Tuesday, September 29, 2026

ਭਾਈ ਦਿਆ ਸਿੰਘ ਲਾਹੌਰੀਆ ਨੇ ਆਪਣੀ ਮਾਤਾ ਈਸਰ ਕੌਰ ਦੀ ਚਿਤਾ ਨੂੰ ਦਿਖਾਈ ਅਗਨੀ

ਜੈਕਾਰਿਆਂ ਦੀ ਗੂੰੰਜ ਵਿਚ ਲੋਕਾਂ ਨੇ ਕੀਤਾ ਭਾਈ ਲਾਹੌਰੀਆ ਦਾ ਸਵਾਗਤ

ppn1409201607ਸੰਦੌੜ, 14 ਸਤੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਕਸਬਾ ਭੁਰਾਲ ਵਿਖੇ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਦਿਆ ਸਿੰਘ ਲਾਹੌਰੀਆ ਦੀ ਮਾਤਾ ਈਸਰ ਕੌਰ ਜਿਨ੍ਹਾਂ ਦਾ ਬੀਤੇ ਕੱਲ ਦਿਹਾਂਤ ਹੋ ਗਿਆ ਸੀ, ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ।ਕੱਲ ਹੀ ਦਿੱਲੀ ਦੀ ਅਦਾਲਤ ਦੇ ਜੱਜ ਰਿਤੇਸ ਸਿੰਘ ਨੂੰ ਭਾਈ ਲਾਹੌਰੀਆ ਨੂੰ ਉਸ ਦੀ ਮਾਤਾ ਦੇ ਅੰਤਿਮ ਸਸਕਾਰ ਮੌਕੇ ਦੋ ਦਿਨ ਦੀ ਕਸਟੱਡੀ ਪੈਰੋਲ ਦਿੱਤੀ ਸੀ ਜਿਸਤੋਂ ਬਾਅਦ ਭਾਈ ਲਾਹੌਰੀਆ ਅੱਜ ਪਿੰਡ ਕਸਬਾ ਭੁਰਾਲ ਵਿਖੇ ਪਹੁੰਚੇ।ਅੰਤਿਮ ਸਸਕਾਰ ਮੌਕੇ ਭਾਈ ਦਿਆ ਸਿੰਘ ਲਾਹੌਰੀਆ ਨੇ ਆਪਣੀ ਮਾਤਾ ਦੀ ਚਿਖਾ ਨੂੰ ਅਗਨੀ ਭੇਟ ਕੀਤੀ।ਪੁਲਿਸ ਭਾਈ ਲਾਹੌਰੀਆ ਨੂੰ ਸਮਸਾਨ ਘਾਟ ਹੀ ਲੈ ਕੇ ਗਈ ਜਿਥੇ ਬਾਅਦ ਵਿਚ ਉਨ੍ਹਾਂ ਨੇ ਆਪਣੀ ਮਾਤਾ ਦੇ ਦਰਸਨ ਕੀਤੇ ਅਤੇ ਅਰਥੀ ਨੂੰ ਕੰਧਾ ਦਿੱਤਾ।ਇਸ ਦੌਰਾਨ ਪੰਜਾਬ ਪੁਲਿਸ ਦੇ 9 ਥਾਣੇਦਾਰਾਂ ਸਮੇਤ 3 ਡੀ.ਐਸ.ਪੀ ਵੀ ਭਾਈ ਫੋਰਸ ਨਾਲ ਮੌਕੇ ਤੇ ਮੌਜੂਦ ਸਨ।ਇਸਤੋਂ ਇਲਾਵਾ ਬੀਤੀ ਰਾਤ ਤੋਂ ਹੀ ਪਿੰਡ ਕਸਬਾ ਭੁਰਾਲ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ।ਭਾਈ ਲਾਹੌਰੀਆ 18 ਸਾਲਾਂ ਬਾਅਦ ਆਪਣੇ ਜੱਦੀ ਪਿੰਡ ਪਹੁੰਚੇ ।
ਇਸ ਮੌਕੇ ਅੰਤਿਮ ਸਸਕਾਰ ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਈ ਜਸਵੀਰ ਸਿੰਘ ਰੋਡੇ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਹਰਪਾਲ ਸਿੰਘ ਚੀਮਾ, ਪੰਜ ਪਿਆਰਿਆ ਦੇ ਜਥੇ ਵਿਚੋਂ ਭਾਈ ਸਤਿਨਾਮ ਸਿੰਘ, ਐਸ.ਪੀ ਗੁਰਪ੍ਰੀਤ ਸਿੰਘ ਵਾਲੀਆ, ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਦਾ ਜਥਾ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਸ੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ, ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲੇ, ਸਰਬਜੀਤ ਸਿੰਘ ਬੈਲੀਜਅਮ, ਗੁਰਜੀਵਨ ਸਿੰਘ ਸਰੌਦ, ਹਰਦੇਵ ਸਿੰਘ ਪੱਪੂ ਕਲਿਆਣ, ਜਥੇਦਾਰ ਤਰਲੋਕ ਸਿੰਘ ਡੱਲਾ, ਬਲਬੀਰ ਸਿੰਘ ਮਹੋਲੀ ਖੁਰਦ, ਹਰਜੀਤ ਸਿੰਘ ਸੰਜੂਮਾ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅ), ਜਸਪਾਲ ਸਿੰਘ ਹੇਰਾਂ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਥਾਣਾ ਮੁਖੀ ਅਮਰਗੜ ਸੰਜੀਵ ਕੁਮਾਰ, ਐਸ.ਐਚ.ਓ ਐਚ.ਪੀ ਸਿੰਘ, ਸੁੱਖਾ ਧਾਲੀਵਾਲ ਦਸੌਧਾ ਸਿੰਘ ਵਾਲਾਉਪ ਚੇਅਰਮੈਨ ਸੁਖਵਿੰਦਰ ਸਿੰਘ ਕਸਬਾ ਭੁਰਾਲ, ਅਮਰੀਕ ਸਿੰਘ, ਨੰਬਰਦਾਰ ਜੀਤ ਸਿੰਘ, ਬਲਜਿੰਦਰ ਸਿੰਘ ਸੰਗਾਲੀ, ਗੁਰਨੈਬ ਸਿੰਘ ਰਾਮਪੁਰ, ਬਿੱਕਰ ਸਿੰਘ ਧਨੋਂ, ਜਥੇਦਾਰ ਅਵਤਾਰ ਸਿੰਘ ਚੱਕ ਤਰਫੋਂ ਤਰਸੇਮ ਸਿੰਘ ਖਟੜਾ, ਜਸਵੰਤ ਸਿੰਘ ਸਾਹੀ, ਸਰਪੰਚ ਦਰਸਨ ਸਿੰਘ ਕਸਬਾ ਭੁਰਾਲ, ਪਰੰਿਮਦਰ ਸਿੰਘ ਫੌਜੇਵਾਲ, ਸੁਖਵਿੰਦਰ ਸਿੰਘ ਝਨੇਰ, ਪਰਮਜੀਤ ਸਿੰਘ ਬਈਏਵਾਲ, ਹਿੰਮਤ ਸਿੰਘ ਬਈਏਵਾਲ, ਗੁਰਮੁੱਖ ਸਿੰਘ ਗਰੇਵਾਲ ਫਰਵਾਲੀ, ਬਿੱਕਰ ਸਿੰਘ ਫਰਵਾਲੀ, ਗੁਰਜੀਤ ਸਿੰਘ ਕਸਬਾ ਭੁਰਾਲ, ਜਥੇਦਾਰ ਅਮਰੀਕ ਸ੍ਹਿੰਘ , ਅਜੀਤ ਸਿੰਘ ਬਾਜਵਾ, ਸਰਪੰਚ ਜੱਗਾ ਸਿੰਘ ਕਸਬਾ ਭੁਰਾਲ, ਦਵਿੰਦਰ ਸਿੰਘ ਫੌਜੀ ਕਸਬਾ ਭੁਰਾਲ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply