
ਅੰਮ੍ਰਿਤਸਰ, 2 ਅਕਤੂਬਰ (ਜਸਬੀਰ ਸਿੰਘ ਸੱਗੂ) ਵਿਧਾਨ ਸਭਾ ਹਲਕਾ ਉਤਰੀ ਤੋਂ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਮਹਾਤਮਾ ਗਾਂਧੀ ਦਾ ਜਨਮ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ।ਇਸ ਸਮੇਂ ਮਹਾਤਮਾ ਗਾਂਧੀ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਕਰਮਜੀਤ ਸਿੰਘ ਰਿੰਟੂ ਨੇ ਇਸ ਸਮੇਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਪੂਰੀ ਦੁਨੀਆਂ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਹਿੰਸਾ ਦਾ ਮਾਰਗ ਛੱਡ ਕੇ ਅਹਿੰਸਾ ਵੱਲ ਤੋਰਿਆ।ਅਜਾਦੀ ਦੀ ਜੰਗ ਦੌਰਾਨ ਹੋਰ ਆਗੂਆਂ ਨੂੰ ਨਾਲ ਲੈ ਕੇ ਉਨਾਂ ਨੇ ਵੱਖ-ਵੱਖ ਅੰਦੋਲਨਾਂ ਨਾਲ ਅੰਗ੍ਰੇਜਾ ਨੂੰ ਭਾਰਤ ਛੱਡਣ ‘ਤੇ ਮਜਬੂਰ ਕਰ ਦਿੱਤਾ।ਕਰਮਜੀਤ ਰਿੰਟੂ ਨੇ ਨੌਜਵਾਨਾਂ ਨੂੰ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਅਪੀਲ ਕੀਤੀ ।ਇਸ ਮੌਕੇ ਅਭਿਸ਼ੇਕ ਸ਼ਰਮਾ, ਧੀਰਨ ਨਈਅਰ, ਯੋਗਰਾਜ ਫੌਜੀ, ਸਵਰਣ ਸਿੰਘ ਲਾਲੀ, ਅਨੇਕ ਸਿੰਘ, ਗੁਰਵਿੰਦਰ ਸਿੰਘ ਗੋਰਾ, ਅਰਵਿੰਦਰ ਸਿੰਘ, ਸੁਨੀਲ ਮਹਿਤਾ, ਸੰਦੀਪ ਸ਼ਾਹ, ਰਾਹੁਲ ਸ਼ਰਮਾ, ਹੰਸਪਾਲ ਸਿੰਘ, ਨਿਰਮਲ ਸਿੰਘ ਫੌਜੀ, ਬੌਬੀ, ਸੰਨੀ ਹਰੀਸ਼ ਪੁਰੀ, ਰਾਜੀਵ ਸ਼ਰਮਾ, ਦਲੀਪ ਯਾਦਵ, ਸੈਮੁਅਲ ਆਦਿ ਹਾਜਿਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media