Wednesday, July 3, 2024

ਰਾਜਯੋਗ ਸਾਧਨਾ ਨਾਲ ਆਤਮਾ ਦੇ ਸਾਰੇ ਪਾਪ ਖ਼ਤਮ ਹੋ ਜਾਂਦੇ ਹਨ – ਭੈਣ ਮਮਤਾ

ppn2409201613
ਫਾਜ਼ਿਲਕਾ, 24 ਸਤੰਬਰ (ਵਿਨੀਤ ਅਰੋੜਾ)- ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਦੀ ਫਾਜ਼ਿਲਕਾ ਇਕਾਈ ਵੱਲੋਂ ਤਿੰਨ ਦਿਨਾਂ ਰਾਜ ਯੋਗ ਕੈਂਪ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਹ ਕੈਂਪ ਸਥਾਨਕ ਸਿਟੀ ਗਾਰਡਨ ਵਿਚ ਲਗਾਇਆ ਜਾਵੇਗਾ। ਜਿਸ ਵਿਚ ਅੰਤਰਰਾਸ਼ਟਰੀ ਰਾਜਯੋਗੀ ਅਧਿਆਪਕਾ ਬ੍ਰਹਮਕੁਾਰੀ ਊਸ਼ਾ ਭੈਣ ਗੀਤਾ ਦੇ ਅਧਿਆਤਮਕ ਰਹੈਸ  ਦੇ ਤਹਿਤ ਪਰਿਵਾਰਕ ਸ਼ਾਂਤੀ, ਪਰਮਾਤਮਾ ਅਨੂਭੂਤੀ ਅਤੇ ਰਾਜਯੋਗ ਕੈਂਪ ਦੇ ਰਾਹੀਂ ਜਾਣਕਾਰੀ ਦੇਵੇਗੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੰਮੂ ਦੇ ਉਧਮਪੁਰ ਤੋਂ ਆਈ ਭੈਣ ਮਮਤਾ ਨੇ ਦੱਸਿਆ ਕਿ ਮਨੁੱਖ ਜਿਨਾਂ ਸੁੱਖ ਵੱਲ ਦੋੜ੍ਹਦਾ ਹੈ ਉਨ੍ਹਾਂ ਹੀ ਬੇਚੈਨ ਹੁੰਦਾ ਜਾ ਰਿਹਾ ਹੈ। ਸੋਣ ਲਈ ਵਧੀਆ ਗੱਦੇ ਵਾਲੇ ਬਿਸਤਰ ਤਾਂ ਹਨ ਪਰ ਨੀਂਦ ਲੈਣ ਦੇ ਲਈ ਗੋਲੀਆਂ ਦੀ ਵਰਤੋਂ ਕਰਨਾ ਪੈਂਦਾ ਹੈ। ਜਿਆਦਾਤਰ ਮਨੁੱਖਾਂ ਦੇ ਕੋਲ ਆਲੀਸ਼ਾਨ ਕੋਠੀਆਂ ਤਾਂ ਹਨ ਪਰ ਘਰ ਵਿਚ ਕਲੇਸ਼, ਅਸ਼ਾਂਤੀ ਵਰਗੀਆਂ ਬਿਮਾਰੀਆਂ ਨੈ ਪੈਰ ਪਸਾਰ ਰੱਖੇ ਹਨ। ਉਨ੍ਹਾਂ ਦੱਸਿਆ ਕਿ ਮੌਜ਼ੂਦਾ ਸਮੇਂ ਵਿਚ ਮਨੁੱਖ ਦਾ ਚਾਰਿਤਰਤ, ਨੈਤਿਕ ਅਤੇ ਅਧਿਆਤਮਕ ਖ਼ਤਮ ਹੋ ਗਿਆ ਹੈ।
ਵਿਗਿਆਨ ਦਾ ਬਹੁਤ ਵਿਕਾਸ ਹੋ ਰਿਹਾ ਹੈ ਤਾਂ ਦੂਸਰੇ ਪਾਸੇ ਜਨਸੰਖਿਆ ਵੀ ਵੱਧਦੀ ਜਾ ਰਹੀ ਹੈ। ਅਜਿਹੇ ਸਮੈਂ ਵਿਚ ਰਾਜ ਯੋਗ ਰਾਹੀਂ ਅਧਿਆਤਮਕ ਗਿਆਨ ਜ਼ਰੂਰੀ ਹੈ। ਜਿਸ ਨਾਲ ਚਿੰਤਾ ਅਤ ਤਨਾਅ, ਨਕਰਾਤਮਕ ਵਿਚਾਰਾਂ ਤੋਂ ਮੁਕਤੀ ਮਿਲਦੀ ਹੈ ਉੱਥੇ ਕ੍ਰੋਧ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਸਬੰਧ ਵਿਚ 2 ਅਕਤੂਬਰ ਨੂੰ ਸਥਾਨਕ ਦੁਰਗਿਆਨਾ ਮੰਦਰ ਤੋਂ ਸਵੇਰੇ 9.00 ਵਜੇ ਕਲਸ਼ ਯਾਤਰਾ ਦੇ ਨਾਲ ਅੰਤਰਰਾਸ਼ਟਰੀ ਰਾਜ ਯੋਗੀ ਭੈਣ ਦਾ ਸ਼ਹਿਰ ਵਿਚ ਸਵਾਗਤ ਹੋਵੇਗਾ। ਸਵੇਰੇ 11.30 ਵਜੇ ਸਥਾਨਕ ਸਿਟੀ ਗਾਰਡਨ ਵਿਚ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀਪ ਜਗਾਕੇ ਰਾਜ ਯੋਗ ਕੈਂਪ ਦੀ ਸ਼ੁਰੂਆਤ ਕਰਨਗੇ।ਭੈਣ ਪ੍ਰਿਯਾ ਨੇ ਦੱਸਿਆ ਕਿ 3 ਅਤੇ 4 ਅਕਤੂਬਰ ਨੂੰ ਸਵੇਰੇ 7.00 ਤੋਂ 8.30 ਵਜੇ ਅਤੇ ਸ਼ਾਮ 5.00 ਤੋਂ 6.30 ਵਜੇ ਤੱਕ ਭੈਣ ਊਸ਼ਾ ਵੱਲੌਂ ਅਧਿਆਤਮਕ ਗਿਆਨ ਦੀ ਜਾਣਕਾਰੀ ਦਿੱਤੀ ਜਾਵੇਗੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply