ਬਠਿੰਡਾ, 30 ਸਤਬੰਰ (ਅਵਤਾਰ ਸਿੰਘ ਕੈਂਥ)-”ਕੂੜਾ ਡੰਪ ਹਟਾਓ ਮੋਰਚਾ ਬਠਿੰਡਾ” ਦੀ ਐਕਸ਼ਨ ਕਮੇਟੀ ਦੀ ਮੀਟਿੰਗ ਸ਼ਾਮੀ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਹੋਈ ਜਿਸ ਵਿਚ ਪਹਿਲੀ ਅਕਤੂਬਰ ਸ਼ਨੀਵਾਰ ਸਵੇਰੇ 9 ਵਜੇ ਤੋਂ ਸੂਏ ਦੀ ਪਟੜੀ ‘ਤੇ ਸ਼ੁਰੂ ਹੋ ਰਹੇ ਵਿਸ਼ਾਲ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਐਕਸ਼ਨ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਧਰਨੇ ਨੂੰ ਸਫ਼ਲ ਬਣਾਉਣ ਤੇ ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਮਜ਼ਬੂਰ ਕਰ ਦੇਣ ਕਿ ਆਖ਼ਰ ਉਸ ਦਾ ਕੀ ਇਰਾਦਾ ਹੈ? ਇਕ ਪਾਸੇ ਉੱਚੀਆਂ ਚਿਮਨੀਆਂ ਲਗਾ ਕੇ ਕਚਰਾ ਪਲਾਂਟ ਨੂੰ ਚੱਲਦਾ ਰੱਖਣ ਲਈ ਪ੍ਰੋਗਰਾਮ ਬਣਾ ਰਹੀ ਹੈ ਤੇ ਸਮੁੱਚੇ ਬਠਿੰਡੇ ਨੂੰ ਜ਼ਹਿਰਲੀ ਗੈਸ ਨਾਲ ਬਿਮਾਰੀਆਂ ਦੀ ਸੁਗਾਤ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਚਰਾ ਪਲਾਂਟ ਨੂੰ ਸੰਘਣੀ ਅਬਾਦੀ ਵਿਚੋਂ ਦੂਰ ਲੈ ਜਾਣ ਲਈ ਮਤੇ ਪਾਸ ਕਰਵਾਏ ਜਾ ਰਹੇ ਹਨ। ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਾਰ-ਵਾਰ ਕਚਰਾ ਪਲਾਂਟ ਲਈ ਨਵੀਂ ਜ਼ਮੀਨ ਖਰੀਦੇ ਜਾਣ ਦੇ ਆਦੇਸ਼ਾਂ ‘ਤੇ ਕੋਈ ਅਮਲ ਨਹੀ ਨਹੀ ਹੋ ਰਿਹਾ। ਸਰੂਪ ਚੰਦ ਸਿੰਗਲਾ ਹਲਕਾ ਵਿਧਾਇਕ ਜਨਤਾ ਦੇ ਨਾਲ ਹੋਣ ਦਾ ਦਾਅਵਾ ਤਾਂ ਕਰ ਰਹੇ ਹਨ ਪ੍ਰੰਤੂ ਅੱਜ ਤੱਕ ਇਕ ਵਾਰ ਵੀ ਉਹ ਜਨਤਾ ਦੇ ਸਾਹਮਣੇ ਆ ਕੇ ਸਥਿਤੀ ਸਪਸ਼ਟ ਨਹੀ ਕਰ ਸਕੇ।ਕੂੜਾ ਡੰਪ ਹਟਾਓ ਮੋਰਚਾ ਦੀ ਐਕਸ਼ਨ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਚੌਣਾਂ ਸਿਰ ‘ਤੇ ਹੋਣ ਕਾਰਨ ਲੋਕਾਂ ਨੂੰ ਭੁਲੋਇਆ ਜਾ ਰਿਹਾ ਹੈ। ਫਰਵਰੀ ਮਹੀਨੇ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਸੰਘਰਸ਼ ਨੂੰ ਸਾਰੀਆਂ ਧਿਰਾਂ ਅਣਗੌਲਿਆ ਕਰਦੀਆਂ ਸਨ ਤੇ ਹੁਣ ਸਾਰੀਆਂ ਧਿਰਾਂ ਕਚਰਾ ਪਲਾਂਟ ਨੂੰ ਸੰਘਣੀ ਵਸੋਂ ਤੋਂ ਦੂਰ ਲੈ ਜਾਣ ਦੇ ਦਾਅਵੇ ਕਰ ਰਹੀਆਂ ਹਨ।
ਕਚਰਾ ਪੀੜਤ ਲੋਕ ਮਸਲੇ ਦਾ ਪੱਕਾ ਹੱਲ ਚਾਹੁੰਦੇ ਹਨ। ਉਹ ਲਾਰੇ, ਦਾਅਵੇ ਕਰਨ ਤੇ ਵਿਸ਼ਵਾਸ ਨਹੀ ਕਰਦੇ। ਉਹ ਸਰਕਾਰ ਤੇ ਸਰਕਾਰੀ ਅਧਿਕਾਰੀ ਜਿਨ੍ਹਾਂ ਨੇ ਸਿੰਜਾਈ ਵਿਭਾਗ ਤੇ ਮਨਾਂ ਕਰਨ ਭੂਮੀ ਪਰਖ ਵਿਭਾਗ ਵਲੋਂ ਲਗਾਏ ਇਤਰਾਜ਼ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੰਘਣੀ ਵਸੋਂ ਵਿਚ ਕਚਰਾ ਪਲਾਂਟ ਲਗਾਏ ਜਾਣ ਤੋਂ ਰੋਕਣ ਦੇ ਬਾਵਜੂਦ ਝੂਠੇ ਹਲਫੀਆਂ ਬਿਆਨ ਦੇ ਕੇ ਇਹ ਜਹਿਰੀਲਾ ਖੂਹ ਸਥਾਪਿਤ ਕਰ ਦਿਤਾ। ਉਸ ਸਰਕਾਰ ਦੇ ਜ਼ਬਾਨੀ ਅਦੇਸ਼ਾਂ ਤੇ ਵਿਸ਼ਵਾਸ਼ ਕਿਵੇਂ ਕੀਤਾ ਜਾ ਸਕਦਾ ਹੈ। ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਿਹਾ ਧਰਨਾ ਹਰ ਪੱਖ ਤੋਂ ਫੈਸਲਾਂਕੁਨ ਹੋਵੇਗਾ। ਜੇ ਸੱਚਮੱਚ ਲੋਕ ਬੁਦਬੂ ਦੀ ਜਲਾਲਤ ਤੇ ਬਿਮਾਰੀਆਂ ਦੀ ਅਲਾਮਤ ਤੋਂ ਬਚਣਾਂ ਚਾਹੁੰਦੇ ਹਨ ਤਾਂ ਉਹ ਧਰਨੇ ਨੂੰ ਸਫ਼ਲ ਬਣਾਉਣਗੇ। ਇਸ ਧਰਨੇ ਦੀ ਅਗਵਾਈ ਇਲਾਕੇ ਦੇ ਚੁਣੇ ਹੋਏ ਨਗਰ ਕੌਸ਼ਲਰ ਕਰਨਗੇ। ਇਹ ਗਲ ਪਹਿਲਾਂ ਹੀ ਸਪੱਸ਼ਟ ਹੋ ਚੁੱਕੀ ਹੈ ਕਿ ਸੰਘਰਸ਼ ਨਾਲ ਜੁੜੇ ਲੋਕ ਪਾਰਟੀ ਹਿਤਾਂ ਤੋਂ ਉਪਰ ਉਠ ਕੇ ਸੰਘਰਸ਼ ਚਲਾ ਰਹੇ ਹਨ। ਬਦਬੂ ਤੋਂ ਸਤਾਏ ਤੇ ਬਿਮਾਰੀਆਂ ਤੋਂ ਪੀੜਤ ਕਚਰਾ ਪਲਾਂਟ ਦੀ ਐਕਸ਼ਨ ਕਮੇਟੀ ਵਲੋਂ ਲਗਾਏ ਇਸ ਧਰਨੇ ਵਿਚ ਭਾਈ ਮਤੀਦਾਸ ਨਗਰ, ਨਛੱਤਰ ਨਗਰ, ਜੋਗਾ ਨਗਰ, ਹਰਬੰਸ ਨਗਰ, ਹਾਊਸਫੈਂਡ ਕਲੋਨੀ, ਇੰਡਸਟਰੀ ਏਰੀਆਂ, ਗਨਪਤੀ ਇਨਕਲੇਵ, ਗੁਰੂ ਰਾਮ ਦਾਸ ਨਗਰ, ਸਿਲਵਰ ਕਲੋਨੀ, ਆਈ ਟੀ.ਆਈ, ਅਤੇ ਗੁਰੂ ਕੀ ਨਗਰੀ ਤੋਂ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋ ਰਹੇ ਹਨ। ਇਸ ਮੌਕੇ ਹਾਜ਼ਰ ਟੈਕਸ਼ਨ ਕਮੇਟੀ ਮੈਂਬਰਾਂ ਨੇ ਸਰਕਾਰ ਨੂੰ ਚੁਣੌਤੀ ਦਿਤੀ ਕਿ ਜੇਕਰ ਚੌਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਕਚਰਾ ਪਲਾਂਟ ਦਾ ਮਸਲਾ ਹੱਲ ਨਾ ਹੋਇਆ ਤਾਂ ਕਚਰਾ ਪਲਾਂਟ ਤੋਂ ਪੀੜਤ ਲੋਕ ਗਠਜੋੜ ਸਰਕਾਰ ਦੇ ਨੁਮਾਇੰਦੇ ਨੂੰ ਮੂੰਹ ਨਹੀ ਲਾਉਣਗੇ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media