Monday, March 23, 2026

ਦਰਦੀ ਦੀ ਕਾਵਿ ਪੁਸਤਕ “ਮੇਰਾ ਦਰਦ ਜ਼ਮਾਨੇ ਦਾ” ਲੋਕ ਅਰਪਿਤ ਸਮਾਗਮ

ppn1209201613

ਚੌਕ ਮਹਿਤਾ- 12 ਸਤੰਬਰ (ਜੋਗਿੰਦਰ ਸਿੰਘ ਮਾਣਾ) – ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ, ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਆਪਣੀਆਂ ਲਗਾਤਾਰ ਸਾਹਿਤਕ ਸਰਗਰਮੀਆਂ ਲੜੀ ਨੂੰ ਅੱਗੇ ਤੋਰਦਿਆਂ, ਸਵਰਗੀ ਸ: ਗੁਰਚਰਨ ਸਿੰਘ ਨੰਬਰਦਾਰ ਭੋਰਛੀ ਰਾਜਪੂਤਾਂ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ “ਦਰਦੀ ਨਿਵਾਸ” ਵਿਖੇ ਕਰਵਾਇਆ ਗਿਆ।ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਪਰਮਰਾਜ ਸਿੰਘ ਉਮਰਾ ਨਮਗਲ ਆਈ. ਜੀ. ਪਟਿਆਲਾ ਜੋਨ, ਸ: ਜਸਦੀਪ ਸਿੰਘ ਸੈਣੀ ਐਸ.ਐਸ.ਪੀ. ਗੁਰਦਾਸਪੁਰ, ਨਵਤੇਜ ਸਿੰਘ ਮੱਲ੍ਹੀ ਟਰਾਂਸਪੋਰਟਰ, ਹਰਜਿੰਦਰ ਸਿੰਘ ਬੱਲ (ਸੰਪਾਦਕ ਪੰਜ ਦਰਿਆ), ਡਾ: ਦਰਿਆ (ਪ੍ਰੋ: ਪੰਜਾਬੀ ਵਿਭਾਗ ਗੁਰੁ ਨਾਨਕ ਦੇਵ ਯੂਨੀਵਰਸਿਟੀ, ਸਭਾ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਜੇ ਐਸ ਮਾਣਾ ਚੌਂਕ ਮਹਿਤਾ, ਅਮਨ ਬੱਲ ਰਜਧਾਨ, ਰਛਪਾਲ ਸਿੰਘ ਬੱਲ ਭੋਰਛੀ, ਰਵਿੰਦਰ ਸਿੰਘ ਬੱਲ, ਨਵਜੀਤ ਸਿੰਘ ਹੁੰਦਲ ਆਦਿ ਸੁਸ਼ੋਭਿਤ ਹੋਏ । ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮਾਗਮ ਨੂੰ ਤਰਤੀਬ ਦਿੰਦਿਆਂ ਪਿਛਲੀਆਂ ਪ੍ਰਮੁੱਖ ਸਰਗਰਮੀਆਂ ਤੇ ਇਕ ਝਾਤ ਪਾਈ।
ਉਪਰੰਤ ਸਭਾ ਦੇ ਨੌਜਵਾਨ ਸ਼ਾਇਰ ਦਿਲਰਾਜ ਦਰਦੀ ਦੀ ਪਲੇਠੀ ਕਾਵਿ ਪੁਸਤਕ “ਮੇਰਾ ਦਰਦ ਜ਼ਮਾਨੇ ਦਾ” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ ਡਾ: ਦਰਿਆ, ਪ੍ਰਿੰ: ਸੇਵਾ ਸਿੰਘ ਕੌੜਾ ਅਤੇ ਡਾ: ਸੁਖਦੇਵ ਸਿੰਘ ਨੇ ਪੁਸਤਕ ਉਪਰ ਵਿਦਵਤਾ ਭਰਪੂਰ ਪਰਚੇ ਵੀ ਪੜ੍ਹੇ । ਇਸ ਮੌਕੇ ਪੰਜਾਬੀ ਦੇ ਨਾਮਵਰ ਗਾਇਕ ਐਮੀ ਗਿੱਲ, ਇੰਦਰ ਸੰਧੂ, ਜੁਗਰਾਜ ਰਜਧਾਨ, ਮਨਿੰਦਰ ਰਾਜਾ, ਮੱਖਣ ਸਿੰਘ ਭੈਣੀਵਾਲ, ਸਕੰਦਰ ਸਿੰਘ, ਕੁਨਾਲ ਸਿੰਘ, ਸਾਗਰ ਬਕਾਲੇ ਵਾਲਾ, ਪਰਤਾਪ ਪਾਰਸ ਗੁਰਦਾਸਪੁਰ, ਅਤੇ ਜੋਗੀ ਠਾਕਰ ਆਦਿ ਕਲਾਕਾਰਾਂ ਨੇ ਗਾਇਕੀ ਦੇ ਜੌਹਰ ਦਿਖਾਏ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਕਵਿੱਤਰੀ ਲਾਡੀ ਭੁੱਲਰ, ਕਵਿੱਤਰੀ ਜਸਵਿੰਦਰ ਕੌਰ ਫਗਵਾੜਾ, ਕੁਲਵਿੰਦਰ ਕੌਰ ਲੁਧਿਆਣਾ, ਬਖਸ਼ੀ ਥਾਣੇਵਾਲ, ਜੇ.ਪੀ. ਸਿੰਘ ਖਰਲਾਂਵਾਲ ਗੁਰਦਾਸਪੁਰ, ਗੁਰਪ੍ਰੀਤ ਧੰਜਲ, ਮਨਜੀਤ ਸਿੰਘ ਕੰਬੋ, ਬਲਦੇਵ ਕ੍ਰਿਸ਼ਨ ਸ਼ਰਮਾ, ਸੁੱਖਾ ਸਿੰਘ ਭੁੱਲਰ, ਸਰਤਾਜ ਜਲਾਲਾਂਬਾਦੀ, ਵਿਸ਼ਾਲ, ਤੇਜਵੰਤ ਬੱਲ, ਡਾ: ਪਰਮਜੀਤ ਸਿੰਘ ਬਾਠ, ਰਾਜਵਿੰਦਰ ਸਿੰਘ ਰਾਜੂ, ਪਰਦੀਪ ਸਿੰਘ ਬੱਲ, ਸਤਵੰਤ ਸਿੰਘ ਬੱਲ, ਸਰਵਣ ਸਿੰਘ ਬੱਲ, ਪਰਿੱਤ ਸ਼ਾਹ, ਰਮਨ ਭੁੱਲਰ, ਲਾਲੀ ਕਰਤਾਪੁਰੀ, ਹਿੰਦ ਗਹਿਰੀ ਮੰਡੀ, ਹਰਮੇਸ਼ ਕੌਰ ਜੋਧੇ ਮਨਜੀਤ ਸਿੰਘ ਵੱਸੀ, ਕੁਲਵੰਤ ਸਿੰਘ ਰੰਧਾਵਾ, ਸੁਖਨੰਦਨ ਸਿੰਘ ਕੰਗ, ਬਲਬੀਰ ਸਿੰਘ ਰਤਨਗੜ੍ਹ, ਸਾਰਥਕ ਸ਼ਰਮਾ, ਗੁਰਮੇਲ ਸਿੰਘ ਸੋਹਲ, ਲਖਬੀਰ ਸਿੰਘ ਬੱਬੀ, ਰਘਬੀਰ ਸਿੰਘ, ਸੰਤੋਖ ਸਿੰਘ ਪੰਨੂੰ, ਪਤਾਲਦੀਪ ਸਿੰਘ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply