ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ ਬਿਊਰੋ)- ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਦਿਨੇਸ਼ ਬੱਸੀ ਨੇ ਦੋਸ਼ ਲਾਇਆ ਹੈ ਕਿ ਉਪ ਮੁੱਖ ਮੰਤਰੀ ਦੇ ਹੁਕਮਾਂ ਨੂੰ ਜਿਲਾ ਪ੍ਰਸ਼ਾਸਨਿਕ ਅਧਿਕਾਰੀ ਇਦਾਂਾ ਮੰਨ ਰਹੇ ਹਨ ਜਿਵੇ ਕਿਸੇ ਭਗਵਾਨ ਦਾ ਹੁਕਮ ਹੋਵੇ।ਆਮ ਲੋਕਾਂ ਦੀ ਸੇਵਾ ਕਰਨ ਦਾ ਨਾਅਰਾ ਲਾਉਣ ਵਾਲੇ ਅੱਜ ਵਿਕਾਸ ਦੇ ਨਾਮ ‘ਤੇ ਜਨਤਾ ਅਤੇ ਵਪਾਰੀਆਂ ਦਾ ਸ਼ੋਸ਼ਣ ਕਰ ਰਹੇ ਹਨ।ਉਪ ਮੁਖ ਮੰਤਰੀ ਦੇ ਹੁਕਮਾਂ ‘ਤੇ ਸੜਕਾਂ, ਫੁਟਪਾਥ, ਦੁਕਾਨਾਂ ਤੋੜੀਆਂ ਜਾ ਰਹੀਆਂ ਹਨ। ਅਧਿਕਾਰੀ ਆਮ ਲੋਕਾਂ ਦੀ ਨਾ ਦਲੀਲ਼ ਸੁਣ ਰਹੇ ਹਨ ਨਾ ਤੇ ਅਪੀਲ, ਇਥੋ ਤੱਕ ਕਿ ਸ਼ਹਿਰ ਦੇ ਬਿਲਕੁੱਲ ਵਿਚਕਾਰ ਅੰਗਰੇਜਾਂ ਦੇ ਜਮਾਨੇ ਤੋਂ ਬਣਿਆ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਾਲਾ ਨਗਰ ਨਿਗਮ ਦਫਤਰ ਵੀ ਰਣਜੀਤ ਐਵਿਨਿਊ ਤਬਦੀਲ ਕਰ ਦਿੱਤਾ ਹੈ। ਉਹ ਵੀ ਇਹੋ ਜਿਹੇ ਹਾਲਾਤਾਂ ਵਿਚ ਕਿ ਜਿਥੇ ਲੋਕਾਂ ਲਈ ਨਾ ‘ਤੇ ਬੈਠਣ ਦੀ ਕੋਈ ਸੁਵਿਧਾ ਹੈ ਅਤੇ ਨਾ ਹੀ ਪਾਣੀ ਪੀਣ ਦੀ ਕੋਈ ਸੁਵਿਧਾ ਹੈ।ੋਿਸਰਫ ਇੰਨਾ ਹੀ ਨਹੀ ਕਰਮਚਾਰੀਆਂ ਦੇ ਬੈਠਣ ਲਈ ਵੀ ਟੁਟੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ।ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾ ਉਪ ਮੁੱਖ ਮੰਤਰੀ ਨੇ ਨਿਗਮ ਮੁਲਾਜਮਾਂ ਨੂੰ ਰਿਫਿਊਜੀ ਬਣਾ ਦਿੱਤਾ ਹੈ।25 ਤੋ ਜਿਆਦਾ ਦਿਨ ਬੀਤ ਜਾਣ ਦੇ ਬਾਵਜੂਦ ਵੀ ਲੋਕਾ ਨੂੰ ਸਹੂਲਤਾਂ ਮਿਲਣੀਆਂ ਤੇ ਦੂਰ ਦੀ ਗੱਲ ਲੋਕਾਂ ਨੂੰ ਬੈਠਣ ਦਾ ਸਥਾਨ ਤੱਕ ਹੀ ਦਿੱਤਾ ਗਿਆ ਹੈ।ਜਨਤਾ ਨੇ ਪੁਰਾਣੇ ਦਫਤਰ ਨੂੰ ਤਬਦੀਲ ਕਰਨ ਦਾ ਵਿਰੌਧ ਕੀਤਾ ਸੀ, ਲੇਕਿਨ ਉਪ ਮੁੱਖ ਮੰਤਰੀ ਦੇ ਨਾਦਰਸ਼ਾਹੀ ਹੁਕਮ ਨੇ ਜਨਤਾ ਦੀ ਆਵਾਜ ਦਬਾ ਦਿੱਤੀ ਗਈ।ਲੋਕ ਨਵੇ ਦਫਤਰ ਵਿਚ ਜਾ ਕੇ ਅੱਥਰੂ ਵਹਾ ਕੇ ਵਾਪਸ ਆ ਜਾਂਦੇ ਹਨ। ਉਥੇ ਜਾਣ ਲਈ ਲੋਕਾਂ ਨੂੰ ਭਾਰੀ ਕਿਰਾਇਆ ਖਰਚ ਕਰਨਾ ਪੈਂਦਾ ਹੈ, ਪਰੰਤੂ ਉਪ ਮੁੱਖ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀ ਫਰਕ ਪੈਂਦਾ ਹੈ, ਉਨਾ ਵਲੋ ਜਨਤਾ ਢੱਠੇ ਖੁਹ ਵਿਚ ਜਾਵੇ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …