
ਚੌਂਕ ਮਹਿਤਾ, 3 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਰੰਧਾਵਾ ਰੈਸਟੋਰੈਂਟ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੈਡਮ ਕੁਲਵਿੰਦਰ ਬੁੱਟਰ ਪ੍ਰੋਡਿਊਸਰ ਦੂਰਦਸ਼ਨ ਕੇਂਦਰ ਜਲੰਧਰ, ਸੁਲਤਾਨਾ ਬੇਗਮ (ਸਾਬਕਾ ਡਿਪਟੀ ਡਾਇਰੈਕਟਰ ਸਿਖਿਆ ਵਿਭਾਗ), ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ: ਅਨੂਪ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪ੍ਰੋਫੈਸਰ ਗੋਪਾਲ ਬੁੱਟਰ, ਪ੍ਰੋਫੈਸਰ ਕੁਲਵੰਤ ਔਜਲਾ ਕਪੂਰਥਲਾ, ਸ਼ਾਇਰ ਅਮਰ ਸੂਫੀ, ਪ੍ਰੋ: ਮੋਹਣ ਸਿੰਘ ਮੁਕਤਸਰ, ਕਮਲਜੀਤ ਕੌਰ ਭੁੱਲਰ, ਸੰਤੋਖ ਸਿੰਘ ਭੁੱਲਰ, ਗਿ: ਸੰਤੋਖ ਸਿੰਘ ਆਸਟਰੇਲੀਆ, ਜਸਬੀਰ ਸਿੰਘ ਬਰਾੜ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਸਰਪ੍ਰਸਤ ਰਘਬੀਰ ਸਿੰਘ ਸੋਹਲ ਆਦਿ ਸ਼ੁਸ਼ੋਭਿਤ ਹੋਏ। ਇਸ ਮੌਕੇ ਪ੍ਰਵਾਸੀ ਸਾਹਿਤਕਾਰ ਸੰਤੋਖ ਸਿੰਘ ਭੁੱਲਰ (ਇੰਗਲੈਂਡ) ਦੀ ਪਲੇਠੀ ਪੁਸਤਕ ਮੇਰਾ ਸਮੁੰਦਰੀ ਸਫਰਨਾਮਾ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ। ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਸ: ਸ਼ੇਲਿੰਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਸਰਗਰਮੀਆਂ ਤੇ ਿਇਕ ਝਾਤ ਪਾਈ ੳਤੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ ।
ਇਸ ਮੌਕੇ ਨਾਮਵਰ ਗਾਇਕ ਇੰਦਰ ਸੰਧੂ, ਮੱਖਣ ਭੈਣੀਵਾਲਾ, ਸਕੰਦਰ ਸਿੰਘ, ਚੰਨ ਬੋਲੇਵਾਲੀਆ, ਹਿੰਦ ਗਹਿਰੀ, ਕੁਲਦੀਪ ਸਿੰਘ ਦਰਾਜਕੇ, ਅਰਜਿੰਦਰ ਬੁਤਾਲਵੀ ਆਦਿ ਨੇ ਗਾਇਕੀ ਦੇ ਜੌਹਰ ਦਿਖਾਏ, ਜਦਕਿ ਕਵੀ ਦਰਬਾਰ ਵਿੱਚ ਕੁਲਜੀਤ ਕੌਰ ਮੰਡ, ਕੁਲਵਿੰਦਰ ਕੰਵਲ, ਰਿਤੂ ਵਾਸੂਦੇਵਾ, ਨਿਰਮਲ ਕੋਟਲਾ, ਕਿਸ਼ਾਂਵਲ ਕਰਮਜੀਤ ਕੌਰ, ਵਿਸ਼ਾਲ, ਗੁਰਦਿਆਲ ਪੱਲ੍ਹਾ, ਰਿੱਕੀ, ਨਵਦੀਪ ਬਦੇਸ਼ਾ, ਮਨਜੀਤ ਵੱਸੀ, ਸੁਖਰਾਜ ਭੁੱਲਰ, ਦਿਲਪ੍ਰੀਤ ਸੰਧੂ, ਵਰਗਸ ਸਲਾਮਤ, ਸੁਖਦੇਵ ਪ੍ਰੇਮੀ, ਧਰਮਿੰਦਰ ਔਲਖ, ਗੁਰਬਾਜ ਸਿੰਘ ਤੋਲਾ ਨੰਗਲ, ਹਰੀ ਸਿੰਘ ਗਰੀਬ, ਸ਼ੇਲਿੰਦਰਜੀਤ ਸਿੰਘ ਰਾਜਨ, ਰਾਜਿੰਦਰ ਧੰਜੂ, ਦਇਆ ਬਾਬੂ ਨਮਨ, ਦਰਸ਼ਨ ਨੰਦਰਾ, ਮਨਜੀਤ ਕੰਬੋ, ਸੁਖਵੰਤ ਵੱਸੀ, ਪ੍ਰਦੀਪ ਭੁੱਲਰ, ਅਜੀਤ ਸਿੰਘ ਸੋਹਲ, ਐਚ.ਐਸ. ਰੁਪਾਲ, ਸਤਰਾਜ ਜਲਾਲਾਂਬਾਦੀ, ਦਲਜੀਤ ਮਹਿਤਾ, ਬਲਦੇਵ ਸਠਿਆਲਵੀ, ਦੀਪਕ ਮੱਤੇਵਾਲ, ਬਲਦੇਵ ਕ੍ਰਿਸ਼ਨ ਸ਼ਰਮਾ, ਸੁਖਦੇਵ ਪਾਂਧੀ, ਸੰਤੋਖ ਰਾਹੀ, ਜਸਬੀਰ ਗਿੱਲ, ਓਮ ਪ੍ਰਕਾਸ਼ ਭਗਤ, ਅਮਨਪ੍ਰੀਤ ਅਠੌਲਾ, ਸੰਨਪ੍ਰੀਤ, ਹਰਨੂਰ ਭੁੱਲਰ, ਬਲਵਿੰਦਰ ਅਠੌਲਾ, ਲਖਵਿੰਦਰ ਸਿੰਘ ਮਾਨ ਆਦਿ ਨੇ ਕਾਵਿ ਰਚਨਾਵਾਂ ਪੜ੍ਹੀਆਂ । ਇਸ ਮੌਕੇ ਅਮਨਪ੍ਰੀਤ ਸਿੰਘ ਸੰਧੂ ਡੀ.ਏ. ਅਮ੍ਰਿਤਸਰ, ਮਨਮੋਹਣ ਸਿੰਘ ਹੁੰਦਲ ਕਸਟਮ ਸੁਪਰਡੈਂਟ, ਸਤਿੰਦਰਬੀਰ ਸਿੰਘ ਏ.ਡੀ.ਓ., ਲਖਬੀਰ ਸਿੰਘ ਨਿੱਝਰ, ਰਣਜੀਤ ਸਿੰਘ ਪੱਡਾ, ਮਨਜੀਤ ਪੱਡਾ, ਲੈਕਚਰਾਰ ਸੁਖਵਿੰਦਰ ਸਿੰਘ ਕਪੂਰਥਲਾ, ਗੁਰਬਿੰਦਰ ਸਿੰਘ, ਸੁਖਦੇਵ ਸਿੰਘ ਮੁਕਤਸਰ, ਅਵਤਾਰ ਸਿੰਘ ਰਾਣਾ, ਅਨੂਪ ਸਿੰਘ ਚਾਹਲ, ਰਣਜੀਤ ਸਿੰਘ ਕੰਗ, ਡੀ.ਕੇ. ਰੈਡੀ, ਜੇ ਐਸ ਮਾਣਾ, ਗੁਰਪ੍ਰੀਤ ਧੰਜਲ, ਸਤਨਾਮ ਸਿੰਘ ਸੱਤੀ, ਜਸਬੀਰ ਸਿੰਘ ੱਿਗਲ, ਮਾ: ਜਸਵਿੰਦਰ ਰਈਆ, ਜਸਵਿੰਦਰ ਕੌਰ ਕੰਬੋ, ਮੈਡਮ ਪਰਮਬੀਰ, ਮੈਡਮ ਰਜਵੰਤ, ਮੈਡਮ ਬਰਿੰਦਰਜੀਤ ਕੌਰ, ਦਲਜੀਤ ਕੌਰ ਕਪੂਰਥਲਾ ਆਦਿ ਸਖਸ਼ੀਅਤਾਂ ਹਾਜ਼ਰ ਸਨ ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media