Tuesday, February 24, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 11 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਹਰਿਆਣਾ ਅਤੇ ਐਨ.ਸੀ.ਆਰ ਦਿੱਲੀ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ- 4.1 ਰਹੀ ਤੀਬਰਤਾ।

▶ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਚੋਣਾਂ– ਏ.ਬੀ.ਵੀ.ਪੀ ਨੇ ਤਿੰਨ ਅਤੇ ਐਨ.ਐਸ.ਯੂ.ਆਈ ਨੇ ਇਕ ਸੀਟ ਜਿੱਤੀ।

▶ ਜੇ.ਐਨ.ਯੂ ਵਿਦਿਆਰਥੀ ਚੋਣਾਂ ‘ਚ ਸਾਰੀਆਂ 4 ਸੀਟਾਂ ਜਿੱਤ ਕੇ ਖੱਬੇ ਪੱਖੀ ਗਠਜੋੜ ਕਾਬਜ਼।

▶ ਆਪ ਪੰਜਾਬ ਤੋਂ ਵੱਖ ਹੋਏ 7 ਜੋਨਲ ਇੰਚਾਰਜਾਂ ਨੇ ਬਣਾਈ ਕਮੇਟੀ- ਛੋਟੇਪੁਰ ਦੀ ਭਵਿੱਖੀ ਯੋਜਨਾ ਦੀ ਬਣੇਗੀ ਸਲਾਹਕਾਰ– ਬਾਜਵਾ।

▶ ਤਰਨ ਤਾਰਨ ਦੇ ਆਪ ਐਸ.ਸੀ ਤੇ ਮਹਿਲਾ ਵਿੰਗ ਦੇ ਕਈ ਆਗੂਆਂ ਨੇ ਦਿੱਤੇ ਅਸਤੀਫੇ।

▶ ਸੁਖਬੀਰ ਬਾਦਲ ਦਾ ਯੂਨਾਇਟਡ ਅਕਾਲੀ ਦਲ ‘ਤੇ ਹਮਲਾ– ਪਾਰਟੀ ਨੂੰ ਦੱਸਿਆ ਦੇਸ਼ ਧ੍ਰੋਹੀ ਤੇ ਗਰਮ ਖਿਆਲੀ ਗਰੁੱਪ।

▶ ਪੰਜਾਬ ਸਰਕਾਰ ਨੇ ਸੁਨਿਆਰ ਤੇ ਸੈਣੀ ਬਰਾਦਰੀ ਨੂੰ ਪਿਛੜੀ ਸ਼੍ਰੇਣੀ ‘ਚ ਕੀਤਾ ਸ਼ਾਮਿਲ।

▶ ਈ.ਡੀ ਵਲੋਂ ਦਰਜ਼ ਕੇਸ ‘ਤੇ ਬੋਲੇ ਹਰਿਆਣਾ ਦੇ ਸਾਬਕਾ ਸੀ.ਐਮ ਹੁੱਡਾ– ਭਾਜਪਾ ਸਰਕਾਰ ਬਦਲੇ ਦੀ ਭਾਵਨਾ ਨਾਲ ਕਰ ਰਹੀ ਹੈ ਕੰਮ।

▶ ਅਕਾਲੀ ਦਲ ਨੇ ਉੱਤਰ ਪ੍ਰਦੇਸ਼ ਚੋਣਾਂ ਲਈ ਐਲਾਨੇ 21 ਉਮੀਦਵਾਰ – ਰਾਇ ਸਿੰਘ ਸੂਬਾ ਪ੍ਰਧਾਨ ਬਣਾਇਆ।

▶ ਹਰਿਆਣਾ ਸਿੱਖਿਆ ਵਿਭਾਗ ‘ਚ ਆਨਲਾਈਨ ਬਦਲੀਆਂ ‘ਤੇ ਰੋਕ – ਮੰਤਰੀ ਅਨਿਲ ਵਿਜ ਨੇ ਕਿਹਾ ਸ਼ਿਕਾਇਤਾਂ ਮਿਲਣ ਕਰਕੇ ਦਸਤਾਵੇਜ਼ਾਂ ਦੀ ਹੋਵੇਗੀ ਪੜ੍ਹਤਾਲ।

▶ ਮਹਿਲਾ ਨਾਲ ਛੇੜ-ਛਾੜ ਦਾ ਕੇਸ ਦਰਜ਼ ਹੋਣ ‘ਤੇ ਆਪ ਵਿਧਾਇਕ ਅਮਾਨਤਉੱਲਾ ਵਲੋਂ ਦਿੱਲੀ ਵਕਫ ਬੋਰਡ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫੇ ।

▶ ਪਟਨਾ ਦੇ ਸੀਨੀਅਰ ਪ੍ਰੈਸ ਫੋਟੋਗ੍ਰਾਫਰ ਦੇ ਬੇਟੇ ਨੂੰ ਅਣਪਛਾਤਿਆਂ ਮਾਰੀ ਗੋਲੀ, ਗੰਭੀਰ ਜਖਮੀ।

▶ ਗੁਰਦਾਸਪੁਰ ਦੇ ਧਾਰੀਵਾਲ ‘ਚ ਬਾਬੇ ਭਨਿਆਰੇ ਦੇ ਗੰਨਮੈਨ ਦੇ ਕਤਲ ਦੇ ਦੋਸ਼ ‘ਚ ਲੜਕੀ ਪ੍ਰੇਮੀ ਤੇ ਉਸ ਦੇ ਸਾਥੀ ਸਮੇਤ ਗ੍ਰਿਫਤਾਰ- ਕੀਤਾ ਸੀ ਪਿਓ ਦਾ ਕਤਲ।

▶ ਫਸਲਾਂ ਬਰਬਾਦ ਹੋਣ ਤੋਂ ਦੁੱਖੀ ਤਿੰਨ ਕਿਸਾਨਾਂ ਵਲੋਂ ਖੁਦਕੁਸ਼ੀ– ਮਹਾਰਾਸ਼ਟਰ ਦੇ ਮਰਾਠਵਾੜਾ ਇਲਾਕੇ ਨਾਲ ਸਬੰਧਤ ਸਨ ਤਿੰਨੋ ਨੌਜੁਆਨ।

▶ ਜੰਮੂ ਕਸ਼ਮੀਰ ‘ਚ 64ਵੇਂ ਦਿਨ ਵੀ ਕਰਫਿਓ ਜਾਰੀ – 2 ਨੌਜਵਾਨਾਂ ਦੀ ਮੌਤ, ਇਕ ਅਨੰਤਨਾਗ ‘ਚ ਪੈਲੇਟ ਗੰਨ ਤੇ ਦੂਜਾ ਸ਼ੋਪੀਆ ‘ਚ ਅੱਥਰੂ ਗੈਸ ਦੇ ਗੋਲੇ ਦਾ ਹੋਇਆ ਸ਼ਿਕਾਰ।

▶ ਬਿਹਾਰ ਦੀ ਭਾਗਲਪੁਰ ਜੇਲ੍ਹ ਤੋਂ ਰਿਹਾਅ ਹੋਏ ਆਰ.ਜੇ.ਡੀ ਆਗੂ ਸ਼ਹਾਬੂਦੀਨ ਨੇ ਲਾਲੂ ਯਾਦਵ ਨੂੰ ਦੱਸਿਆ ਆਪਣਾ ਮਹਿਬੂਬ ਨੇਤਾ।

▶ ਰਿਓ ਪੈਰਾ ਉਲੰਪਿਕ ‘ਚ ਮਰੀਅਪਨ ਥਾਂਗਵੇਲੂ ਨੂੰ ਉੱਚੀ ਛਾਲ ‘ਚ ਸੋਨੇ ਅਤੇ ਵਰੁਣ ਭਾਟੀ ਨੇ ਜਿੱਤਿਆ ਕਾਂਸੀ ਦਾ ਤਗਮਾ – ਭਾਰਤ ‘ਚ ਇਨਾਮਾਂ ਦੀ ਲੱਗੀ ਝੜੀ।

▶ ਇਰਾਕੀ ਰਾਜਧਾਨੀ ਬਗਦਾਦ ‘ਚ ਬੰਬ ਧਮਾਕਿਆਂ ਨਾਲ 10 ਹਲਾਕ, 28 ਦੇ ਕਰੀਬ ਜਖਮੀ।

▶ ਬੰਗਲਾਦੇਸ਼ ‘ਚ ਬੁਆਇਲਰ ਫਟਣ ਨਾਲ 4 ਮੰਜਿਲਾ ਫੈਕਟਰੀ ਨੂੰ ਲੱਗੀ ਅੱਗ – 23 ਮੌਤਾਂ, ਕਈ ਜਖਮੀ।

▶ ਕਾਵੇਰੀ ਪਾਣੀ ਵਿਵਾਦ ‘ਚ ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਖਿਲਾਫ ਕੇਸ– ਇਕ ਕਿਸਾਨ ਨੇ ਦਰਜ਼ ਕਰਵਾਇਆ ਮਾਮਲਾ।

▶ ਰਾਜਸਥਾਨ ਦੇ ਬਾੜਮੇੜ ‘ਚ ਭਾਰਤੀ ਹਵਾਈ ਫੋਜ਼ ਦਾ ਫਾਈਟਰ ਜਹਾਜ ਮਿੱਗ-21 ਕ੍ਰੈਸ਼– ਦੋਵੇਂ ਪਾਇਲਟ ਸੁਰੱਖਿਅਤ।

▶ ਬੈਲਜ਼ੀਅਮ ਦੇ ਗੁਰੂਘਰ ਨੂੰ ਤਾਲੇ ਲਗਾਏ ਜਾਣ ਦੀ ਖਬਰ ।

▶ ਬਾਦਲ ਪਿਓ-ਪੱਤ ਤੇ ਕੈਪਟਨ ਅਮਰਿੰਦਰ ਕੇਜਰੀਵਾਲ ਦੀ ਚਿੰਤਾ ਛੱਡ ਕੇ ਆਪਣਾ ਕੁੰਨਬਾ ਸੰਭਾਲਣ – ਜਗਮੀਤ ਬਰਾੜ।

▶ ਡਾ. ਨਵਜੋਤ ਸਿੱਧੂ ਦਾ ਬਿਆਨ – ਹਲਕਾ ਅੰਮ੍ਰਿਤਸਰ ਪੂਰਬੀ ਤੋਂ ਮੁੜ ਲੜਾਂਗੀ ਚੋਣ।

▶ ਨਗਰ ਨਿਗਮ ਨੇ ਨਜ਼ਾਇਜ ਕਬਜ਼ਿਆਂ ਖਿਲਾਫ ਕਾਰਵਾਈ ਕਰਦਿਆਂ ਦੋ ਦਰਜ਼ਨ ਖੋਖਿਆਂ ‘ਤੇ ਚਲਾਈ ਡਿੱਚ।

▶ ਦਿੱਲੀ ਮੈਟਰੋ ਸੇਵਾ ਹੋਵੇਗੀ ਮਹਿੰਗੀ– ਘੱਟੋ ਘੱਟ ਕਿਰਾਇਆ 8 ਤੋਂ 10 ਅਤੇ ਵੱਧ ਤੋਂ ਵੱਧ ਹੋਵੇਗਾ 30 ਤੋਂ 50 ਰੁਪਏ ਕਰਨ ਦਾ ਫੈਸਲਾ।

▶ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ 2011 ‘ਚ ਜਾਕਿਰ ਨਾਇਕ ਵਲੋਂ ਦਿੱਤੇ 50 ਲੱਖ ਚੰਦੇ ‘ਤੇ ਕਾਂਗਰਸ ਨੇ ਦਿੱਤੀ ਸਫਾਈ– ਕਿਹਾ ਲਿਆ ਚੰਦਾ ਬਾਅਦ ‘ਚ ਕਰ ਦਿੱਤਾ ਸੀ ਵਾਪਿਸ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply