Monday, February 23, 2026

ਵਾਤਾਵਰਣ ਦੀ ਸੰਭਾਲ ਤਹਿਤ ਲਗਾਏ ਬੂਟੇ

PPN0909201622

ਪੱਟੀ, 9 ਅਗਸਤ (ਅਵਤਾਰ ਸਿੰਘ ਢਿੱਲੋ) – ਸਥਾਨਕ ਸਰਕਾਰੀ ਸੈਕੰਡਰੀ ਸਕੂਲ ਪੱਟੀ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ (ਪੀ.ਈ.ਐਸ) ਦੀ ਅਗਵਾਈ ਹੇਠ ਰਵੀ ਪ੍ਰਕਾਸ ਸ਼ਰਮਾ ਅਤੇ ਸਕੂਲ ਵਿਦਿਆਰਥਣਾਂ ਵਲੋਂ ਸਕੂਲ ਅਤੇ ਵੱਖ-ਵੱਖ ਥਾਂਵਾ ਤੇ ਬੂਟੇ ਲਗਾਏ ਗਏ।ਸ਼ਰਮਾ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਜਿਥੇ ਵਾਤਾਵਰਣ ਬਹੁਤ ਹੀ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਕਈ ਤਰ੍ਹਾਂ ਦੀਆਂ ਸਾਹ ਆਦਿ ਦੀਆਂ ਬਿਮਾਰੀਆਂ ਹੋ ਰਹੀਆਂ ਹਨ, ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਨਮ ਦਿਨ ਤੇ ਘੱਟੋ ਘੱਟ ਇਕ ਰੁੱਖ ਜਰੂਰ ਲਗਾਵੇ ਤਾਂ ਜੋ ਸਾਡਾ ਵਾਤਾਵਰਣ ਸਾਫ ਸੁਥਰਾ ਰਹਿ ਸਕੇ।ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿਚ ਰੁੱਖ ਬਹੁਤ ਹੀ ਵੱਡੀ ਭੂਮੀਕਾ ਨਿਭਾਉਂਦੇ ਹਨ, ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਕਰੀਏ ਤਾਂ ਂਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਸਵੱਛ ਵਾਤਾਵਰਣ ਵਿਚ ਸੁੱਖ ਦਾ ਸਾਹ ਲੈ ਸਕਣ।ਸਾਨੂੰ ਸਾਰਿਆਂ ਨੂੰ ਹੀ ਅੱਜ ਤੋਂ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਰੁੱਖਾਂ ਦੀ ਹੋ ਰਹੀ ਅੰਨੇਵਾਹ ਕਟਾਈ ਨੂੰ ਬੰਦ ਕਰਵਾਵਾਂਗੇ ਤੇ ਸਵੱਛ ਵਾਤਾਵਰਣ ਲਈ ਵੱਧ ਤੋਂ ਵੱਧ ਰੁੱਖ ਲਗਾਵਾਂਗੇ।ਰਵੀ ਪ੍ਰਕਾਸ ਸ਼ਰਮਾ ਦੇ ਸਵੱਛ ਵਾਤਾਵਰਣ ਮੁਹਿੰਮ ਤਹਿਤ ਚੁੱਕੇ ਗਏ ਕਦਮ ਦੀ ਪ੍ਰਿੰਸੀਪਲ ਜੋਸ਼ੀ ਅਤੇ ਸਕੂਲ ਸਟਾਫ ਵਲੋਂ ਪ੍ਰਸੰ ਕੀਤੀ ਗਈ।ਇਸ ਮੋਕੇ ਸਕੂਲ ਸਮੂਹ ਸਕੂਲ ਸਟਾਫ ਅਤੇ ਵਿਦਿਆਰਥਣਾਂ ਲਵਪ੍ਰੀਤ ਕੋਰ, ਮਨਪ੍ਰੀਤ ਕੋਰ, ਰਾਜਵਿੰਦਰ ਕੋਰ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply