Saturday, June 27, 2026

150 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਫਾਜ਼ਿਲਕਾ, 3 ਅਕਤੂਬਰ (ਵਿਨੀਤ ਅਰੋੜਾ) – ਸ਼੍ਰੀ ਸਨਾਤਮ ਧਰਮ ਗੀਤਾ ਭਵਨ ਮੰਦਰ ਫਾਜ਼ਿਲਕਾ ਵੱਲੋਂ ਅੱਜ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਵੰਡਿਆ ਗਿਆ।ਪ੍ਰੋਗਰਾਮ ਵਿਚ ਖਰੈਤ ਲਾਲ ਬੱਬਰ ਅਤੇ ਉਨ੍ਹਾਂ ਦਾ ਬੇਟਾ ਅਨਮੋਲ ਬੱਬਰ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਅਤੇ ਆਪਣੇ ਪਿਤਾ ਸਵ. ਸਤਨਾਮ ਦਾਸ ਬੱਬਰ ਦੀ ਯਾਦ ਵਿਚ ਰਾਸ਼ਨ ਵੰਡਿਆ। ਜਾਣਕਾਰੀ ਦਿੰਦੇ ਹੌਏ ਮੰਦਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਅੱਜ ਬੱਬਰ ਪਰਿਵਾਰ ਵੱਲਂ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਜਿਸ ਵਿਚ ਆਟਾ, ਘਿਚ, ਦਾਲਾਂ, ਮਿਰਚ, ਮਸਾਲੇ, ਨਮਕ, ਤੇਲ, ਸਾਬਣ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਮੰਦਰ ਵਿਚ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਜ਼ਰੂਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਮੰਦਰ ਵਿਚ ਹਰ ਰੋਜ਼ ਦੁਪਹਿਰ ਨੂੰ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ।ਰਾਸ਼ਨ ਵੰਡਣ ਦੇ ਕੰਮ ਵਿਚ ਮੰਦਰ ਕਮੇਟੀ ਵੱਲੋਂ ਪ੍ਰਧਾਨ ਸੁਰਿੰਦਰ ਅਹੂਜਾ, ਓਮ ਪ੍ਰਕਾਸ਼ ਵਾਟਸ, ਪੁਰਸ਼ੋਤਮ ਸੇਠੀ, ਕ੍ਰਿਸ਼ਨ ਲਾਲ ਗੁੰਬਰ, ਸਤੀਸ਼ ਸਚਦੇਵਾ, ਹੰਸ ਰਾਜ ਧੂੜੀਆ, ਸੰਜੇ ਅਨੇਜਾ, ਡਾ. ਧਰਮਪਾਲ ਵਰਮਾ, ਗਿਰਧਾਰੀ ਲਾਲ, ਹਰੀਸ਼ ਮੁੰਜ਼ਾਲ, ਸੁਵਰਸ਼ਾ ਕਾਮਰਾ, ਅਨੂੰ ਨਾਰੰਗ, ਡਾ. ਆਸ਼ਾ ਗੁੰਬਰ ਅਤੇ ਹੋਰਨਾਂ ਮੈਂਬਰਾਂ ਨੇ ਸਹਿਯੋਗ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply