Tuesday, March 17, 2026

ਘਰ ਘਰ ਵਿਦਿਆ ਦਾ ਚਾਨਣ ਪਹੁੰਚਾਉਣ ਵਾਸਤੇ ਦ੍ਰਿੜ ਹੈ ਬ੍ਰਿਜ ਆਫ ਹੋਪ

ppn1509201615

ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ)- ਜੇਕਰ ਵਿਦਿਆਰਥੀ ਵਿਚ ਪੜਣ ਦੀ ਚੇਟਕ ਹੋਵੇਗੀ ਤਾਂ ਹੀ ਸਮਾਜ ਵਧੀਆ ਤੇ ਅਗਾਂਹਵਧੂ ਵਿਚਾਰਧਾਰਾ ਵਾਲਾ ਬਣ ਸਕਦਾ ਹੈ।ਇਸੇ ਨੂੰ ਮੁੱਖ ਰੱਖਦਿਆਂ ਪਿੰਡ ਬਿਸਨੀ ਵਾਲ ਵਿਖੇ ਬਿਲੀਵਰਜ ਚਰਚ ਦੁਆਰਾ ਚਲਾਏ ਜਾ ਰਹੇ ਬ੍ਰਿਜ ਆਫ ਹੋਪ ਵਿਚ ਵਰਲਡ ਲਿਟਰੇਸੀ ਡੇਅ ਮਨਾਇਆ ਗਿਆ।ਇਸ ਮੌਕੇ ਬੱਚਿਆਂ ਤੇ ਅਧਿਆਪਕਾਂ ਨੇ ਰੈਲੀ ਦੁਆਰਾ ਸਾਰੇ ਪਿੰਡ ਵਿਚ ਲੋਕਾਂ ਨੂੰ ਅਨਪੜਤਾ ਤੋਂ ਜਾਣੂ ਕਰਵਾਇਆ ਤੇ ਦੱਸਿਆ ਕੇ ਅੱਜ ਦੇ ਸਮੇਂ ਵਿਚ ਪੜਾਈ ਬਹੁਤ ਹੀ ਜਰੂਰੀ ਹੈ। ਇਕ ਪੜਿਆ ਲਿਖਿਆ ਮਨੂੰਖ ਹੀ ਸਮਾਜ ਨੂੰ ਤਰੱਕੀਆ ਦੀਆ ਲੀਹਾਂ ਤੇ ਲੈ ਜਾ ਸਕਦਾ ਹੈ।ਅਨਪੜ ਇੰਨਸਾਨ ਇਕ ਪਸ਼ੂ ਦੇ ਸਮਾਨ ਹੈ। ਬੱਚਿਆਂ ਨੇ ਨਾਟਕ ਖੇਡ ਕੇ ਪਿੰਡ ਵਾਸੀਆਂ ਨੂੰ ਪੜਾਈ ਵਾਸਤੇ ਪ੍ਰੇਰਿਤ ਕੀਤਾ ਕਿ ਹਰ ਇੰਨਸਾਨ ਨੂੰ ਚਾਹੀਦਾ ਹੈ ਆਪਣੇ ਧੀਆਂ ਪੁੱਤਾਂ ਨੂੰ ਗਿਆਨ ਪਾਪਤ ਕਰਨ ਵਾਸਤੇ ਸਕੂਲਾਂ ਵਿਚ ਦਾਖਲ ਕਰਵਾਉਣ।ਇਸ ਮੌਕੇ ਬਿਲੀਵਰਜ ਚਰਚ ਦੇ ਪਾਸਟਰ ਰਜਿੰਦਰ ਕੁਮਾਰ,ਬ੍ਰਟਰਜ ਰਿੰੰਕੂ, ਮੈਡਮ ਅੰਜ਼ੁ, ਮੇਡਮ ਹਰਿਸਪਾਲ ਕੌਰ, ਪ੍ਰਭਜੋਤ ਕੋਰ, ਜਗਦੀਪ ਕੌਰ ਅਤੇ ਸਮੂਹ ਸਟਾਫ ਮੈਬਬ ਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply