
ਫਾਜ਼ਿਲਕਾ, 24 ਸਤੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਵਿਚ ਬੀ.ਐਸ.ਐਫ. ਦੇ ਸ਼ਹੀਦ ਜਵਾਨ ਵਿਜੈ ਕੁਮਾਰ ਦੀ ਯਾਦ ਵਿਚ ਯਾਦਗਾਰੀ ਗੇਟ ਬਣਾਉਣ ਦੇ ਲਈ ਭੂਮੀ ਪੂਜਨ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਾਦ ਸਿੰਘ ਅਤੇ ਡਿਪਟੀ ਕਮਾਂਡੈਂਟ ਜੇ.ਆਰ. ਚੋਧਰੀ ਨੇ ਕਰਵਾਇਆ।ਇਸ ਮੌਕੇ ਬੀ.ਐਸ.ਐਫ ਦੇ 18 ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ।ਜਾਣਕਾਰੀ ਦਿੰਦੇ ਹੋਏ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਸ਼ਹੀਦ ਵਿਜੈ ਕੁਮਾਰ 14 ਮਾਰਚ 2011 ਨੂੰ ਅਸਾਮ ਵਿਚ ਸਰਹੱਦ ਤੇ ਘੁਸਪੈਠੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਗੇਟ ਦੀ ਉਸਾਰੀ ਦੇ ਕੰਮ ਦੇ ਲਈ ਬੱਲੂਆਣਾ ਦੇ ਵਿਧਾਇਕ ਗੁਰਤੇਜ਼ ਸਿੰਘ ਘੁੜਿਆਨਾ ਨੇ ਕੁਝ ਸਮਾਂ ਪਹਿਲਾਂ 5.50 ਲੱਖ ਰੁਪੲ ਦੀ ਗ੍ਰਾਂਟ ਦਿੱਤੀ ਸੀ। ਇਸ ਮੌਕੇ ਸ਼ਹੀਦ ਵਿਜੈ ਕੁਮਾਰ ਦੇ ਪਿਤਾ ਕ੍ਰਿਸ਼ਨ ਲਾਲ, ਸਾਹਿਬ ਰਾਮ ਤਲਵਾਰ ਅਤੇ ਗ੍ਰਾਮ ਪੰਚਾਇਤ ਮੈਂਬਰ ਮਨਫੂਲ ਰਾਮ ਵੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media