
ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ ਸੱਗੂ) ਨਿਊ ਅਮ੍ਰਿਤਸਰ ਸੀਨੀਅਰ ਸਿਟੀਜਨਜ਼ ਵੈਲਫੇਅਰ ਸੋਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਬਜੁੱਰਗ ਦਿਵਸ ਜੋਸ਼ੋ ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਥਾਨਕ ਨਿਊ ਅੰਮ੍ਰਿਤਸਰ ਵਿਖੇ ਵੱਖ ਵੱਖ ਸਰਕਾਰੀ ਤੇ ਗੈਰ ਸਰਕਾਰੀ ਮਹਿਕਮਿਆਂ ਤੋਂ ਸੇਵਾ ਮੁਕਤ ਬਜੁੱਰਗਾਂ ਨੇ ਮਿਲ ਬੈਠ ਕੇ ਆਪਣੇ ਜੀਵਨ ਦੇ ਤਜੱਰਬੇ ਸਾਂਝੇ ਕੀਤੇ ਅਤੇ ਪੁਰਾਤਣ ਸਮੇਂ ਦੀਆਂ ਬਾਤਾਂ, ਕਥਾ ਕਹਾਣੀਆਂ ਨਾਲ ਖੂਬ ਮਨੋਰੰਜਨ ਕੀਤਾ।ਇਸ ਸਮੇਂ ਉਚੇੇਚੇ ਤੌਰ ‘ਤੇ ਪਹੁੰਚੇ ਨਿਊ ਅੰਮ੍ਰਿਤਸਰ ਰੈਜੀਡੈਂਟਸ ਵੈਲਫੇਅਰ ਐਸ਼ੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਚੌਹਾਨ ਨੂੰ ਸੋਸਾਇਟੀ ਦੇ ਪ੍ਰਧਾਨ ਬਿਅੰਤਬੀਰ ਸਿੰਘ, ਅਸ਼ੋਕ ਮਹਾਜਨ ਤੇ ਹੋਰਨਾਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ‘ਜੀ ਆਇਆਂ’ ਕਿਹਾ। ਪ੍ਰਧਾਨ ਰਛਪਾਲ ਸਿੰਘ ਨੇ ਕਲੌਨੀ ਦੇ ਬਾਬਿਆਂ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨਾਂ ਦੀ ਲੰਮੀ ਉਮਰ ਤੇ ਤੰਦਰਸਤੀ ਦੀ ਕਾਮਨਾ ਕੀਤੀ।ਪ੍ਰਧਾਨ ਚੌਹਾਨ ਨੇ ਸੀਨੀਅਰ ਸਿਟੀਜਨਜ਼ ਵੈਲਫੇਅਰ ਸੋਸਾਇਟੀ ਵਲੋਂ ਸਮਾਗਮ ਵਿੱਚ ਹਾਜਰ ਹੋਏ ਮੈਂਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਵਲੈਤੀ ਰਾਮ, ਸੂਰਤ ਸਿੰਘ, ਨਿਰਮਲਜੀਤ ਸਿੰਘ, ਸੁਖਦੇਵ ਸਿੰਘ, ਸੁਭਾਸ਼ ਸਿੰਘ, ਤਰਸੇਮ ਸਿੰਘ, ਜਗਮੋਹਨ ਸਿੰਘ ਮਾਰਸ਼ਲ, ਕੁਲਦੀਪ ਸਿੰਘ, ਹਰਜਿੰਦਰਪਾਲ ਸਿੰਘ, ਪ੍ਰੀਤਮ ਸਿੰਘ ਬਹਿਲ ਤੇ ਅਮਰਜੀਤ ਸਿੰਘ ਭੱਲਾ ਆਦਿ ਹਾਜਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media