Tuesday, August 11, 2026

ਬੀਬੀ ਫਰਜਾਨਾ ਆਲਮ ਨੇ ਰੱਖਿਆ ਮਾਰਕੀਟ ਕਮੇਟੀ ਸੰਦੌੜ ਵਿਖੇ ਨੀਂਹ ਪੱਥਰ

 ppn2609201606
ਸੰਦੌੜ, 26  ਸਤੰਬਰ (ਹਰਮਿੰਦਰ ਸਿੰਘ ਭੱਟ)-  ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਦੀ ਰਹਿਨੁਮਾਈ ਹੇਠ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਦੀ ਵਿਸ਼ੇਸ਼ ਅਗਵਾਈ ਵਿੱਚ ਤੇ ਅਜਮੇਰ ਸਿੰਘ ਲੋਖੋਵਾਲ ਚੇਅਰਮੈਨ ਪੰਜਾਬ ਮੰਡੀਬੋਰਡ ਦੇ ਉਦਮ ਸਦਕਾ ਅੱਜ ਇੱਕ ਪ੍ਰਭਾਵਸਾਲੀ ਸਮਾਗਮ ਦੋਰਾਨ ਇਫਰਤੀ ਇਮਾਰਤ ਮਾਰਕੀਟ ਕਮੇਟੀ ਸੰਦੌੜ ਦੀ ਉਸਾਰੀ ਦਾ ਨੀਂਹ ਪੱਥਰ ਬੀਬੀ ਫਰਜਾਨਾ ਆਲਮ ਵਿਧਾਇਕਾ ਹਲਕਾ ਮਾਲੇਰਕੋਟਲਾ ਦੇ ਧਰਮਪਤੀ ਸਾਬਕਾ ਡੀ.ਜੀ.ਪੀ ਪਦਮ ਇਜਹਾਰ ਆਲਮ ਹਲਕਾ ਇੰਚਾਰਜ ਨੇ ਆਪਣੇ ਕਰ ਕਲਮਾਂ ਨਾਲ ਕੀਤਾ।ਇਸ ਮੋਕੇ ਇਜਹਾਰ ਆਲਮ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਹਰ ਕੋਨੇ, ਹਰ ਸਹਿਰ ਅਤੇ ਹਰ ਪਿੰਡ ਪੱਥਰ ਤੇ ਵਿਕਾਸ ਕਾਰਜਾਂ ਦੇ ਕੰਮ ਹੋ ਰਹੇ ਹਨ ਰਹਿੰਦੇ ਵਿਕਾਸ ਛੇਤੀ ਹੀ ਕੀਤੇ ਜਾਣਗੇ।ਇਸ ਸਮਾਗਮ ਦੋਰਾਨ ਸੀz ਆਲਮ ਨੇ ਨੀਂਹ ਪੱਥਰ ਦੇ ਉਦਘਾਟਨ ਬਾਅਦ ਨਵੀ ਬਣਨ ਜਾ ਰਹੀ ਇਮਾਰਤ ਦੀ ਇੱਟ ਰੱਖ ਕੇ ਨਿਰੰਤਰ ਉਸਾਰੀ ਕਰਨ ਲਈ ਨੀਹ ਵੀ ਰੱਖੀ।
ਇਸ ਮੋਕੇ ਚੇਅਰਮੈਨ ਡਾ ਜਗਤਾਰ ਸਿੰਘ ਜੱਗੀ ਚੇਅਰਮੈਨ ਮਾਰਕੀਟ ਕਮੇਟੀ ਸੰਦੋੜ,ਵਾਇਸ ਚੇਅਰਮੈਨ ਸਖਵਿੰਦਰ ਸਿੰਘ ਕਸਬਾ ਭਰਾਲ ਮਾਰਕੀਟ ਕਮੇਟੀ ਸੰਦੌੜ, ਹਾਕਮ ਸਿੰਘ ਚੱਕ, ਨਰਿੰਦਰ ਸਿੰਘ ਵੈਦ ਦੁਲਮਾਂ, ਜਗਪਾਲ ਸਿੰਘ ਆਹਲੂਵਾਲੀਆ, ਬਾਰਾ ਸਿੰਘ ਪ੍ਰਧਾਨ ਟਰੱਕ ਯੂਨੀਅਨ ਸੰਦੌੜ, ਗੁਰਜੰਟ ਸਿੰਘ ਸੰਦੌੜ, ਚਰਨਜੀਤ ਸਿੰਘ, ਗੁਰਜੀਤ ਸਿੰਘ ਕਾਲਾ ਸੰਦੌੜ, ਸਕਿੰਦਰ ਸਿੰਘ ਪੋਪੀ ਸਰਪੰਚ, ਜੱਗਾ ਸਿੰਘ ਸਾਬਕਾ ਸਰਪੰਚ ਕਸਬਾ ਭਰਾਲ, ਹਸਪਿੰਦਰ ਸਿੰਘ ਖੁਰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਮਾਰਕੀਟ ਕਮੇਟੀ ਸਕੱਤਰ ਬਲਵਿੰਦਰ ਸਿੰਘ ਅਤੇ ਸਮੂਹ ਮਾਰਕੀਟ ਕਮੇਟੀ ਮੁਲਾਜਮ ਵੀ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply