
ਬਠਿੰਡਾ, 3 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ‘ਸਹਿਤ ਪਾਠਕਾਂ ਦੀਆਂ ਬਰੂਹਾਂ ਤੱਕ’ ਦੇ ਥੀਮ ਤਹਿਤ ਡਾ. ਬੀ. ਆਰ. ਅੰਬੇਡਕਰ ਯਾਦਗਰੀ ਲਾਇਬਰੇਰੀ ਕੋਟ ਫ਼ੱਤਾ ਨੂੰ ਸਹਿਤਕ ਕਿਤਾਬਾਂ ਦਾ ਇੱਕ ਸੈਟ ਦਿੱਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਨੇ ਗੀਤ, ਕਵਿਤਾਵਾਂ ਤੇ ਕੋਰੀਓਗਰਾਫ਼ੀਆਂ ਰਾਹੀ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ।ਕੋਟ ਫ਼ੱਤਾ ਦੇ ਡਾ. ਬੀ. ਬੀ. ਆਰ. ਅੰਬੇਡਕਰ ਸਮਾਜ ਭਲਾਈ ਕਲੱਬ ਵੱਲੋਂ ਚਲਾਈ ਜਾ ਰਹੀ ਉਕਤ ਲਾਇਬਰੇਰੀ ਲਈ ‘ਇਨ ਨਿਊਜ਼ ਵੈਲਫ਼ੇਅਰ ਸੁਸਾਇਟੀ’ ਵੱਲੋਂ ਵੱਖ ਵੱਖ ਲੇਖ਼ਕਾਂ ਦੀਆਂ 24 ਕਿਤਾਬਾਂ ਦਾ ਸੈਟ ਦਿੱਤਾ ਗਿਆ। ਸੁਸਾਇਟੀ ਵੱਲੋਂ ਇਹ ਕਿਤਾਬਾਂ ਇਨਕਲਾਬੀ ਗਾਇਕ ਗੁਰਸੇਵਕ ਬੀੜ੍ਹ ਤੇ ਬਲਜਿੰਦਰ ਨੇ ਲਾਇਬਰੇਰੀ ਦੇ ਪ੍ਰਬੰਧਕਾਂ ਸੁਖਬੀਰ ਸਿੰਘ, ਲਖਵੀਰ ਸਿੰਘ, ਰਵਿੰਦਰ ਸਿੰਘ ਰਵੀ ਤੇ ਪ੍ਰੈਸ ਸਕੱਤਰ ਇਕਬਾਲ ਸਿੰਘ ਮੈਂਟ ਨੂੰ ਦਿੱਤੀਆਂ ਗਈ। ਇਸ ਮੌਕੇ ਲਾਇਬਰੇਰੀ ਵੱਲੋਂ ਸੁਸਾਇਟੀ ਨੂੰ ਇੱਕ ਸਨਮਾਨ ਚਿੰਨ ਭੇਂਟ ਕਰਦਿਆ ਉਹਨਾਂ ਦੇ ਯਤਨਾਂ ਦੀ ਸਲਾਘਾ ਕੀਤੀ।ਵਿਦਿਆਰਥੀ ਨੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆ ਜਗਸੀਰ ਸਿੰਘ ਨੇ ਕੋਰੀਓਗਰਾਫ਼ੀ ਪੇਸ਼ ਕੀਤੀ।ਜ਼ਿਕਰਯੋਗ ਹੈ ਕਿ ਡਾ. ਬੀ. ਬੀ. ਆਰ. ਅੰਬੇਡਕਰ ਸਮਾਜ ਭਲਾਈ ਕਲੱਬ ਵੱਲੋਂ ਇਸੇ ਧਰਮਸ਼ਾਲਾ ਵਿੱਚ ਮਜ਼ਦੂਰ ਬੱਚਿਆਂ ਲਈ ਮੁਫ਼ਤ ਟਿਊਸ਼ਨ ਵੀ ਪੜਾਇਆ ਜਾ ਰਿਹਾ ਹੈ।ਸੁਸਾਇਟੀ ਵੱਲੋਂ ਬੋਲਦਿਆ ਗੁਰਸੇਵਕ ਸਿੰਘ ਬੀੜ ਨੇ ਲਾਇਬਰੇਰੀ ਤੇ ਇਹਨਾਂ ਵੱਲੋਂ ਚਲਾਏ ਜਾ ਰਹੇ ਮੁਫ਼ਤ ਟਿਊਸ਼ਨ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਅਧਿਆਪਕ ਹਰਮੀਤ ਸਿੰਘ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media