Tuesday, March 17, 2026

ਪੰਜਾਬ ਦੀ ਕਿਰਸਾਨੀ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਬਚਾਅ ਸਕਦੀ ਹੈ – ਰਣਜੀਤ ਚੀਮਾ

ppn1309201611
ਪੱਟੀ, 13 ਸਤੰਬਰ (ਅਵਤਾਰ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਦਰਪੇਸ਼ ਗੰਭੀਰ ਮਸਲਿਆਂ ਨੂੰ ਮੈਨੀਫੈਸਟੋ ਵਿਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਹੱਲ ਕਰਨ ਦੀ ਗੱਲ ਕਹਿ ਕੇ ਦਰਸਾ ਦਿੱਤਾ ਹੈ ਕਿ ਅਸਲ ‘ਚ ਕੋਈ ਪਾਰਟੀ ਕਿਸਾਨਾਂ ਦੀ ਸੱਚੀ ਹਿਤੈਸ਼ੀ ਹੈ ਤਾ ਉਹ ‘ਆਪ’ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਕੀਤਾ।ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ੁਹਿਤੈਸ਼ੀ ਦੱਸਦੀ ਰਹੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਸਾਢੇ 9 ਸਾਲ੍ਹਾਂ ਦੇ ਰਾਜਕਾਲ ਵਿੱਚ ਕਿਸਾਨਾਂ ਨੂੰ ਅਤਿਅੰਤ ਮੁਸ਼ਕਿਲ ਦਾ ਸਾਹਮਣਾ ਕਰਨਾ ੁਪਿਆ ਹੈ, ਇਹੀ ਕਾਰਣ ਹੈ ਕਿ ਇਸ ਸਰਕਾਰ ਦੇ ਸਮੇਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਦਰ ਸਭ ਤੋਂ ਵੱਧ ਰਹੀ।ਉਨ੍ਹਾਂ ਕਿਹਾ ਕਿ ਉਕਤ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਆਪਣੀਆ ਫਸਲਾਂ ਵੇਚਣ ਲਈ ਕਈ ਕਈ ਕਈ ਦਿਨਾਂ ਮੰਡੀਆਂ ਵਿੱਚ ਭੁੱਖੇ ਭਾਣੇ ਕੱਟਣੇ ਪਏ, ਪਰ ਸਰਕਾਰ ਦੇ ਲੀਡਰਾਂ ਨੇ ਉਨ੍ਹਾਂ ਦੀ ਸਾਰ ਨਹੀ ਲਈ ।ਉਨ੍ਹਾਂ ਕਿਹਾ  ਕਿ ‘ਆਪ’ ਦੇ ਕਿਸਾਨ ਮੈਨੀਫੈਸਟੋ ਵਿਚ ਕਿਸਾਨਾਂ ਮਜਦੂਰਾਂ ਦੇ ਮੁਦੇ ਸ਼ਾਮਿਲ ਕਰਨ ਨਾਲ ਕਿਸਾਨਾਂ ਦੇ ਚਿਹਰੀਆਂ ਤੇੇ ਰੌਣਕ ਦਿਖਾਈ ਦੇਣ ਲੱਗੀ ਹੈ ਅਤੇ ਕਿਸਾਨ ਭਾਈਚਾਰਾ ਇਹ ਪੂਰੀ ਤਰ੍ਹਾਂ ਮਨ ਬਣਾ ਚੁੱਕਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਉਣੀ ਹੈ।ਇਸ ਮੋਕੇ ਰਜਿੰਦਰ ਸਿੰਘ ਉਸਮਾ, ਬਿਰਜਮੋਹਣ ਸਿੰਘ, ਨਿਸਾਨ ਸਿੰਘ ਸਭਰਾ, ਪੰਜਾਬ ਸਿੰਘ ਦੁੱਬਲੀ, ਗੁਰਪਿੰਦਰ ਸਿੰਘ ਪੱਟੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply