Wednesday, December 25, 2024

ਨਿਗਮ ਮੁਲਾਜ਼ਮਾਂ ਨੂੰ ਉਪ ਮੁੱਖ ਮੰਤਰੀ ਨੇ ਬਣਾ ਕੇ ਰੱਖ ਦਿੱਤਾ ‘ਰਿਫਿਊਜੀ’-ਬੱਸੀ

ppn2409201604
ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ ਬਿਊਰੋ)- ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਦਿਨੇਸ਼ ਬੱਸੀ ਨੇ ਦੋਸ਼ ਲਾਇਆ ਹੈ ਕਿ ਉਪ ਮੁੱਖ ਮੰਤਰੀ ਦੇ ਹੁਕਮਾਂ ਨੂੰ ਜਿਲਾ ਪ੍ਰਸ਼ਾਸਨਿਕ ਅਧਿਕਾਰੀ ਇਦਾਂਾ ਮੰਨ ਰਹੇ ਹਨ ਜਿਵੇ ਕਿਸੇ ਭਗਵਾਨ ਦਾ ਹੁਕਮ ਹੋਵੇ।ਆਮ ਲੋਕਾਂ ਦੀ ਸੇਵਾ ਕਰਨ ਦਾ ਨਾਅਰਾ ਲਾਉਣ ਵਾਲੇ ਅੱਜ ਵਿਕਾਸ ਦੇ ਨਾਮ ‘ਤੇ ਜਨਤਾ ਅਤੇ ਵਪਾਰੀਆਂ ਦਾ ਸ਼ੋਸ਼ਣ ਕਰ ਰਹੇ ਹਨ।ਉਪ ਮੁਖ ਮੰਤਰੀ ਦੇ ਹੁਕਮਾਂ ‘ਤੇ ਸੜਕਾਂ, ਫੁਟਪਾਥ, ਦੁਕਾਨਾਂ ਤੋੜੀਆਂ ਜਾ ਰਹੀਆਂ ਹਨ। ਅਧਿਕਾਰੀ ਆਮ ਲੋਕਾਂ ਦੀ ਨਾ ਦਲੀਲ਼ ਸੁਣ ਰਹੇ ਹਨ ਨਾ ਤੇ ਅਪੀਲ, ਇਥੋ ਤੱਕ ਕਿ ਸ਼ਹਿਰ ਦੇ ਬਿਲਕੁੱਲ ਵਿਚਕਾਰ ਅੰਗਰੇਜਾਂ ਦੇ ਜਮਾਨੇ ਤੋਂ ਬਣਿਆ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਾਲਾ ਨਗਰ ਨਿਗਮ ਦਫਤਰ ਵੀ ਰਣਜੀਤ ਐਵਿਨਿਊ ਤਬਦੀਲ ਕਰ ਦਿੱਤਾ ਹੈ। ਉਹ ਵੀ ਇਹੋ ਜਿਹੇ ਹਾਲਾਤਾਂ ਵਿਚ ਕਿ ਜਿਥੇ ਲੋਕਾਂ ਲਈ ਨਾ ‘ਤੇ ਬੈਠਣ ਦੀ ਕੋਈ ਸੁਵਿਧਾ ਹੈ ਅਤੇ ਨਾ ਹੀ ਪਾਣੀ ਪੀਣ ਦੀ ਕੋਈ ਸੁਵਿਧਾ ਹੈ।ੋਿਸਰਫ ਇੰਨਾ ਹੀ ਨਹੀ ਕਰਮਚਾਰੀਆਂ ਦੇ ਬੈਠਣ ਲਈ ਵੀ ਟੁਟੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ।ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾ ਉਪ ਮੁੱਖ ਮੰਤਰੀ ਨੇ ਨਿਗਮ ਮੁਲਾਜਮਾਂ ਨੂੰ ਰਿਫਿਊਜੀ ਬਣਾ ਦਿੱਤਾ ਹੈ।25 ਤੋ ਜਿਆਦਾ ਦਿਨ ਬੀਤ ਜਾਣ ਦੇ ਬਾਵਜੂਦ ਵੀ  ਲੋਕਾ ਨੂੰ ਸਹੂਲਤਾਂ ਮਿਲਣੀਆਂ ਤੇ ਦੂਰ ਦੀ ਗੱਲ ਲੋਕਾਂ ਨੂੰ ਬੈਠਣ ਦਾ ਸਥਾਨ ਤੱਕ ਹੀ ਦਿੱਤਾ ਗਿਆ ਹੈ।ਜਨਤਾ ਨੇ ਪੁਰਾਣੇ ਦਫਤਰ ਨੂੰ ਤਬਦੀਲ ਕਰਨ ਦਾ ਵਿਰੌਧ ਕੀਤਾ ਸੀ, ਲੇਕਿਨ ਉਪ ਮੁੱਖ ਮੰਤਰੀ ਦੇ ਨਾਦਰਸ਼ਾਹੀ ਹੁਕਮ ਨੇ ਜਨਤਾ ਦੀ ਆਵਾਜ ਦਬਾ ਦਿੱਤੀ ਗਈ।ਲੋਕ ਨਵੇ ਦਫਤਰ ਵਿਚ ਜਾ ਕੇ ਅੱਥਰੂ ਵਹਾ ਕੇ ਵਾਪਸ ਆ ਜਾਂਦੇ ਹਨ। ਉਥੇ ਜਾਣ ਲਈ ਲੋਕਾਂ ਨੂੰ ਭਾਰੀ ਕਿਰਾਇਆ ਖਰਚ ਕਰਨਾ ਪੈਂਦਾ ਹੈ, ਪਰੰਤੂ ਉਪ ਮੁੱਖ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀ ਫਰਕ ਪੈਂਦਾ ਹੈ, ਉਨਾ ਵਲੋ ਜਨਤਾ ਢੱਠੇ ਖੁਹ ਵਿਚ ਜਾਵੇ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply