Tuesday, June 23, 2026

ਵਰਲਡ ਹਾਰਟ ਡੇ ਮੌਕੇੇ ਦਿੱਲ ਦੀਆਂ ਬੀਮਾਰੀਆਂ ਤੋ ਬਚਾਓ ਸੰਬੰਧੀ ਸੈਮੀਨਾਰ

ppn2909201606ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)n – ਵਰਲਡ ਹਾਰਟ ਡੇ ਦੇ ਮੌਕੇ ਤੇ ਚੀਫ ਖਾਲਸਾ ਦੀਵਾਨ ਦੇ ਕਲਗੀਧਰ ਆਡੀਟੋਰਿਯਮ ਵਿਖੇ ਯੁਨਾਇਟੇਡ ਇੰਡੀਆ ਇੰਸ਼ੋਓਰੈਂਸ ਕੰਪਨੀ ਲਿਮਿਟੇਡ ਅਤੇ ਫੋਰਟਿਸ ਐਸਕਾਰਟਸ ਹਸਪਤਾਲ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਸਮੇਂ ਰਹਿੰਦੇ ਦਿੱਲ ਦੀਆਂ ਬੀਮਾਰੀਆਂ ਤੋ ਬਚਾਓ ਪ੍ਰਤਿ ਜਾਗਰੁਕਤਾ ਲਿਆਉਣਾ ਸੀ। ਸੈਮੀਨਾਰ ਵਿੱਚ ਮੈਡੀਕਲ ਡਾਇਰੈਕਟਰ ਫੋਰਟਿਸ ਐਸਕਾਰਟਸ ਹਸਪਤਾਲ ਡਾ: ਐਚ ਪੀ ਸਿੰਘ ਨੇ  ਸਰੋੇਤ ਪਰਸਨ ਵਜੋਂ  ਸ਼ਿਰਕਤ ਕੀਤੀ ਅਤੇ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਪ੍ਰੋਗਰਾਮ ਵਿਚ ਮੁਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਮੌਕੇ ਤੇ ਬੋਲਦਿਆਂ  ਸ: ਚੱਢਾ ਨੇ ਕਿਹਾ ਕਿ  ਚੰਗੀ ਸਿਹਤ ਹੀ ਸੁੱਖੀ ਜੀਵਨ ਦਾ ਆਧਾਰ ਹੈ। ਅੱਜ ਦੇ ਤਣਾਅਪੂਰਨ ਯੁੱਗ ਵਿਚ ਤੇਜੀ ਨਾਲ ਵੱਧ ਰਹੀਆਂ ਦਿੱਲ ਦੀਆਂ ਬੀਮਾਰੀਆਂ ਤੋਂ ਬੱਚਣ ਲਈ ਸਾਨੂੰ ਸਮੇਂ ਸਿਰ ਹੀ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਹਨ ਕਿਉਂਕਿ ਬਚਾਅ ਇਲਾਜ ਨਾਲ ਬੇਹਤਰ ਹੈ। ਉਹਨਾਂ ਆਂਸ ਕੀਤੀ ਕਿ ਸੀ ਕੇ ਡੀ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਆਯੋਜਿਤ ਕੀਤਾ ਗਿਆ ਸੈਮੀਨਾਰ ਉਹਨਾਂ ਲਈ ਲਾਹੇਵੰਦ ਸਿੱਧ ਹੋਵੇਗਾ।
ਸੈਮੀਨਾਰ ਦੋਰਾਨ ਡਾ: ਐਚ ਪੀ ਸਿੰਘ ਨੇ  ਦਿੱਲ ਦੀ ਬੀਮਾਰੀਆਂ ਦੀਆਂ ਕਿਸਮਾਂ, ਦਿੱਲ ਦੇ ਦੌਰੇ ਪੈਣ ਦੇ ਮੁਖ ਕਾਰਨਾਂ, ਲੱਛਣਾਂ ਦੀ ਪਛਾਣ ਤੇ ਇਸ ਖਤਰਨਾਕ ਬੀਮਾਰੀ ਤੋਂ ਬਚਾਓ ਦੇ  ਤਰੀਕਿਆਂ ਤੇ ਰੌਸ਼ਨੀ ਪਾਈ। ਉਹਨਾਂ ਸਰੋਤਿਆਂ ਨੂੰ ਪ੍ਰਟੀਨ ਭਰਪੂਰ ਭੋਜਨ ਲੈਣ, ਰੋਜਾਨਾ ਘੱਟੋ ਘੱਟ ੪੫ ਮਿੰਟ ਕਸਰਤ ਕਰਨ, ਸ਼ਰਾਬ ਤੇ ਤੰਬਾਕੂਨੋਸ਼ੀ ਤੋਂ ਪਰਹੇਜ ਕਰਨ ਅਤੇ ਹਰ ਉਮਰ ਵਿਚ ਮੋਟਾਪੇ ਤੇ ਵਸਾ ਦਾ ਲੈਵਲ ਠੀਕ ਰੱਖਣ ਦੀ ਸਲਾਹ ਦਿੱਤੀ।ਇਸ ਮੌਕੇ ਆਨਰੇਰੀ ਸੱਕਤਰ ਸ: ਨਰਿੰਦਰ  ਸਿੰਘ ਖੁਰਾਣਾ, ਸ: ਹਰਮਿੰਦਰ ਸਿੰਘ, ਡਾ: ਧਰਮਵੀਰ ਸਿੰਘ, ਯੁਨਾਇਟੇਡ ਇੰਡੀਆ ਇੰਸ਼ੋਓਰੈਂਸ ਕੰਪਨੀ ਲਿਮਿਟੇਡ ਤੋਂ ਸੀਨੀਅਰ ਡਿਵੀਜਨਲ ਮੈਨੇਜਰਾਂ ਵਿੱਚ ਮਿ: ਸੁਰਿੰਦਰ ਸਿੰਘ, ਮਿ: ਹਰਵਿੰਦਰ ਕੁਮਾਰ ਤੇ ਹੋਰ ਸੀਨੀਅਰ ਬ੍ਰਾਂਚ ਮੈਨੇਜਰਾਂ ਤੋਂ ਇਲਾਵਾ  ਸੀ ਕੇ ਡੀ ਅਤੇ ਸ੍ਰੀ ਗੁਰੁ ਹਰਿ ਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ , ਜੀ ਟੀ ਰੋਡ ਦਾ ਸਟਾਫ ਵੀ ਮੌਜੂਦ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply