
ਬਟਾਲਾ, 24 ਸਤੰਬਰ (ਨਰਿੰਦਰ ਬਰਨਾਲ)- ਸਿਖਿਆ ਵਿਭਾਂਗ ਵਿਚ ਸੇਵਾ ਨਿਭਾ ਰਹੇ ਅਧਿਆਪਕ ਇਕ ਨਵੀ ਹੀ ਦੁਚਿਤੀ ਵਿਚ ਫਸੇ ਪਏ ਹਨ, ਕਿ ਸਕੂਲ ਵਿਚ ਅਧਿਆਪਕਾਂ ਨੂੰ ਸਿਹਤ ਖਰਾਬ ਹੋਣ ਘੱਟੋ ਘੱਟ ਛੁੱਟੀ ਪੰਦਰਾਂ ਦਿਨ ਦੀ ਲੈਣੀ ਹੀ ਪਵੇਗੀ, ਬਿਮਾਰੀ ਭਾਵੇ ਇਕ ਜਾਂ ਦੋ ਦਿਨ ਵਿਚ ਠੀਕ ਵੀ ਹੋ ਜਾਵੇ।ਪਰ ਅਧਿਆਪਕ ਨੂੰ 15 ਦਿਨ ਦੀ ਮੈਡੀਕਲ ਛੁੱਟੀ ਮਜਬੂਰੀ ਵੱਸ ਲੈਣੀ ਪਵੇਗੀ।ਇਕ ਵੱਖਰੇ ਪੱਖ ਤੋ ਵਿਚਾਰਿਆ ਜਾਵੇ ਤਾਂ ਅਧਿਆਪਕ ਅਮਲੇ ਨੂੰ ਆਮ ਕਰਕੇ ਤਿੰਨ ਤਰਾਂ ਛੁੱਟੀ ਮਿਲਦੀ ਹੈ, ਜਿਸ ਵਿਚ ਇਤਫਾਕੀਆ (ਅਚਨਚੇਤ), ਮੈਡੀਕਲ ਤੇ ਕਮਾਈ ਛੁੱਟੀ ਪਰ ਇਹ ਕਿੱਥੋ ਤੱਕ ਜਾਇਜ ਹੈ ਕਿ 15 ਦਿਨ ਮੁਲਾਜਮ ਬਿੰਨਾਂ ਵਜਾ ਘਰੇ ਹੀ ਬੈਠਾ ਰਹੇ। ਇਸ ਤੇ ਮੁੜ ਵਿਚਾਰ ਕਰਨੀ ਬਣਦੀ ਹੈ, ਕਿਉ ਕਿ ਇਕ ਸਕੂਲ ਵਿਚੋ ਜੇਕਰ ਦੋ ਅਧਿਆਪਕ ਵੀ ਮੈਡੀਕਲ ਛੁੱਟੀ ਤੇ ਚਲੇ ਜਾਂਦੇ ਹਨ ਤਾਂ ਉਸ ਅਧਿਆਪਕ ਕੋਲੋਂ ਪੜ ਰਹੇ ਵਿਦਿਆਰਥੀ ਪੰਦਰਾਂ ਦਿਨ ਸਿਲੇਬਸ ਤੋ ਵਾਝੇ ਰਹਿਣਗੇ। ਪੰਦਰਾਂ ਦਿਨਾ ਬਾਅਦ ਜਦ ਅਧਿਆਪਕ ਮੁੜ ਕਲਾਸ ਨੂੰ ਪੜਾਉਣਾ ਸੁਰੂ ਕਰੇਗਾ ਤਾ ਵਿਦਿਆਰਥੀ ਕੋਰੇ ਹੋ ਗਏ ਹੋਣਗੇ ਤੇ ਅਧਿਆਪਕ ਤੇ ਵਿਦਿਆਰਥੀ ਕਿਵੇਂ ਇਕ ਦੂਜੇ ਦੀਆਂ ਭਾਵਨਾਵਾ ਕਿਸੇ ਸਮਝਣਗੇ। ਜੇਕਰ ਇਕ ਤੋ ਵੱਧ ਅਧਿਆਪਕ ਪੰਦਰਾਂ ਪੰਦਰਾਂ ਦਿਨ ਦੀ ਮੈਡੀਕਲ ਛੁੱਟੀ ਤੇ ਜਾਂਦੇ ਹਨ ਤਾਂ ਉਸ ਸਕੂਲ ਦਾ ਰੱਬ ਹੀ ਰਾਖਾ ਹੋਵੇਗਾ। ਅਧਿਆਪਕ ਦਾ ਰੋਗ ਭਾਵੇਂ ਦੋ ਦਿਨ ਵਿਚ ਹੀ ਠੀਕ ਹੋ ਜਾਦਾ ਹੈ, ਮੈਡੀਕਲ ਸਰਟੀਫਿਕੇਟ ਤਾ ਪੰਦਰਾਂ ਦਿਨ ਦਾ ਹੀ ਬਣਾ ਕੇ ਆਪਣੇ ਡੀ ਡੀ ਓ ਨੂੰ ਪੇਸ਼ ਕਰਨਾ ਹੋਵੇਗਾ, ਮਰੀਜ ਤਾਂ ਦੋ ਦਿਨ ਵਿਚ ਠੀਕ ਹੋ ਗਿਆ ਪਰ ਜਿਸ ਡਾਕਟਰ ਤੋ ਅਧਿਆਪਕ ਦਾ ਇਲਾਜ ਚੱਲ ਰਿਹਾ ਹੁਦਾ ਹੈ, ਉਹ ਮੈਡੀਕਲ ਫਿਟਨੈਸ ਦਾ ਸਰਟੀਫਿਕੇਟ ਪੰਦਰਾਂ ਦਿਨ ਬਾਅਦ ਕਿਵੇਂ ਜਾਰੀ ਕਰੇਗਾ। ਇਕ ਜਾਂ ਦੋ ਦਿਨ ਦਾ ਮੈਡੀਕਲ ਸਰਟੀਫਿਕੇਟ ਆਰ ਐਮ ਪੀ ਜਾ ਹੋਰ ਕਿਸੇ ਡਾਕਟਰ ਪਾਸੋਂ ਬਣਾਇਆ ਜਾ ਸਕਦਾ ਹੈ ਪਰ ਪੰਦਰਾਂ ਦਿਨ ਦਾ ਮੈਡੀਕਲ ਸਰਟੀਫਿਕੇਟ ਬਣਾਉਣਾ ਕਿ ਆਮ ਡਾਕਟਰ ਦੇ ਵੱਸ ਦੀ ਗੱਲ ਨਹੀ ਹੈ, ਆਮ ਕਰਕੇ ਸਰਕਾਰੀ ਹਸਪਤਾਲ ਵਿਚ ਡਾਕਟਰ ਇਕ ਹਫਤੇ ਤੋ ਵੱਧ ਦਾ ਤਿਆਰ ਨਹੀ ਕਰਦੇ । ਇਸ ਤਰਾਂ ਟੀੰਿਚੰਗ ਅਮਲੇ ਵਾਸਤੇ ਮੈਡੀਕਲ ਛੁੱਟੀ ਉਪਰੰਤ ਫਿਟਨੈਸ ਦਾ ਸਰਟੀਫਿਕੇਟ ਤਿਆਰ ਕਰਨਾ ਵੀ ਮੁਸ਼ਕਿਲਾਂ ਭਰਿਆ ਕੰਮ ਹੈ, ਦੂਜੇ ਪਾਸਾ ਇਹ ਵੀ ਹੈ ਕਿ ਜਿੰਨਾਂ ਚਿਰ ਮੈਡੀਕਲ ਫਿਟਨੈਸ ਦਾ ਸਰਟੀਫਿਕੇਟ ਨਹੀ ਆਉਦਾ ਡੀ ਡੀ ਉਸ ਕਰਮਚਾਰੀ ਨੂੰ ਹਾਜਰ ਨਹੀ ਕਰਵਾਏਗਾ।
ਇਕ ਪੱਖ ਇਹ ਵੀ ਹੈ, ਕਿ ਜੇਕਰ ਕੋਈ ਉਚ ਅਧਿਕਾਰੀ ਜਾਂ ਨਿਰੀਖਣ ਟੀਮ ਸਵੇਰ ਦੇ ਸਮੇ ਦੌਰਾਨ ਸਕੂਲ ਚੈਕ ਕਰਦੀ ਸੀ ਤਾ ਜਿਹੜੇ ਅਧਿਆਪਕ ਸਵੇਰ ਦੇ ਸਮੇ ਗੈਰਹਾਜਰ ਪਾਏ ਜਾਂਦੇ ਸਨ , ਉਹ ਅਕਸਰ ਮੈਡੀਕਲ ਛੁੱਟੀ ਇਕ ਜਾਂ ਦੋ ਦਿਨ ਕਰਕੇ ਸਕੂਲ ਤੀਸਰੇ ਦਿਨ ਹਾਜ਼ਰ ਹੋ ਜਾਦੇ ਸਨ। ਪਰ ਇਹਨਾ ਹਲਾਤਾਂ ਵਿਚ ਪੰਦਰਾਂ ਦਿਨ ਦੀ ਛੁੱਟੀ ਕਰਨੀ ਅਧਿਆਪਕ ਦੀ ਮਜਬੂਰੀ ਬਣ ਜਾਵੇਗੀ। ਕਰਮਚਾਰੀ ਆਮ ਕਰਕੇ ਅਚਨਚੇਤ ਛੁੱਟੀ ਖਤਮ ਹੋਣ ਤੇ ਇਕਾ ਦੁੱਕਾ ਮੈਡੀਕਲ ਛੁੱਟੀ ਲੈ ਦੇ ਸਾਲ ਪੂਰਾ ਕਰਕੇ ਸਨ ਤੇ ਆਪਣੀ ਕਮਾਈ ਹੋਈ ਛੁੱਟੀ ਨੂੰ ਕਦੇ ਵੀ ਹੱਥ ਨਹੀਂ ਸਨ ਲਗਾਉਣੇ ਕਿਉ ਕਮਾਈ ਛੁੱਟੀ ਦੇ ਸੇਵਾ ਮੁਕਤੀ ਤੇ ਪੈਸੇ ਮਿਲਦੇ ਹਨ। ਮੈਡੀਕਲ ਛੁੱਟੀ ਫੁੱਲ ਪੇ ਜਾਂ ਅੱਧੀ ਤਨਖਾਹ ਤੇ ਕਰਨ ਤੋ ਬਾਅਦ ਮਜਬੂਰੀ ਬਣ ਜਾਵੇਗੀ ਕਿ ਕਮਾਈ ਛੁੱਟੀ ਵੀ ਲੈਣੀ ਪੈ ਸਕਦੀ ਹੈ। ਇਸ ਪੱਤਰ ਦੀ ਜੇਕਰ ਤਹਿ ਤੱਕ ਪਹੁੰਚਿਆ ਜਾਵੇ ਤਾ ਇਸ ਪੱਤਰ ਦੇ ਜਾਰੀ ਹੋਣ ਨਾਲ ਪੰਜਾਬ ਭਰ ਦੇ ਸਰਕਾਰੀ ਸਕੁਲਾਂ ਵਿਚ ਸੇਵਾ ਨਿਭਾ ਰਹੇ ਟੀੰਿਚੰਗ ਅਮਲੇ ਦੀ ਸਿਰਦਰਦੀ ਹੋਰ ਵੀ ਵੱਧ ਜਾਵੇਗੀ। ਇਸ ਨਾਲ ਵਿਦਿਆਰਥੀਆ ਦੀ ਪੜਾਈ ਦਾ ਨੂਕਸਾਨ ਹੋਵੇਗਾ। ਇਸ ਸਬੰਧੀ ਵਿਚ ਕੁਝ ਡੀ ਡੀ ਉਜ਼ ਨਾਲ ਕੀਤੀ ਗੱਲ ਬਾਤ ਵਿਚ ਦੱਸਿਆ ਕਿ ਜੇਕਰ ਇਹ ਮੈਡੀਕਲ ਪੰਦਰਾਂ ਛੂੱਟੀਆ ਵਾਲਾ ਪੱਤਰ ਲਾਗੂ ਹੁੰਦਾ ਹੈ, ਤਾ ਇਸ ਨਾਲ ਪੜਾਈ ਦਾ ਨੂਕਸਾਨ ਹੋਵੇਗਾ, ਇਕ ਅਧਿਆਪਕ ਦੇ ਪੰਦਰਾਂ ਦਿਨ ਮੈਡੀਕਲ ਛੂਟੀ ਤੇ ਰਹਿਣ ਨਾਲ ਵਿਦਿਆਰਥੀਆਂ ਦੀ ਪੜਾਈ ਨੁਕਸਾਨ ਬਹੁਤ ਹੋਵੇਗਾ।
ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਂਨ ਬਲਦੇਵ ਸਿੰਘ ਬੁਟਰ ਨੇ ਦੱਸਿਆ ਕੇ ਸਰਕਾਰ ਏ ਸੀ ਆਰ, ਪੰਦਰਾਂ ਦਿਨ ਦੀ ਮੈਡੀਕਲ ਛੁੱਟੀ ਵਰਗੀਆ ਚਿਠੀਆ ਜਾਰੀ ਕਰਕੇ ਅਧਿਆਪਕਾਂ ਦੇ ਧਿਆਨ ਨੂੰ ਇਧਰ ਉਧਰ ਕਰਨਾ ਚਹੁੰਦੀ ਹੈ,ਕਿਊ ਕਿ ਪੇ ਕਮਿਸਨ ਦੀਅ ਅਨਾਮਲੀ, ਮਹਿੰਗਾਈ ਭੱਤੇ ਦੀਆ ਨਕਦ ਕਿਸਤਾ ਦੇਣ ਸਬੰਧੀ, ਅੰਤਰਿਮ ਰਾਹਤ, ਮਾਸਟਰ ਕੇਡਰ ਦੇ ਸਟੇਟਸ ਦੀ ਬਹਾਲੀ ਵਰਗੀਆਂ ਗੱਲਾ ਨੂੰ ਸਰਕਾਰ ਅੱਖੋ ਉਹਲੇ ਕਰਨਾ ਚਹੁੰਦੀ ਹੈ। ਇਸੇ ਸਬੰਧੀ ਵਿਚ ਮਾਸਟਰ ਕੇਡਰ ਆਪਣੇ ਹੱਕਾਂ ਵਾਸਤੇ ਲਗਾਤਾਰ ਲੜਾਈ ਦੇ ਵਸਤੇ ਵਿਉਤਾ ਬਣਾ ਰਿਹਾ ਹੈ। ਆਉਦੇ ਦਿਨਾ ਵਿਚ ਮੁਲਾਜਮਾਂ ਦੀਆ ਹੱਕੀ ਮੰਗਾਂ ਵਾਸਤੇ ਦਿਨ ਰਾਤ ਇਕ ਕਰ ਦਿਤਾ ਜਾਵੇਗਾ।
2 ਇਸ ਸਬੰਧੀ ਵਿਚ ਅਧਿਆਪਕ ਦਲ ਗੁਰਦਾਸਪੁਰ ਦੇ ਪ੍ਰਧਾਂਨ ਬਾਬਾ ਤਾਰਾ ਸਿੰਘ ਨੇ ਗੱਲ ਬਾਤ ਦੌਰਾਨ ਦੱਸਿਆ ਹੈ ਕਿ ਮੈਡੀਕਲ ਛੁਟੀ ਸਬੰਧੀ ਜਾਰੀ ਦਿਸਾਨਿਰਦੇਸਾਂ ਨਾਲ ਸਮੁੱਚੇ ਅਧਿਆਪਕ ਵਰਗ ਵਿਚ ਨਿਰਾਸਾ ਬਣੀ ਹੋਈ ਹੈ। ਬਾਬਾ ਤਾਰਾ ਸਿੰਘ ਨੇ ਕਿ ਜੇਕਰ ਇਹ ਚਿੱਠੀ ਲਾਗੂ ਹੋ ਜਾਂਦੀ ਹੈ ਤਾ ਇਸ ਦਾ ਸਭ ਤੋ ਵੱਧ ਨੁਕਸਾਨ ਪੇਡੂ ਖੇਤਰ ਦੇ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਨੂੰ ਹੋਵੇਗਾ , ਸ਼ਹਿਰੀ ਸਕੂਲਾਂ ਵਿਚ ਸਾਰੀਆਂ ਪੋਸਟਾ ਭਰੀਆਂ ਹੁੰਦੀਆਂ ਹਨ ਤੇ ਜੇਕਰ ਕੌਈ ਇਕ ਜਾਂ ਦੋ ਅਧਿਆਪਕ ਛੂਟੀ ਜਾਂਦੇ ਵੀ ਹਨ ਤਾ ਪੜਾਈ ਉਪਰ ਬਹੁਤਾ ਫਰਕ ਨਹੀ ਪੈਦਾ ,ਪਰ ਦੂਜੇ ਪਾਸੇ ਪੇਡੂ ਖੇਤਰਾਂ ਵਿਚ , ਬਾਰਡਰ ਏਰੀਏ ਵਿਚ ਹਜਾਰਾਂ ਦੀ ਪੋਸਟਾ ਖਾਲੀ ਹਨ, ਉਥੇ ਮੈਡੀਕਲ ਛੁੱਟੀ ਤੇ ਇਕ ਅਧਿਆਪਕ ਵੀ ਜਾਂਦਾ ਹੈ, ਤਾ ਜਿਆਦਾ ਪੋਸਟਾ ਖਾਲੀ ਹੋਣ ਕਰਕੇ ਪੇਡੂ ਵਿਦਿਆਰਥੀਆਂ ਦਾ ਨੁਕਸਾਨ ਬਹੁਤਾ ਹੁੰਦਾ ਹੈ, ਇਸ ਵਾਸਤੇ ਇਹ ਪੇਡੂ ਖੇਤਰ ਨੂੰ ਪ੍ਰਭਾਵਿਤ ਕਰਨ ਵਾਲਾ ਪੱਤਰ ਕਿਸੇ ਵੀ ਕੀਮਤ ਤੇ ਲਾਗੂ ਨਹੀ ਹੋਣ ਦਿਤਾ ਜਾਵੇਗਾ। ਅਧਿਆਪਕ ਆਗੂ ਰਵਿੰਦਰਜੀਤ ਸਿੰਘ ਪੰਨੂ ਮੈਡੀਕਲ ਛੁੱਟੀ ਪੰਦਰਾਂ ਦਿਨ ਲਾਗੂ ਕਰਨ ਦੇ ਸਬੰਧੀ ਦੱਸਿਆ ਕਿ ਸਰਕਾਰ ਵੱਲੋ ਜਾਰੀ ਨਾਦਰਸ਼ਾਹੀ ਫੁਰਮਾਨ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਨ ੂਕਸਾਨ ਹੋਵੇਗਾ ਉਥੇ ਸਰਕਾਰੀ ਗਜਟਿਡ ਛੁੱਟੀਆਂ, ਐਤਵਾਰ ਦੀ ਛੁੱਟੀ ਦੇ ਦਿਨ ਵੀ ਮੈਡੀਕਲ ਛੁੱਟੀ ਵਿਚ ਹੀ ਬਦਲਣੇ ਪੈਣਗੇ,ਇਸ ਵਾਸਤੇ ਇਸ ਪੱਤਰ ਨੂੰ ਵਾਪਸ ਕਰਵਾਉਣਾ ਬਹਤ ਜਰੂਰੀ ਹੈ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media