Sunday, June 28, 2026

ਜੰਗ ਨਹੀਂ, ਅਮਨ ਸ਼ਾਂਤੀ ਲਈ ਮਾਹੌਲ ਸਿਰਜਣ ਦਾ ਸੱਦਾ

ਅੰਮ੍ਰਿਤਸਰ, 2 ਅਕਤੂਬਰ (ਦੀਪ ਦਵਿੰਦਰ ਸਿੰਘ) – ‘ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣ ਰਹੇ ਜੰਗੀ ਮਾਹੌਲ ਦਾ ਲੋਕਾਂ ਦੀ ਮਨੋਦਿਸ਼ਾ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਤੇ ਉਹ ਇਸ ਗੰਭੀਰ ਸਥਿਤੀ ਵਿੱਚ ਉੁਹ ਆਪਣੀਆਂ ਜਾਨਾਂ ਦੀ ਨਾ ਪ੍ਰਵਾਹ ਕਰਦਿਆਂ ਆਪਣੀਆਂ ਫਸਲਾਂ ਅਤੇ ਕਿਰਤ ਨੂੰ ਬਚਾਉਣ ਵੱਲ ਵੱਧ ਕੇਂਦਰਤ ਹੋ ਰਹੇ ਹਨ। ਸੋ ਇਸ ਅਜੋਕੀ ਤੇ ਅਜੀਬ ਸਥਿਤੀ ਲਈ ਲੋਕਾਂ ਅਤੇ ਸਰਕਾਰਾਂ ਨੂੰ ਜੰਗ ਨਹੀਂ ਅਮਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਵਿਚਾਰ ਅੱਜ ਇਥੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇਦਿੰਆਂ ਵੱਲੋਂ ਸਾਂਝੇ ਰੂਪ ਵਿੱਚ ਪ੍ਰਗਟ ਕੀਤੇ ਗਏ। ਉਨ੍ਹਾਂ ਕਿਹਾ ਕਿ 1947 ਦੀ ਵੰਡ ਫਿਰ 65, 71 ਤੇ 99 ਅਤੇ ਹੁਣ 2016 ਵਿੱਚ ਫਿਰ ਕੁਰਕਸ਼ੇਤਰ ਵਾਂਗ ਦੋਵਾਂ ਪੰਜਾਬਾਂ ਨੂੰ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈ। ਇਸ ਨਾਲ ਇਹ ਪੰਜਾਬ ਬੁਰੀ ਤਰ੍ਹਾਂ ਤਬਾਹ ਹੋ ਜਾਵੇਗਾ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਦੋਨਾਂ ਦੇਸ਼ਾਂ ਦੇ ਕਾਬਜ਼ ਰਾਜਸੀ ਧਿਰਾਂ ਲੋਕਾਂ ਨੂੰ ਜੰਗ ਵਿੱਚ ਝੋਕ ਕੇ ਸਿਆਸੀ ਮਨਸ਼ੇ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਲੋਕਾਂ ਦਾ ਧਿਆਨ ਬਹੁਤ ਸਾਰੇ ਅਹਿਮ ਮੁੱਦਿਆਂ ਅਤੇ ਜਰੂਰੀ ਮਸਲਿਆਂ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਜੰਗ ਪ੍ਰਤੀ ਜਾਗਰੂਤ ਕਰਦਿਆਂ ਕਿਹਾ ਕਿ ਹੁਣ ਜੰਗ ਪਹਿਲਾਂ ਵਾਂਗ ਨਹੀਂ, ਸਗੋਂ ਬਹੁਤ ਭਿਆਨਕ ਹੋ ਸਕਦੀ ਹੈ। ਜਿਸ ਨਾਲ ਇਥੇ ਰਹਿਣ ਵਾਲੇ ਲੋਕ ਤੇ ਰਹਿਣ ਯੋਗ ਵਾਤਾਵਰਨ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਵੇਗਾ। ਇਸ ਲਈ ਇਹ ਮਹਿੰਗੀ ਜੰਗ ਦੇ ਖਿਲਾਫ਼ ਅਵਾਜ ਉਠਾਉਣੀ ਹੀ ਲੋਕ ਹਿੱਤ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਸੀ. ਪੀ. ਆਈ. ਦੇ ਜਿਲ੍ਹਾਂ ਸ਼ਹਿਰੀ ਸਕੱਤਰ ਅਮਰਜੀਤ ਸਿੰਘ ਆਸਲ, ਦਿਹਾਤੀ ਸਕੱਤਰ ਲਖਬੀਰ ਸਿੰਘ ਨਿਜਾਮਪੁਰਾ, ਸੀ.ਪੀ. ਐਮ ਪੰਜਾਬ ਦੇ ਆਗੂ ਰਤਨ ਸਿੰਘ ਰੰਧਾਵਾ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਤਰਕਸ਼ੀਲ ਆਗੂ ਸੁਮੀਤ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਯਸ਼ਪਾਲ ਝਬਾਲ, ਪੰਜਾਬੀ ਸਾਹਿਤ ਸਭਾ ਚੌਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਜੰਗਾਂ ਨੇ ਹਮੇਸ਼ਾ ਹੀ ਮਨੁਖਤਾਂ ਨੂੰ ਦਰਦ ਅਤੇ ਤਬਾਹੀ ਹੀ ਦਿੱਤੀ ਹੈ ਅਤੇ ਕੋਈ ਮਸਲਾ ਹੱਲ ਨਹੀਂ ਕੀਤਾ ਕਿਉਂਕਿ ਜੰਗ ਆਪਣੇ ਆਪ ਵਿੱਚ ਹੀ ਇਕ ਵੱਡਾ ਤੇ ਘਾਤਕ ਮਸਲਾਂ ਹੈ। ਉਨ੍ਹਾਂ ਸਪੱਸ਼ਟ ਕੀਤ ਕਿ ਇਹ ਸੰਸਥਾਵਾਂ ਸਰਹੱਦੀ ਲੋਕਾਂ ਦੇ ਦਰਦ ਵਿੱਚ ਸ਼ਾਮਲ ਹਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply