Wednesday, December 25, 2024

 ਪ੍ਰਿੰ: ਰਘਬੀਰ ਸਿੰਘ ਸੋਹਲ ਦੀ ਕਾਵਿ ਪੁਸਤਕ ਹਾਸ ਤਰਾਸ ਲੋਕ ਅਰਪਿਤ

ppn2409201617
ਚੌਂਕ ਮਹਿਤਾ, 24 ਸਤੰਬਰ (ਜੋਗਿੰਦਰ ਮਾਣਾ) – ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਦੀ  ਤੀਸਰੀ ਲਘੂ ਕਾਵਿ ਪੁਸਤਕ “ਹਾਸ ਤਰਾਸ” ਦਾ ਲੋਕ ਅਰਪਿਤ ਸਮਾਗਮ ਅੱਜ ਇਥੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਸਕੂਲ, ਚੂੰਗ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਉਘੇ ਕਹਾਣੀਕਾਰ ਕੁਲਦੀਪ ਸਿੰਘ ਬੇਦੀ, ਡਾ:  ਜੋਗਿੰਦਰ ਸਿੰਘ ਕੈਰੋਂ, ਡਾ: ਇਕਬਾਲ ਕੌਰ ਸੌਂਧ (ਸਾ: ਚੇਅਰਪਸਰਨ ਭਗਤ ਨਾਮਦੇਵ ਚੇਅਰ), ਇੰਜੀ: ਕਰਮਜੀਤ ਸਿੰਘ (ਸੰਪਾਦਕ ਰਣਜੀਤ), ਦੀਪ ਦਵਿੰਦਰ ਸਿੰਘ (ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਗੀਤਕਾਰ ਹਰਿੰਦਰ ਸੋਹਲ, ਵਰਗਿਸ ਸਲਾਮਤ (ਸਕੱਤਰ ਕੇਂਦਰੀ ਸਭਾ), ਸਰਪੰਚ ਪਰਮਜੀਤ ਸਿੰਘ ਸੰਧੂ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਜੇ ਐਸ ਮਾਣਾ, ਅਮਨ ਬੱਲ ਰਜਧਾਨ, ਪ੍ਰਿੰ: ਨਰੋਤਮ ਸਿੰਘ, ਮੈਡਮ ਇੰਦਰਜੀਤ ਕੌਰ ਸੋਹਲ, ਸਰਪੰਚ ਤਰਸੇਮ ਸਿੰੰਘ ਤਾਹਰਪੁਰ ਆਦਿ ਸ਼ੁਸ਼ੋਭਿਤ ਹੋਏ । ਮੰਚ ਸੰਚਾਲਨ ਕਰ ਰਹੇ ਸਭਾ ਦੇ ਜਰਨਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਭਾ ਦੀਆਂ ਪਿਛਲੀਆਂ ਸਰਗਰੰਮੀਆਂ ਤੇ ਇਕ ਪੰਛੀ ਝਾਤ ਪਾਈ ਅਤੇ ਸਮੁੱਚੇ ਪ੍ਰੋਗਰਾਮ ਨੂੰ ਤਰਤੀਬ ਦਿੱਤੀ ।ਇਸ ਮੌਕੇ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਦੀ  ਤੀਸਰੀ ਲਘੂ ਕਾਵਿ ਪੁਸਤਕ “ਹਾਸ ਤਰਾਸ” ਸਮੁੱਚੇ ਪ੍ਰਧਾਨਗੀ ਮੰਡਲ ਨੇ ਰਲੀਜ਼ ਕੀਤੀ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਨਰਿੰਦਰ ਸੰਧੂ ਬਟਾਲਵੀ, ਮੱਖਣ ਸਿੰਘ ਭੈਣੀਵਾਲਾ, ਵਿਜੈ ਅਗਨੀਹੋਤਰੀ, ਓਮ ਪ੍ਰਕਾਸ਼ ਭਗਤ, ਚੰਨ ਬੋਲੇਵਾਲੀਆ, ਸਤਰਾਜ ਜਲਾਲਾਂਬਾਦੀ, ਮਨਜੀਤ ਸਿੰਘ ਵੱਸੀ, ਬਲਦੇਵ ਕ੍ਰਿਸ਼ਨ ਸ਼ਰਮਾ, ਦੀਪਕ ਮੱਤੇਵਾਲ, ਕੁਲਦੀਪ ਸਿੰਘ ਦਰਾਜਕੇ, ਪਰਮਜੀਤ ਸਿੰਘ ਬਾਠ, ਮੁਖਤਾਰ ਸਿੰਘ ਗਿੱਲ, ਜਗਦੀਸ਼ ਸਿੰਘ ਬਮਰਾਹ, ਨਵਜੀਤ ਕੌਰ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਧੰਜਲ, ਮਨਤੇਸ਼ ਕੁਮਾਰ, ਡਾ: ਸੰਤੋਖ ਸਿੰਘ ਭੋਮਾ, ਤਰਸੇਮ ਸਿੰਘ ਤਾਹਰਪੁਰ, ਲਖਬੀਰ ਸਿੰਘ ਬੱਬੀ, ਕੁਰਿੰਦਰ ਰੰਧਾਚਾ, ਇੰਦਰਜੀਤ ਸਿੰਘ ਸੋਹਲ,, ਅਸੋਕ ਸ਼ਰਮਾ, ਬਲਵਿੰਦਰ ਸਿਘ ਅਠੌਲਾ, ਕੁਨਾਲ  ਸਿੰਘ, ਸਾਗਰ ਬਕਾਲੀਆ, ਵਿਸ਼ਾਲ ਉਪਲ, ਰਾਜਵਿੰਦਰ ਖੱਬੇ ਜਸਪ੍ਰੀਤ ਕੌਰ ਸੋਹਲ, ਸੁਖਦੇਵ ਢਿੱਲੋਂ, ਸੁਰਿੰਦਰਬੀਰ ਭੁੱਲਰ ਆਦਿ ਨੇ ਕਾਵਿ ਰਚਨਾਵਾਂ ਪੜ੍ਹੀਆਂ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply