Wednesday, March 18, 2026

ਸਵ: ਸਵਿੰਦਰ ਕੌਰ ਕਾਹਲੋਂ ਦੀ ਪਹਿਲੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਕੀਤਾ ਦੁੱਖ ਸਾਂਝਾ

ppn2409201602
ਬਟਾਲਾ, 24 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸ੍ਰੀਮਤੀ ਸਵਿੰਦਰ ਕੌਰ ਕਾਹਲੋਂ ਦੀ ਪਹਿਲੀ ਬਰਸੀ ਮੌਕੇ ਕਾਹਲੋਂ ਪਰਿਵਾਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅੱਜ ਸ. ਮਜੀਠੀਆ ਨੇ ਪਿੰਡ ਦਾਦੂਯੋਧ ਵਿਖੇ ਪਹੁੰਚ ਕੇ ਸਾਬਕਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ, ਡਾ. ਸ਼ਿਵਕਰਨ ਸਿੰਘ ਕਾਹਲੋਂ ਅਤੇ ਸਮੁੱਚੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ। ਸ. ਮਜੀਠੀਆ ਨੇ ਕਿਹਾ ਕਿ ਸਵਰਗਵਾਸੀ ਸ੍ਰੀਮਤੀ ਸਵਿੰਦਰ ਕੌਰ ਕਾਹਲੋਂ ਜਿਨ੍ਹਾਂ ਦਾ ਬੀਤੇ ਸਾਲ ਦੇਹਾਂਤ ਹੋ ਗਿਆ ਸੀ ਦਾ ਕਾਹਲੋਂ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ ਦੁੱਖ ਦੀ ਘੜੀ ਵਿੱਚ ਕਾਹਲੋਂ ਪਰਿਵਾਰ ਨਾਲ ਖੜ੍ਹਾ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਕਾਹਲੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸੇ ਚੰਗੇ ਇਨਸਾਨ ਦਾ ਦੁਨੀਆਂ ਤੋਂ ਰੁਖਤਸ ਹੋਣਾ ਜਿਥੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ ਉਥੇ ਸਮਾਜ ਵੀ ਇੱਕ ਵਿਲੱਖਣ ਸ਼ਖਸ਼ੀਅਤ ਤੋਂ ਵਾਂਝਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਸਰਦਾਰਨੀ ਸਵਿੰਦਰ ਕੌਰ ਕਾਹਲੋਂ ਨੇ ਆਪਣੇ ਜੀਵਨ ਕਾਲ ਦੌਰਾਨ ਜਿਥੇ ਅਧਿਆਪਨ ਦੇ ਕਿੱਤੇ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦਿਆਂ ਇਸ ਸਰਹੱਦੀ ਖੇਤਰ ਵਿੱਚ ਗਿਆਨ ਦਾ ਚਾਨਣ ਵੰਡਿਆ ਉਥੇ ਸਿੱਖਿਆ ਵਿਭਾਗ ਦੇ ਉੱਚ ਅਹੁਦੇ ‘ਤੇ ਰਹਿ ਕੇ ਲਾ-ਮਿਸਾਲੀ ਕਾਰਜ ਕੀਤੇ। ਉਨ੍ਹਾਂ ਕਿਹਾ ਸ੍ਰੀਮਤੀ ਕਾਹਲੋਂ ਦੀ ਸਮਾਜ ਪ੍ਰਤੀ ਦੇਣ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸ. ਮਜੀਠੀਆ ਨੇ ਕਿਹਾ ਕਿ ਸ੍ਰੀਮਤੀ ਕਾਹਲੋਂ ਦੀ ਪਹਿਲੀ ਬਰਸੀ ਮੌਕੇ ਉਹ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਭੇਂਟ ਕਰਦੇ ਕਾਹਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਨ।
ਇਸ ਮੌਕੇ ਸਾਬਕਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਨੇ ਦੱਸਿਆ ਕਿ ਸਵਰਗਵਾਸੀ ਸ੍ਰੀਮਤੀ ਸਵਿੰਦਰ ਕੌਰ ਕਾਹਲੋਂ ਦੀ ਪਹਿਲੀ ਬਰਸੀ ਨੂੰ ਮਿਤੀ 25 ਸਤੰਬਰ ਨੂੰ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਦਾਦੂਯੋਦ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਥਾਨਕ ਦਾਣਾ ਮੰਡੀ ਵਿਖੇ ਕੀਰਤਨ ਦਰਬਾਰ ਅਤੇ ਅਰਦਾਸ ਸਮਾਗਮ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਹੋਰ ਕੈਬਨਿਟ ਵਜ਼ੀਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੀ ਸੰਗਤ ਇਸ ਬਰਸੀ ਸਮਾਗਮ ਵਿੱਚ ਸ਼ਾਮਲ ਹੋਵੇਗੀ।
ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ, ਵੱਸਣ ਸਿੰਘ ਕਾਦੀਆਂ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਸੰਤੋਖ ਸਿੰਘ ਦਮੋਦਰ, ਪ੍ਰਧਾਨ ਬਲਜੀਤ ਸਿੰਘ ਚੌਹਾਨ, ਗੁਰਦਿਆਲ ਸਿੰਘ ਫੁੱਲ, ਸੁਰਿੰਦਰ ਕੁਮਾਰ ਸ਼ਿੰਦੀ, ਮੇਜਰ ਸਿੰਘ ਕਲੇਰ, ਮੇਜਰ ਸ਼ਿਵੀ, ਕਰਤਾਰ ਸਿੰਘ, ਬੱਲੂ ਸੂਰੀ, ਨਗੇਸ਼ ਬਾਵਾ, ਗੁਰਅੰਮ੍ਰਿਤਪਾਲ ਸਿੰਘ ਲਵਲੀ, ਮਨਦੀਪ ਸਿੰਘ ਪਿ੍ਰੰਸ, ਕੌਂਸਲਰ ਹਰਦਵਿੰਦਰ ਸਿੰਘ ਭਾਟੀਆ, ਬਲਬੀਰ ਸਿੰਘ ਬੱਲੀ ਬਟਾਲਾ, ਸੰਦੀਪ ਸਿੰਘ ਕਾਹਲੋਂ, ਰਜਵੰਤ ਸਿੰਘ, ਸੁਲੱਖਣ ਸਿੰਘ ਕਾਹਲੋਂ ਗੁਰਜਿੰਦਰ ਸਿੰਘ ਮੱਲੀ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply