Wednesday, June 17, 2026

ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ ਅਤੇ ਕਥਾਕਾਰ ਤਲਵਿੰਦਰ ਸਿੰਘ ਨੂੰ ਸਮਰਪਿਤ ਰਾਜ ਪੱਧਰੀ ਕਵੀ ਦਰਬਾਰ ਆਯੋਜਿਤ

parminderjittalwinder-1
ਅੰਮ੍ਰਿਤਸਰ, 24 ਸਤੰਬਰ (ਦੀਪ ਦਵਿੰਦਰ ਸਿੰਘ)- ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਪੰਜਾਬੀ ਸਭਿਆਚਾਰ ਸੱਥ ਤੇ ਸਾਹਿਤ ਸੰਸਥਾ ਅੰਮ੍ਰਿਤਸਰ, ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ, ਅੱਖਰ ਕਾਵਿ ਕਬੀਲਾ, ਨਾਰੀ ਚੇਤਨਾ ਮੰਚ, ਪੰਜਾਬੀ ਸਾਹਿਤ ਸਭਾ ਵਿਚਾਰ ਕੇਂਦਰ, ਪੰਜਾਬੀ ਸਾਹਿਤ ਸਭਾ ਤਰਨ ਤਾਰਨ ਅਤੇ ਪੰਜਾਬੀ ਵਿਭਾਗ ਸਰੂਪ ਰਾਣੀ ਮਹਿਲਾ ਕਾਲਜ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ ਅਤੇ ਨਾਮਵਰ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਰਾਜ ਪੱਧਰੀ ਕਵੀ ਦਰਬਾਰ ਸਥਾਨਕ ਸਰੂਪ ਰਾਣੀ ਮਹਿਲਾ ਕਾਲਜ ਰਾਣੀ ਕਾ ਬਾਗ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੁਰਜੀਤ ਜੱਜ, ਤਰਲੋਚਨ ਲੋਚੀ, ਦਰਸ਼ਨ ਬੁੱਟਰ, ਹਰਮੀਤ ਵਿਦਿਆਰਥੀ, ਰਮੇਸ਼ ਯਾਦਵ ਅਤੇ ਮੁੱਖੀ ਪੰਜਾਬੀ ਵਿਭਾਗ ਸz. ਸਤਨਾਮ ਸਿੰਘ ਗਿੱਲ ਸ਼ਾਮਲ ਸਨ। ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਅਕਾਦਮੀ ਦੀਆਂ ਗਤੀਵਿਧੀਆਂ ਬਾਰੇ ਅਤੇ ਸ੍ਰੀ ਸੁਰਜੀਤ ਜੱਜ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਕਵੀ ਦਰਬਾਰ ਦੀ ਸ਼ੁਰੂਆਤ ਪਿਛਲੇ ਦਿਨੀਂ ਕਸ਼ਮੀਰ ਦੇ ਉੜੀ ਵਿੱਚ ਸ਼ਹੀਦ ਹੋਏ ਬਹਾਦਰ ਫੌਜੀ ਜਵਾਨਾਂ ਕਸ਼ਮੀਰ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਅਤੇ ਡੀ. ਏ. ਵੀ ਸਕੂਲ ਅਟਾਰੀ ਦੇ ਹਾਦਸਾਗ੍ਰਸਤ ਹੋਏ 7 ਮਾਸੂਮ ਬਚਿਆਂ ਦੀ ਬੇਵਕਤ ਮੌਤ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੋਨ ਰੱਖ ਕੇ ਦਿੱਤੀ। ਸ਼੍ਰੋੋਮਣੀ ਸ਼ਾਇਰ ਪ੍ਰਮਿੰਦਰਜੀਤ ਦੇ ਬੇਟਿਆਂ ਸਵਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਅਤੇ ਪ੍ਰਸਿੱਧ ਕਥਾਕਾਰ ਸz. ਤਲਵਿੰਦਰ ਸਿੰਘ ਦੀ ਬੇਟੀ ਸੁਪਰੀਤ ਨੂੰ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਵਿੱਚ ਕਵੀ ਮਲਵਿੰਦਰ ਸਿੰਘ, ਧਰਵਿੰਦਰ ਸਿੰਘ ਔਲਖ, ਅਰਤਿੰਦਰ ਸੰਧੂ, ਕਮਲ, ਡਾ. ਬਿਕਰਮਜੀਤ, ਕੋਮਲ, ਤ੍ਰੈਲੋਚਨ ਲੋਚੀ, ਵਿਸ਼ਾਲ, ਜਸਵੰਤ ਹਾਂਸ, ਬਿਸ਼ਨ ਦਾਸ, ਸਨੀਲ ਚੰਦੀਆਣਵੀ, ਮਨਜਿੰਦਰ ਧਨੋਆ, ਮਨਜੀਤ ਪੁਰੀ ਆਦਿ ਸ਼ਾਇਰਾ ਨੇ ਆਪਣਾ ਕਲਾਮ ਪੇਸ਼ ਕੀਤਾ। ਇਸ ਮੌਕੇ ਪ੍ਰਿੰ. ਗੁਰਬਾਜ ਸਿੰਘ ਤੋਲਾਨੰਗਲ, ਹਰੀ ਸਿੰਘ ਗਰੀਬ, ਸਰਬਜੀਤ ਸਿੰਘ ਸੰਧੂ, ਸੁਖਬੀਰ ਅੰਮ੍ਰਿਤਸਰੀ, ਰਾਜਵਿੰਦਰ ਕੌਰ ਰਾਜ, ਰਜਿੰਦਰ ਸਿੰਘ ਧੰਜੂ, ਅਜੀਤ ਸਿੰਘ ਨਬੀਪੁਰੀ, ਜਗਜੀਤ ਗਿੱਲ, ਕਲਿਆਣ ਅੰਮ੍ਰਿਤਸਰੀ, ਜਸਪਾਲ ਕੌਰ, ਡਾ. ਮੋਹਨ, ਰਾਜਵੰਤ ਬਾਜਵਾ, ਸਤਨਾਮ ਰੰਧਾਵਾ, ਹੀਰਾ ਸਿੰਘ ਛੀਨਾ, ਜਗਤਾਰ ਗਿੱਲ, ਸਤਿੰਦਰ ਸਿੰਘ, ਕਿਰਨ, ਡਾ. ਰੁਪਿੰਦਰ, ਸੁਰਿੰਦਰ ਕਮਲ ਆਦਿ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply