Monday, February 23, 2026

ਸੰਜੇ ਗਾਂਧੀ ਦੇ ਨਜ਼ਦੀਕੀ ਰਹੇ ਕਾਂਗਰਸੀ ਨੇਤਾ ਕਾਲੀਆ ਦਾ ਦਿਹਾਂਤ

PPN0909201620

ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ ਖੁਰਮਣੀਆ)- ਸੰਜੇ ਗਾਂਧੀ ਦੇ ਨਜ਼ਦੀਕੀ ਮੰਨ੍ਹੇ ਜਾਂਦੇ ਅਤੇ ‘ਕਾਂਗਰਸ ਮੇ ਆਮ ਆਦਮੀ ਪਾਰਟੀ’ ਸਿਰਲੇਖ ਹੇਠ ਪੁਸਤਕ ਲਿਖ ਚੁੱਕੇ ਸ੍ਰੀ ਸੁਭਾਸ਼ ਕਾਲੀਆ ਦਾ ਅੱਜ ਦਿਹਾਂਤ ਹੋ ਗਿਆ।ਸ੍ਰੀ ਕਾਲੀਆ ਦਿਲ ਦਾ ਦੌਰਾ ਪੈਣ ਉਪਰੰਤ ਪਿਛਲੇ ਕਾਫ਼ੀ ਸਮੇਂ ਵਿੱਚ ਬਿਮਾਰ ਚਲ ਰਹੇ ਸਨ, ਦਾ ਅੰਤਿਮ ਸਸਕਾਰ ਅੱਜ ਦੁਰਮਿਆਨਾ ਮੰਦਿਰ ਨੇੜੇ ਸਥਿਤ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ੁਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸੁਕਰਨ ਕਾਲੀਆ ਨੇ ਦਿੱਤੀ। ਸ੍ਰੀ ਕਾਲੀਆ ਜੋ ਕਿ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨ. ਐਸ. ਯੂ. ਆਈ.) ਦੇ ਪੰਜਾਬ ਦੇ ਪਹਿਲੇ ਪ੍ਰਧਾਨ ਸਨ, ਦੇ ਦਿਹਾਂਤ ‘ਤੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਤੋਂ ਇਲਾਵਾ ਧਾਰਮਿਕ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।ਸ੍ਰੀ ਕਾਲੀਆ ਆਪਣੇ ਪਿੱਛੇ 2 ਲੜਕੀਆਂ ਤੇ ਇਕ ਲੜਕੇ ਨੂੰ ਛੱਡ ਗਏ। ਸ੍ਰੀ ਕਾਲੀਆ ਦੀ ਅੰਤਿਮ ਕਿਰਿਆ ਆਰੀਆ ਸਮਾਜ ਮੰਦਿਰ, ਰਾਣੀ ਕਾ ਬਾਗ ਵਿਖੇ ਸ਼ਾਮ 4:00 ਤੋਂ 5:00 ਵਜੇ ਹੋਵੇਗੀ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply