
ਸੰਦੌੜ, 26 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਕਰਵਾਈ ਜਾ ਰਹੀ ਤੀਰਥ ਯਾਤਰਾ ਤਹਿਤ ਅੱਜ ਨਜਦੀਕੀ ਪਿੰਡ ਫਰਵਾਲੀ ਅਤੇ ਪਿੰਡ ਕਲਿਆਣ ਤੋਂ ਸੰਗਤਾਂ ਨਾਲ ਭਰੀ ਬੱਸ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਈ।ਇਸ ਮੋਕੇ ਰਣਜੀਤ ਸਿੰਘ ਮੁਨੀਮ,ਕੇਸਰ ਸਿੰਘ,ਸਾਬਕਾ ਸਰਪੰਚ ਸੁਖਦੇਵ ਸਿੰਘ ਕੁਲਆਣ ,ਸਾਬਕਾ ਸਰਪੰਚ ਨਿਸਾਨ ਸਿੰਘ ਕਲਿਆਣ ਸਾਂਝੇ ਰੂਪ ਵਿੱਚ ਨੇ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਬੇਹੱਦ ਸਲਾਘਾਯੋਗ ਹੈ।ਅੰਮ੍ਰਿਤਸਰ ਲਈ ਤੀਰਥ ਯਾਤਰਾ ਤੇ ਰਵਾਨਾ ਹੋਣ ਸਮੇਂ ਟਹਿਲ ਸਿੰਘ ਫਰਵਾਲੀ, ਸੁਖਦੇਵ ਸਿੰਘ, ਬਾਬੂ ਸਿੰਘ, ਕਾਕਾ ਸਿੰਘ, ਗੁਰਿੰਦਰ ਸਿੰਘ, ਅਰਸਦੀਪ ਸਿੰਘ, ਸੂਬੇਦਾਰ ਅਜਮੇਰ ਸਿੰਘ, ਸੂਬੇਦਾਰ ਗੁਰਬਖਸ ਸਿੰਘ, ਦੇਵ ਸਿੰਘ, ਜੱਗਾ ਸਿੰਘ ਮਿਸਤਰੀ, ਜੀਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ ਅਤੇ ਅੋਰਤਾਂ ਆਦਿ ਮੋਜੂਦ ਸਨ।
Check Also
ਗੁ. ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ …
Punjab Post Daily Online Newspaper & Print Media