ਸੰਦੌੜ, 14 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੀ 9 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਹਲਕਾ ਮਾਲੇਰਕੋਟਲਾ ਦੇ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਵੱਡ ਅਕਾਰੀ ਫਲੈਕਸ ਬੋਰਡ ਹੁਣ ਪਿੰਡਾਂ ਵਿਚ ਸੁਰੱਖਿਅਤ ਨਹੀਂ ਜਾਪ ਰਹੇ ਹਨ।ਇਸ ਦੀ ਤਾਜਾ ਮਿਸਾਲ ਪਿੰਡ ਕਲਿਆਣ ਤੋਂ ਮਿਲਦੀ ਹੈ, ਜਿਥੇ ਦੋ ਤਿੰਨ ਦਿਨ ਪਹਿਲਾਂ ਲਾਏ ਗਏ ਵੱਡ ਅਕਾਰੀ ਬੋਰਡ ਨੂੰ ਕਿਸੇ ਸਰਾਰਤੀ ਅਨਸਰ ਨੇ ਪਾੜ ਦਿੱਤਾ।ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਤੇ ਬੱਸ ਸਟੈਂਡ ਦੇ ਨਜਦੀਕ ਲੱਗੇ ਇਸ ਫਲੈਕਸੀ ਬੋਰਡ ਨੂੰ ਬੀਤੀ ਰਾਤ ਨੂੰ ਪਾੜ ਕੇ ਸੁੱਟ ਦਿੱਤਾ।ਇਸ ਸਬੰਧੀ ਜਦੋਂ ਸਰਕਲ ਸੰਦੌੜ ਦੇ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਅਕਾਲੀ ਆਗੂ ਦਰਸਨ ਸਿੰਘ ਝਨੇਰ ਅਤੇ ਜਥੇਦਾਰ ਅਜੈਬ ਸਿੰਘ ਕਲਿਆਣ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਾਰਤੀ ਅਨਸਰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਣ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …