ਪਠਾਨਕੋਟ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪੈਂਨਸਨ ਸਕੀਮਾਂ ਤਹਿਤ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ ਹਰ ਮਹੀਨੇ ਨਿਰੰਤਰ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਅਗਸਤ 2016 ਮਹੀਨੇ ਦੀ ਪੈਨਸ਼ਨ ਰਾਸ਼ੀ 1 ਕਰੋੜ 94 ਲੱਖ 86 ਹਜਾਰ ਰੁਪਏ 38,972 ਲਾਭਪਾਤਰੀਆਂ ਨੂੰ ਜਿਲ੍ਹੇ ਅੰਦਰ ਵੰਡ ਦਿੱਤੀ ਗਈ ਹੈ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਵੰਡੀ ਗਈ ਪੈਨਸ਼ਨ ਰਾਸੀ ਵਿੱਚੋਂ 1 ਕਰੋੜ 25 ਲੱਖ 52 ਹਜਾਰ ਰੁਪਏ ਦੀ ਰਾਸ਼ੀ ਬੁਢਾਪਾ ਪੈਨਸ਼ਨ ਸਕੀਮ ਤਹਿਤ 25104 ਲਾਭਪਾਤਰੀਆਂ ਨੂੰ ਵੰਡੀ ਗਈ ਹੈ।ਉਨ੍ਹਾਂ ਦੱਸਿਆ ਕਿ 37 ਲੱਖ 28 ਹਜਾਰ ਰੁਪਏ ਦੀ ਰਾਸ਼ੀ ਵਿਧਵਾ ਪੈਨਸ਼ਨ ਸਕੀਮ ਤਹਿਤ 7456 ਲਾਭਪਾਤਰੀਆਂ ਨੂੰ, 16 ਲੱਖ 69 ਹਜਾਰ 500 ਰੁਪਏ ਦੀ ਪੈਨਸ਼ਨ ਰਾਸੀ ਅਪੰਗ ਪੈਨਸਨ ਸਕੀਮ ਤਹਿਤ 3339 ਲਾਭਪਾਤਰੀਆਂ ਨੂੰ ਅਤੇ 15 ਲੱਖ 36 ਹਜਾਰ 500 ਰੁਪਏ ਦੀ ਰਾਸ਼ੀ 3073 ਆਸਰਿਤ ਬੱਚਿਆਂ ਨੂੰ ਵੰਡੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਪਠਾਨਕੋਟ ਵੱਲੋਂ 443 ਸੀਨੀਅਰ ਸਿਟੀਜਨ ਅਤੇ 336 ਅਪੰਗ ਵਿਅਕਤੀਆਂ ਨੂੰ ਸ਼ਨਾਖਤੀ ਕਾਰਡ ਜਿਲ੍ਹੇ ਅੰਦਰ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਨੈਸ਼ਨਲ ਪੈਨਸ਼ਨ ਸਕੀਮ ਹੇਠ ਬੁਢਾਪਾ, ਵਿਧਵਾ ਅਤੇ ਅਪੰਗ ਪੈਨਸ਼ਨ ਦੇ 4381 ਲਾਭਪਾਤਰੀਆਂ ਨੂੰ 1 ਕਰੋੜ 37 ਲੱਖ 53 ਹਜ਼ਾਰ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਜਿਸ ਵਿਚੋਂ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ ਦੇ 3698 ਲਾਭਪਾਤਰੀਆਂ ਨੂੰ ਅਕਤੂਬਰ, 2014 ਤੋਂ ਨਵੰਬਰ, 2015 ਤੱਕ ਦੀ 1 ਕਰੋੜ 8 ਲੱਖ 86200 ਰੁਪਏ, ਨੈਸ਼ਨਲ ਵਿਧਵਾ ਪੈਨਸ਼ਨ ਸਕੀਮ ਦੇ 680 ਲਾਭਪਾਤਰੀਆਂ ਨੂੰ ਅਕਤੂਬਰ, 2014 ਤੋਂ ਅਕਤੂਬਰ, 2015 ਤੱਕ ਦੀ 28 ਲੱਖ 56 ਹਜ਼ਾਰ ਰੁਪਏ ਅਤੇ ਨੈਸ਼ਨਲ ਅਪੰਗ ਪੈਨਸ਼ਨ ਸਕੀਮ ਦੇ ਤਿੰਨ ਲਾਭਪਾਤਰੀਆਂ ਨੂੰ ਅਕਤੂਬਰ, 2014 ਤੋਂ ਸਤੰਬਰ, 2015 ਤੱਕ ਦੀ 10800 ਰੁਪਏ ਦੀ ਰਾਸ਼ੀ ਵੰਡੀ ਗਈ ਹੈ।ਉਨ੍ਹਾਂ ਦੱਸਿਆ ਕਿ ਯੋਗ ਵਿਅਕਤੀਆਂ ਦੀਆਂ ਨਵੀਆਂ ਪੈਨਸ਼ਨਾਂ ਵੀ ਲਗਾਈਆਂ ਜਾ ਰਹੀਆਂ ਹਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media