Saturday, June 27, 2026

ਲਾਲ ਬਹਾਦੁਰ ਸ਼ਾਸਤਰੀ ਤੇ ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾਇਆ

ppn0310201611

ਫਾਜ਼ਿਲਕਾ, 3 ਅਕਤੂਬਰ (ਵਿਨੀਤ ਅਰੋੜਾ) – ਬਲਾਕ ਕਾਂਗਰਸ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਅਨਾਜ਼ ਮੰਡੀ ਵਿਚ ਲਾਲ ਬਹਾਦੁਰ ਸ਼ਾਸਤਰੀ ਅਤੇ ਬਾਪੂ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਡਾ. ਮਹਿੰਦਰ ਕਮੁਾਰ ਰਿਣਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਹਲਕਾ ਇੰਚਾਰਜ਼ ਦੀ ਅਗਵਾਈ ਵਿਚ ਸ਼ਾਸਤਰੀ ਜੀ ਅਤੇ ਗਾਂਧੀ ਜੀ ਦੇ ਚਿੱਤਰ ਤੇ ਸ਼ਰਧਾ ਦੇ ਫੁੱਲ ਚੜ੍ਹਾਕੇ ਉਨ੍ਹਾਂ ਨੂੰ ਸ਼ਰਧਾਜ਼ਲੀ ਦਿੱਤੀ ਗਈ। ਸੰਬੋਧਤ ਕਰਦੇ ਹੋਏ ਡਾ. ਰਿਣਵਾ ਨੇ ਕਿਹਾ ਕਿ ਜੈ ਜਵਾਨ ਜੈ ਕਿਸਾਨ ਦਾ ਨਾਅਰੇ ਦੇਣ ਵਾਲੇ ਲਾਲ ਬਹਾਦੁਰ ਸ਼ਾਸਤਰੀ ਜੀ ਅਤੇ ਸੱਚ ਅਤੇ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਜੀ ਨੇ ਸਾਦਗੀ, ਦੇਸ਼ ਭਗਤੀ ਅਤੇ ਇਮਾਨਦਾਰੀ ਦੇ ਲਈ ਆਪਣਾ ਸਾਰਾ ਜੀਵਨ ਨਿਛਾਵਰ ਕਰ ਦਿੱਤਾ। ਅੱਜ ਭਾਰਤ ਉਨ੍ਹਾਂ ਨੂੰ ਯਾਦ ਕਰਦਾ ਹੈ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਨ ਰਹੇ ਹਾਂ। ਉਨ੍ਹਾਂ ਕਿਹਾ ਕਿ ਬੇਸ਼ਕ ਅੱਜ ਇਹ ਮਹਾਨ ਸਕਸ਼ੀਅਤਾਂ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਵੱਲਂ ਦਿੱਤੀਆਂ ਗਈਆਂ ਸਿੱਖਿਆਵਾਂ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਨ੍ਹਾਂ ਮਹਾਨ ਸਕਸ਼ੀਅਤਾਂ ਦੇ ਆਦਰਤਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਅਸ਼ੋਕ ਵਾਟਸ ਅਤੇ ਪਰਮਜੀਤ ਸ਼ਰਮਾ, ਰਜਿੰਦਰ ਸਿੰਘ ਬਰਾੜ, ਜ਼ਿਲ੍ਹਾ ਮੀਤ ਪ੍ਰਧਾਨ ਸ਼ਾਮ ਲਾਲ ਅਗਰਵਾਲ, ਡਾ. ਕੇਕੇ ਸੇਠੀ, ਇੰਜੀਨੀਅਰ ਲੇਖ ਰਾਜ ਕੰਬੋਜ, ਜੋਤ ਰਾਮ ਰਿਣਵਾ, ਮਾਸਟਰ ਰੋਸ਼ਨ ਲਾਲ ਭੁਸਰੀ, ਰਾਜੂ ਖੁੰਗਰ, ਜੋਗਿੰਦਰ ਸਿੰਘ, ਸੰਦੀਪ ਕਟਾਰੀਆ, ਕਰਨੈਲ ਸਿੰਘ, ਹੰਸ ਰਾਜ ਸ਼ਰਮਾ, ਰਜੇਸ਼ ਸ਼ਰਮਾ, ਨਰੇਸ਼ ਸ਼ਰਮਾ, ਕਸ਼ਮੀਰੀ ਲਾਲ ਨਾਰੰਗ, ਸ਼ੇਰੀ ਚਲਾਨਾ, ਡਾ. ਅਮਰ ਲਾਲ ਬਾਘਲਾ, ਕਾਕਾ ਡੋਗਰਾ, ਸਤੀਸ਼ ਗਰਗ, ਪ੍ਰਦੂਮਨ ਸ਼ਰਮਾ, ਵਿਪੁਲ ਦੱਤਾ, ਅਰੁਣ ਵਾਟਸ, ਪ੍ਰਧਾਨ ਪੰਜਾਵਾ, ਸੂਰਜ ਸਚਦੇਵਾ, ਵਿਜੈ ਕਾਪੜੀ, ਗਿਰਧਾਰੀ ਲਾਲ, ਮਹਾਵੀਰ ਐਮ.ਸੀ., ਪਵਨ ਦੁਰੇਜਾ, ਮਹਿੰਦਰ ਕੰਬੋਜ, ਮੱਖਣ ਕੰਬੋਜ, ਰਾਧੇ ਸਾਮ ਕੋਂਸਲਰ, ਨਰੇਸ਼ ਸ਼ਰਮਾ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply