Saturday, June 27, 2026

ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਕੀਤਾ ਯਾਦ

ppn0310201613
ਫਾਜ਼ਿਲਕਾ, 3 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਅਨਾਜ਼ ਮੰਡੀ ਦਫ਼ਤਰ ਵਿਚ ਬਲਾਕ ਕਾਂਗਰਸ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ (ਪੱਪੂ), ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕੋਸ਼ਲ ਬੂਕ, ਕਾਂਗਰਸ ਬੁਧੀਜੀਵੀ ਸੈਲ ਦੇ ਜ਼ਿਲਾ ਚੇਅਰਮੈਨ ਸਤਪਾਲ ਪੁਜ਼ਾਨੀ, ਵਿਜੈ ਤੰਵਰ, ਸਤਪਾਲ ਭੁਸਰੀ, ਸੰਦੀਪ ਗੁਲਬਧਰ, ਡਾ. ਅਮਰ ਲਾਲ ਬਾਘਲਾ, ਰੋਸ਼ਨ ਲਾਲ ਭੁਸਰੀ, ਜੋਗਿੰਦਰ ਸਿੰਘ, ਜਗਦੀਸ਼ ਕੁੱਕੜ, ਪਰਮਾਨੰਦ, ਮਹਿੰਰਦਰ ਕੰਬੋਜ, ਰਾਜ ਕੁਮਾਰ ਖੁੰਗਰ, ਚੇਤਨ ਗਰੋਵਰ, ਕਾਕਾ ਡੋਗਰਾ, ਵਿਨੋਦ ਨਾਗਪਾਲ, ਸੁਭਾਸ਼ ਮਦਾਨ, ਗੋਰੂ ਕਾਲੜਾ, ਮੋਨੂੰ ਠਠਈ, ਕੇਵਲ ਕ੍ਰਿਸ਼ਨ, ਪੰਕਜ ਪੁਜਾਨੀ, ਅਸ਼ੀਸ਼, ਯੋਗਰਾਜ ਸ਼ਰਮਾ, ਮਨੂੰ ਸ਼ਰਮਾ, ਰਕੇਸ਼ ਨਾਗਪਾਲ, ਅਲੋਕ ਨਾਗਪਾਲ, ਪੰਕਜ ਅਹੂਜਾ, ਲਵਿਸ਼ ਪੁਜਾਨੀ, ਵਿਸ਼ਾਲ ਗੁਲਬਧਰ, ਮੰਗਤ ਰਾਏ, ਅਸ਼ੀਮ ਕਾਲੜਾ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਚੱਤਰਾਂ ਤੇ ਫੁੱਲ ਭੇਂਟ ਕੀਤੇ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਬਲਾਕ ਪ੍ਰਧਾਨ ਸੁਰਿੰਦਰ ਕਾਲੜਾ ਨੇ ਕਿਹਾ ਕਿ 3 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਅੰਤਰਰਾਸ਼ਟਰੀ ਪੱਧਰ ਤੇ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ। ਮਹਾਤਮਾ ਗਾਂਧੀ ਭਾਰਤ ਦੀ ਆਜ਼ਾਦੀ ਦੇ ਲਈ ਅੰਗ੍ਰੇਜ਼ੀ ਸ਼ਾਸਨ ਦੇ ਖਿਲਾਫ਼ ਆਜ਼ਾਦੀ ਮਿਲਣ ਤੱਕ ਪੂਰੇ ਹੋਂਸਲੇ ਅਤੇ ਹਿੰਮਲ ਨਾਲ ਸੰਘਰਸ਼ ਚਲਾਉਂਦੇ ਰਹੇ। ਸਾਦਾ ਜੀਵਨ, ਉੱਚ ਵਿਚਾਰ, ਸੋਚ ਦੇ ਸਾਡੇ ਰਾਸ਼ਟਰਪਿਤਾ ਗਾਂਧੀ ਬੀੜੀ ਸਿਗਰੇਟ, ਅਤੇ ਮਾਸਾਹਾਰ ਦੇ ਖਿਲਾਫ਼ ਸਨ। ਮਹਾਤਮਾ ਗਾਂਧੀ ਨੇ ਦੁਨੀਆਂ ਵਿਚ ਸਾਬਤ ਕੀਤਾ ਕਿ ਅਹਿੰਸਾ ਦੇ ਰਾਹ ਤੇ ਚੱਲਕੇ ਸ਼ਾਂਤੀਪੂਰਨ ਢੰਗ ਨਾਲ ਵੀ ਆਜ਼ਾਦੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਸਾਡੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਦਿਨ ਹੈ। ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਜਨਮੇ ਸ਼ਾਸਤਰੀ ਜੀ ਦਾ ਪੂਰਾ ਜੀਵਨ ਦੇਸ਼ ਨੂੰ ਸਮਰਪਤ ਰਿਹਾ।  ਭਾਰਤ ਰਤਨ ਲਾਲ ਵਿਭੂਸ਼ਤ ਸ਼ਾਸਤਰੀ ਜੀ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਜੋ ਅੱਜ ਵੀ ਗੂੰਜ ਰਿਹਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply