸਪਾਸ ਦੇ ਗੁਆਂਢੀਆਂ ਨੇ ਛੁਡਵਾਇਆ।ਕੁੱਝ ਸਮੇ ਬਾਅਦ ਆੇ ਉਸ ਦੇ ਪਤੀ ਨੇ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ।ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਧਾਰਾ 323,342,506,34 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media