Saturday, March 14, 2026

ਪੁਰਸ਼ ਵਰਗ ਵਿੱਚ ਜਲੰਧਰ ਤੇ ਮਹਿਲਾ ਵਰਗ ਵਿੱਚ ਗੁਰਦਾਸਪੁਰ ਬਣੇ ਸਾਫਟਬਾਲ ਚੈਂਪੀਅਨ

ppn1309201604
ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਪੰਨ ਹੋਈ ਮਹਿਲਾਂ ਪੁਰਸ਼ਾਂ ਦੀ 24ਵੀਂ ਸਟੇਟ ਸਾਫਟਬਾਲ ਚੈਂਪੀਅਨਸ਼ਿਪ ਦੇ ਦੌਰਾਨ ਪੁਰਸ਼ਾਂ ਦੇ ਵਰਗ ਵਿੱਚ ਜਲੰਧਰ ਤੇ ਮਹਿਲਾਵਾਂ ਦੇ ਵਰਗ ਵਿੱਚ ਗੁਰਦਾਸਪੁਰ ਦੀ ਝੰਡੀ ਰਹੀ। ਸਵ. ਕੋਚ ਦਲਜੀਤ ਕੌਰ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਸਾਫਟਬਾਲ ਐਸੋਸੀਏਸ਼ਨ ਗੁਰਦਾਸਪੁਰ ਦੇ ਵੱਲੋਂ ਸੂਬਾ ਐਸੋਸੀਏਸ਼ਨ ਅਤੇ ਸਹਿਯੋਗ ਫਾਉਂਡੇਸ਼ਨ ਦੇ ਸਹਿਯੋਗ ਨਾਲ ਸੈਕਟਰੀ ਮੈਡਮ ਰੁਪਿੰਦਰ ਕੌਰ ਤੇ ਖੇਡ ਪ੍ਰਮੋਟਰ ਡਾ. ਮਨਦੀਪ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ ਇਸ ਖੇਡ ਪ੍ਰਤੀਯੋਗਤਾ ਦੇ ਦੌਰਾਨ 500 ਮਹਿਲਾ ਪੁਰਸ਼ ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਪੁਰਸ਼ਾਂ ਦੇ ਵਰਗ ਵਿੱਚ ਜਲੰਧਰ ਮੋਹਰੀ ਰਹਿ ਕੇ ਚੈਂਪੀਅਨ, ਲੁਧਿਆਣਾ ਦੂਸਰੇ ਸਥਾਨ ਤੇ ਰਹਿ ਕੇ ਉੱਪ ਜੇਤੂ ਜਦੋਂ ਕਿ ਅੰਮ੍ਰਿਤਸਰ ਨੂੰ ਤੀਸਰਾ ਸਥਾਨ ਮਿਲਿਆ। ਮਹਿਲਾਵਾਂ ਦੇ ਵਰਗ ਵਿੱਚ ਗੁਰਦਾਸਪੁਰ ਮੋਹਰੀ ਰਹਿ ਕੇ ਚੈਂਪੀਅਨ, ਲੁਧਿਆਣਾ ਦੂਸਰੇ ਸਥਾਨ ਤੇ ਰਹਿ ਕੇ ਉੱਪ ਜੇਤੂ ਜਦੋਂ ਕਿ ਜਲੰਧਰ ਨੂੰ ਤੀਸਰਾ ਸਥਾਨ ਮਿਲਿਆ। ਇਸ ਦੌਰਾਨ ਰੱਜਤ ਕੁਮਾਰ ਜਲੰਧਰ ਤੇ ਹਰਪ੍ਰੀਤ ਕੌਰ ਗੁਰਦਾਸਪੁਰ ਬੈਸਟ ਸਾਫਟਬਾਲ ਖਿਡਾਰੀ ਐਲਾਨੇ ਗਏ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਸੂਬਾ ਐਸੋਸੀਏਸ਼ਨ ਦੇ ਸਕੱਤਰ ਪੀ.ਐਨ. ਪਾਸੀ, ਅਰਜਨ ਅਵਾਰਡੀ ਮੈਡਮ ਸੁਮਨ ਸ਼ਰਮਾ ਨੇ ਸਾਂਝੇ ਤੌਰ ਤੇ ਅਦਾ ਕੀਤੀ।
ਇਸ ਮੌਕੇ ਸਭ ਦਾ ਧੰਨਵਾਦ ਕਰਦਿਆਂ ਸਹਿਯੋਗ ਫਾਉਂਡੇਸ਼ਨ ਦੇ ਪ੍ਰਧਾਨ ਡਾ. ਮਨਦੀਪ ਸਿੰਘ ਨੇ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਲਈ ਅਜਿਹੀਆਂ ਪ੍ਰਤੀਯੋਗਤਾਵਾਂ ਅਤੇ ਖੇਡਾਂ ਵਿੱਚ ਮਿਲਣ ਵਾਲੇ ਇਨਾਮ ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਹਨ। ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਥਾਵਾਂ ਤੇ ਸਿਤਹ ਅਤੇ ਸਿੱਖਿਆ ਸਬੰਧੀ ਜਾਗਰੂਕਤਾ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਮੌਕੇ ਉੱਪ ਪ੍ਰਧਾਨ ਪਲਵਿੰਦਰ ਸਿੰਘ, ਖਜਾਨਚੀ ਮਨਿੰਦਰ ਸਿੰਘ ਸਕੱਤਰ ਅਮਰਜੀਤ ਸਿੰਘ, ਮੈਂਬਰ ਪਰਮਜੀਤ ਸਿੰਘ, ਮੈਂਬਰ ਦਵਿੰਦਰ ਸਿੰਘ ਅਤੇ ਮੈਂਬਰ ਹਰਪ੍ਰੀਤ ਸਿੰਘ, ਮੈਡਮ ਸਵੀਟੀ ਬਾਲਾ, ਕੋਚ ਲਵਰਿਸ਼ੀ, ਕੋਚ ਵਿਕਾਸ ਕੁਮਾਰ, ਕੋਚ ਗੁਰਪ੍ਰੀਤ ਸਿੰਘ ਬਿੱਲਾ, ਕੋਚ ਇੰਦਰਬੀਰ ਸਿੰਘ ਬਿੱਲਾ, ਵਿਕਰਮ ਕੁਮਾਰ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ‘ਪੇਂਟਿੰਗ ਮਾਈ ਗ੍ਰੈੰਂਡ ਪੇਰੈਂਟਸ’ ਅਤੇ ਸਲੋਗਨ ਲਿਖਣ ਮੁਕਾਬਲੇ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਸਮਾਜਿਕ ਸੁਰੱਖਿਆ ਅਤੇ …

Leave a Reply