ਹਜ਼ੂਰ ਸਾਹਿਬ (ਨਾਂਦੇੜ), 15 ਸਤੰਬਰ (ਪੰਜਾਬ ਪੋਸਟ ਬਿਊਰੋ)- ਹਜ਼ੂਰ ਸਾਹਿਬ ਔਰ ਦੱਖਣ ਦੇ ਤਮਾਮ ਨਿਵਾਸੀਆਂ ਨੂੰ ਉਸ ਵੇਲੇ ਵੱਡਾ ਝਟਕਾ ਮਹਿਸੂਸ ਹੋਇਆ, ਜਦੋ ਪੰਜਾਬ ਦੇ ਸਂਗਰੂਰ ਜ਼ਿਲੇ ਵਿੱਚ ਹੋਏ ਇਕ ਸੜਕ ਹਾਦਸੇ ਵਿਚ ਤਖ਼ਤ ਹਜ਼ੂਰ ਸਾਹਿਬ ਦੇ ਮੁੱਖ ਕਥਾਕਾਰ ਗਿਆਨੀ ਅਮਰਜੀਤ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ। ਕੁੱਛ ਹੀ ਮਿੰਟਾਂ ਵਿਚ ਇਹ ਸਮਾਚਾਰ ਹਜ਼ੂਰ ਸਾਹਿਬ, ਹੈਦਰਾਬਾਦ ਅਤੇ ਦੱਖਣ ਦੇ ਹੋਰ ਇਲਾਕਿਆਂ ਵਿਚ ਵੀ ਫੈਲ ਗਈ ਤਾਂ ਸਿੱਖ ਜਗਤ ਸ਼ੋਕ ਵਿਚ ਡੁੱਬ ਗਿਆ।
ਨੰਦੇੜ ਤੋਂ ਰਵਿੰਦਰ ਸਿੰਘ ਮੋਦੀ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਗਿਆਨੀ ਜੀ ਦੀ ਦੇਹ ਹਵਾਈ ਜਹਾਜ ਰਾਹੀਂ 15 ਸਤੰਬਰ ਦੀ ਰਾਤ ਹੈਦਰਾਬਾਦ ਪਹੁੰਚੇਗੀ ਅਤੇ ਹੈਦਰਾਬਾਦ ਤੋਂ ਸੜਕ ਰਸਤੇ ਉਨ੍ਹਾਂ ਨੂੰ ਹਜ਼ੂਰ ਸਾਹਿਬ ਲਿਆਂਦਾ ਜਾਵੇਗਾ।ਗਿਆਨੀ ਜੀ ਦਾ ਅੰਤਿਮ ਸੰਸਕਾਰ ਗੁਰਦੁਆਰਾ ਨਾਗਿਨ ਘਾਟ ਨੇੜਲੇ ਸ਼ਮਸ਼ਾਨ ਘਾਟ ਵਿਖੇ 16 ਸਤੰਬਰ ਦੀ ਦੁਪਹਿਰ 12 ਵਜੇ ਤਖ਼ਤ ਦੀ ਮਰਯਾਦਾ ਅਨੁਸਾਰ ਕੀਤਾ ਜਾਵੇਗਾ[ ਜਿਕਰਯੌਗ ਹੈ ਕਿ ਗਿਆਨੀ ਅਮਰਜੀਤ ਸਿੰਘ ਦਾ ਜਨਮ 24-12-1960 ਨੂੰ ਬਿਹਾਰ ਵਾਸੀ ਅਜੀਤ ਸਿੰਘ ਦੇ ਗ੍ਰਹਿ ਹੋਇਆ ਸੀ।ਉਨ੍ਹਾਂ ਨੇ ਪਹਿਲੀ ਵਾਰੀ 12-02-1992 ਨੂੰ ਤਖ਼ਤ ਹਜ਼ੂਰ ਸਾਹਿਬ ਵਿਚ ਬਤੌਰ ਕਥਾਕਾਰ ਹਾਜ਼ਰੀ ਭਾਰੀ ਸੀ।ਅਤੇ 1 ਅਪ੍ਰੈਲ 1993 ਦੇ ਦਿਨ ਉਨ੍ਹਾਂ ਨੂੰ ਗੁਰਦੁਆਰਾ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਬੋਰਡ ਵਲੋਂ ਪੱਕੀ ਸੇਵਾ ਸੌਂਪ ਦਿੱਤੀ ਗਈ ਸੀ ।ਸੇਵਾ ਤੋਂ ਰਿਟਾਇਰ ਹੋਣ ਵਿਚ ਉਨ੍ਹਾਂ ਕੌਲ 4 ਸਾਲ ਅਤੇ 3 ਮਹੀਨੇ ਦਾ ਸਮਾਂ ਸੀ। 24 ਸਾਲਾਂ ਦੀ ਲੰਬੀ ਸੇਵਾ ਦੇ ਬਾਅਦ ਇਹ ਦੁਖਦਾਈ ਘਟਨਾ ਵਾਪਰਨ ਨਾਲ ਸਿੱਖ ਪੰਥ ਦੇ ਇਕ ਗਿਆਨੀ, ਕਥਾਕਾਰ ਅਤੇ ਮਾਰਗਦਰਸ਼ਕ ਵਿਅਕਤੀ ਨੂੰ ਇਕ ਸੜਕ ਹਾਦਸੇ ਨੇ ਸਾਡੇ ਤੋਂ ਖੋਹ ਲਿਆ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media