Tuesday, November 24, 2026

ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਵਾਲਾ ਬੋਰਡ ਸ਼ਰਾਰਤੀ ਅਨਸਰਾਂ ਨੇ ਪਾੜਿਆ

ppn1409201608ਸੰਦੌੜ, 14 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੀ 9 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਹਲਕਾ ਮਾਲੇਰਕੋਟਲਾ ਦੇ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਵੱਡ ਅਕਾਰੀ ਫਲੈਕਸ ਬੋਰਡ ਹੁਣ ਪਿੰਡਾਂ ਵਿਚ ਸੁਰੱਖਿਅਤ ਨਹੀਂ ਜਾਪ ਰਹੇ ਹਨ।ਇਸ ਦੀ ਤਾਜਾ ਮਿਸਾਲ ਪਿੰਡ ਕਲਿਆਣ ਤੋਂ ਮਿਲਦੀ ਹੈ, ਜਿਥੇ ਦੋ ਤਿੰਨ ਦਿਨ ਪਹਿਲਾਂ ਲਾਏ ਗਏ ਵੱਡ ਅਕਾਰੀ ਬੋਰਡ ਨੂੰ ਕਿਸੇ ਸਰਾਰਤੀ ਅਨਸਰ ਨੇ ਪਾੜ ਦਿੱਤਾ।ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਤੇ ਬੱਸ ਸਟੈਂਡ ਦੇ ਨਜਦੀਕ ਲੱਗੇ ਇਸ ਫਲੈਕਸੀ ਬੋਰਡ ਨੂੰ ਬੀਤੀ ਰਾਤ ਨੂੰ ਪਾੜ ਕੇ ਸੁੱਟ ਦਿੱਤਾ।ਇਸ ਸਬੰਧੀ ਜਦੋਂ ਸਰਕਲ ਸੰਦੌੜ ਦੇ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਅਕਾਲੀ ਆਗੂ ਦਰਸਨ ਸਿੰਘ ਝਨੇਰ ਅਤੇ ਜਥੇਦਾਰ ਅਜੈਬ ਸਿੰਘ ਕਲਿਆਣ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਾਰਤੀ ਅਨਸਰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਣ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply