
ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ ਬਿਊਰੋ)- ਭਰੂਣ ਹੱਤਿਆ ਖਿਲਾਫ ਹਸਤਾਖਰ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਇਸ ਸਮਾਜਕ ਅਲਾਮਤ ਦੇ ਖਿਲਾਫ ਜਾਗਰੂਕ ਕਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਦੀ ਇਸ ਮੁਹਿੰਮ ਵਿਚ ਹੁਣ 66, 128 ਹਜਾਰ ਵਿਦਿਆਰਥੀਆਂ ਤੇ ਆਮ ਸ਼ਹਿਰੀਆਂ ਨੇ ਯੋਗਦਾਨ ਪਾ ਕੇ ਇਸ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ ਹੈ।ਸੰਸਥਾ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਸ ਹਸਤਾਖਰ ਮੁਹਿੰਮ ਦੇ 7 ਪੜਾਵਾਂ ਦੇ ਵਿਚ ਸਰਕਾਰੀ ਤੇ ਗੈਰ ਸਰਕਾਰੀ 93 ਸਕੂਲਾਂ/ਕਾਲਜਾਂ ਦੇ 66 ਹਜਾਰ ਲੜਕੇ-ਲੜਕੀਆਂ ਹਿੱਸਾ ਲੈ ਕੇ ਜਿਥੇ ਆਪਣਾ ਬਣਦਾ ਯੋਗਦਾਨ ਪਾ ਚੁੱਕੇ ਹਨ, ਉਥੇ ਲੜਕੀਆਂ ਦੇ ਜਨਮ ਲੈਣ ਤੇ ਉਨ੍ਹਾ ਦੇ ਸਮਾਜਕ ਰੁਤਬੇ ਅਨੁਸਾਰ ਬਣਦੇ ਹੱਕਾਂ ਤੇ ਅਧਿਕਾਰਾਂ ਲਈ ਅਵਾਜ ਬੁਲੰਦ ਕੀਤੀ ਜਾ ਰਹੀ ਹੈ ਅਤੇ ਇਹ ਸਿਲਸਿਲਾ ਅਗਾਂਹ ਜਾਰੀ ਰਹੇਗਾ। ਹੁਣ ਇਸ ਮੁਹਿੰਮ ਦੀਆਂ ਮੁਹਾਰਾਂ ਦਿਹਾਤੀ ਖੇਤਰ ਵੱਲ ਵੀ ਮੋੜ ਦਿੱਤੀਆਂ ਗਈਆਂ ਹਨ। ਜਿਸ ਦੇ ਤਹਿਤ ਐਮ.ਕੇ.ਡੀ ਡੀ.ਏ.ਵੀ ਪਬਲਿਕ ਸਕੂਲ ਨੇਸ਼ਟਾ ਦੇ ਪ੍ਰਿੰਸੀਪਲ ਤੇ ਉਘੇ ਸਮਾਜ ਸੇਵੀ ਪ੍ਰਮਜੀਤ ਕੁਮਾਰ ਵਲੋਂ ਇਸ ਦਾ ਸ਼੍ਰੀ ਗਣੇਸ਼ ਕਰ ਦਿੱਤਾ ਗਿਆ ਹੈ।
ਇਸ ਮੋਕੇ ਪ੍ਰਿੰ: ਪ੍ਰਮਜੀਤ ਕੁਮਾਰ ਨੇ ਕਿਹਾ ਕਿ ਵੈਸੇ ਤਾਂ ਸਮਾਜ ਦੇ ਵਿਚ ਬਹੁਤ ਸਾਰੀਆਂ ਕੁਰੀਤੀਆਂ ਫੈਲੀਆਂ ਹੋਈਆਂ ਹਨ, ਜਿਸ ਕਾਰਨ ਸਾਡਾ ਸਮਾਜ ਛੋਟਾ ਹੋ ਕੇ ਰਹਿ ਗਿਆ ਹੈ, ਤੇ ਇਸ ਦੇ ਵੱਧਣ ਫੁੱਲਣ ਦੇ ਵਿਚ ਕਈ ਰੁਕਾਵਟਾਂ ਆ ਖੜੀਆਂ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡੀ ਰੁਕਾਵਟ ਭਰੂਣ ਹੱਤਿਆ ਹੈ ਤੇ ਇਸ ਦੀ ਰੋਕਥਾਮ ਲਈ ਸਮਾਜ ਸੇਵੀ ਸੰਸਥਾ ਦੇ ਵਲੋਂ ਚੁੱਕਿਆ ਗਿਆ ਬੀੜਾ ਸ਼ਲਾਘਾਯੋਗ ਹੈ।ਇਸ ਹਸਤਾਖਰ ਮੁਹਿੰਮ ਦੇ ਨਾਲ ਜਿਥੇ ਇਕ ਨਵਾਂ ਇਤਿਹਾਸ ਜਨਮ ਲਵੇਗਾ ਉਥੇ ਭਰੂਣ ਹੱਤਿਆ ਨੂੰ ਕਾਫੀ ਹੱਦ ਤੱਕ ਲਗਾਮ ਲੱਗੇਗੀ।ਇਸ ਦੋਰਾਨ ਉਨ੍ਹਾਂ ਨੇ ਸੰਸਥਾ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮੋਕੇ ਰਾਮ ਸਰੂਪ, ਨੂਰੀਨਾ ਸੂਰੀ, ਪੁਨਿਤ ਆਨੰਦ, ਗੁਰਜੀਤ ਕੋਰ ਸੰਧੂ, ਸਤਵੀਰ ਕੋਰ ਆਦਿ ਹਾਜਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media