
ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਵਿਜੈ ਸਾਂਪਲਾ ਕੇਂਦਰੀ ਰਾਜ ਮੰਤਰੀ ਨੇ ਅੱਜ ਬਾਰਠ ਸਾਹਿਬ ਵਿਖੇ ਬਣੇ ਰਾਹਤ ਕੈਂਪ ਦਾ ਦੋਰਾ ਕੀਤਾ ਅਤੇ ਇਸ ਕੈਂਪ ਵਿੱਚ ਠਹਿਰੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਇਸ ਮੋਕੇ ਸ੍ਰੀ ਅਸ਼ਵਨੀ ਸਰਮਾ ਵਿਧਾਇਕ ਹਲਕਾ ਪਠਾਨਕੋਟ, ਸ੍ਰੀਮਤੀ ਸੀਮਾ ਕੁਮਾਰੀ ਵਿਧਾਇਕ ਹਲਕਾ ਭੋਆ, ਸ੍ਰੀ ਐਸ.ਆਰ. ਲੱਧੜ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ, ਮਾਸਟਰ ਮੋਹਣ ਲਾਲ ਸਾਬਕਾ ਮੰਤਰੀ ਪੰਜਾਬ, ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ, ਅਨਿਲ ਰਾਮਪਾਲ ਜਿਲ੍ਹਾ ਪ੍ਰਧਾਨ ਭਾਜਪਾ, ਸਤੀਸ ਮਹਾਜਨ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ),ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਗਵਰਧਨ ਗੋਪਾਲ ਸਰਮਾ ਚੇਅਰਮੈਨ ਜਿਲ੍ਹਾ ਪ੍ਰੀਸਦ, ਨਰਿੰਦਰ ਪਰਮਾਰ, ਰਾਕੇਸ ਸਰਮਾ,ਵਿਪਨ ਮਹਾਜਨ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਬਲਵਿੰਦਰ ਸਿੰਘ ਜੋੜਾਸੰਘਾ ਤੇ ਕੁਲਵਿੰਦਰ ਸਿੰਘ ਰਮਦਾਸ (ਦੋਨੋਂ ਸਕੱਤਰ ਐਸ.ਜੀ.ਪੀ.ਸੀ), ਰਜਵੰਤ ਸਿੰਘ , ਜਗਦੀਸ ਸਿੰਘ ਬੁੱਟਰ ਮੈਨੇਜਰ ਅਤੇ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਅਤੇ ਪਾਰਟੀ ਕਾਰਜਕਰਤਾ ਵੀ ਹਾਜਰ ਸਨ। ਇਸ ਤੋਂ ਪਹਿਲਾ ਸ੍ਰੀ ਸਾਂਪਲਾ ਨੇ ਗੁਰੁਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਨਤਮਸਤਕ ਹੋ ਕੇ ਲੋਕਾਂ ਦੇ ਭਲੇ ਅਤੇ ਸੁਰੱਖਿਆ ਲਈ ਅਰਦਾਸ ਕੀਤੀ।
ਸ੍ਰੀ ਵਿਜੈ ਸਾਂਪਲਾ ਕੇਂਦਰੀ ਰਾਜ ਮੰਤਰੀ ਨੇ ਰਾਹਤ ਕੈਂਪ ਵਿੱਚ ਠਹਿਰੇ ਲੋਕਾਂ ਦਾ ਹਾਲ ਚਾਲ ਪੁਛਦਿਆਂ ਕਿਹਾ ਕਿ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਕਿਸੇ ਵੀ ਸਥਿਤੀ ਵਿੱਚ ਲੋਕਾਂ ਦੀ ਸੇਵਾ ਲਈ ਹਾਜਰ ਹੈ। ਉਨ੍ਹਾਂ ਕਿਹਾ ਕਿ ਘਰ ਛੱਡਣਾ ਬਹੁਤ ਅੋਖਾ ਹੈ ਪਰ ਲੋਕਾਂ ਨੇ ਇਸ ਤਨਾਅ ਪੂਰਨ ਮਾਹੋਲ ਵਿੱਚ ਹੋਂਸਲਾ ਤੇ ਉਤਸਾਹ ਬਣਾ ਕੇ ਰੱਖਿਆ ਹੈ ਅਤੇ ਇਸ ਅੋਖੀ ਘੜੀ ਅੰਦਰ ਇਕਜੁੱਟਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਦੇਸਾ ਅਨੁਸਾਰ 10 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਸਰਹੱਦੀ ਲੋਕਾਂ ਨੂੰ ਰਾਹਤ ਕੈਂਪਾ ਵਿੱਚ ਲਿਆਉਂਣ ਅਤੇ ਠਹਿਰਣ ਲਈ ਜਿਲ੍ਹਾ ਪ੍ਰਸਾਸ਼ਨ ਨੇ ਜੋ ਯੋਜਨਾਬੰਦ ਤਰੀਕੇ ਨਾਲ ਆਪਣੀ ਡਿਊਟੀ ਨਿਭਾਈ ਹੈ ਅਤੇ ਉਨ੍ਹਾਂ ਵਾਸਤੇ ਸਾਰੇ ਪ੍ਰਬੰਧ ਵਧੀਆ ਤਰੀਕੇ ਨਾਲ ਕੀਤੇ ਹਨ ਉਹ ਸਲਾਘਾਯੋਗ ਹਨ। ਉਨ੍ਹਾਂ ਨੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਰਾਹਤ ਕੈਂਪਾਂ ਵਿੱਚ ਠਹਿਰੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦ ਤੇ ਬਣੇ ਤਨਾਅ ਵਿੱਚ ਲੋਕਾਂ ਨੇ ਜਿਸ ਤਰ੍ਹਾ ਸਰਕਾਰ ਦਾ ਸਹਿਯੋਗ ਦਿੱਤਾ ਹੈ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਇਨ੍ਹਾਂ ਨੂੰ ਕੋਈ ਤਕਲੀਫ ਨਾ ਆਉਂਣ ਦੇਈਏ। ਉਨ੍ਹਾਂ ਲੋਕਾਂ ਵੱਲੋਂ ਕੀਤੀ ਗਈ ਮੰਗ ਕਿ ਸਰਹੱਦੀ ਲੋਕਾਂ ਨੂੰ ਬਾਡਰ ਤੋਂ ਹੱਟ ਕੇ ਸੁਰੱਖਿਅਤ ਥਾਵਾਂ ਤੇ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਨ ਲਈ ਹਰ ਸੰਭਵ ਕੋਸਿਸ ਕਰਨਗੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media