Sunday, June 28, 2026

ਅਨਾਜ ਮੰਡੀ ਚੌਂਕ ਮਹਿਤਾ ਵਿਖੇ ਝੋਨੇ ਦੀ ਖ੍ਰੀਦ ਦਾ ਵਿਧਾਇਕ ਉਸਮਾਂ ਨੇ ਕੀਤਾ ਉਦਘਾਟਨ

ppn0310201620
ਚੌਂਕ ਮਹਿਤਾ, 3 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਅਨਾਜ ਮੰਡੀ ਮਹਿਤਾ ਚੌਂਕ ਵਿਖੇ ਝੋਨੇ ਦੀ ਖ੍ਰੀਦ ਸਬੰਧੀ ਹਲਕਾ ਵਿਧਾਇਕ ਉਸਮਾਂ ਨੇ ਉਦਘਾਟਨ ਕੀਤਾ।ਇਸ ਤੋ ਬਆਦ ਉਨਾਂ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਹਰ ਤਰਾਂ ਦੇ ਪ੍ਰਬੰਧਾ ਦਾ ਬਰੀਕੀ ਨਾਲ ਜਾਇਜਾਂ ਲਿਆ ਜਿਥੇ ਸਾਰੇ ਪ੍ਰਬੰਧ ਬਿਲਕੁੱਲ ਸਹੀ ਪਾਏ। ਉਨਾਂ ਕਿਹਾ ਕਿ ਕਿਸਾਨ 24 ਘੰਟੇ ਦੇ ਵਿੱਚ ਵਿੱਚ ਆਪਣੀ ਜਿਨਸ ਮੰਡੀ ਵਿਚੋਂ ਵੇਚ ਕੇ ਘਰ ਚਲਾ ਜਾਇਆ ਕਰੇਗਾ ਹੁਣ ਪੰਜਾਬ ਸਰਕਾਰ ਨੇ ਅਜਿਹੀ ਨੀਤੀ ਤਿਆਰ ਕਰ ਦਿੱਤੀ ਹੈ ਕਿ ਕਿਸਾਨਾ ਨੂੰ ਆਪਣੀ ਜਿਨਸ ਮੰਡੀ ਵਿੱਚ ਵੇਚਣ ਲਈ ਰਾਤਾਂ ਨਹੀ ਗੁਜਾਰਨੀਆਂ ਪੈਣਗੀਆਂ।ਇਸ ਮੌਕੇ ਆੜਤੀਆ ਐਸੋਏਸ਼ਨ ਦੇ ਪ੍ਰਧਾਨ ਜਥੇ. ਜਤਿੰਦਰ ਸਿੰਘ ਲੱਧਾਮੰਡਾ, ਜਥੇ. ਰਾਜਬੀਰ ਸਿੰਘ ਉਦੋਨੰਗਲ ਮੈਂਬਰ ਵਰਕਿੰਗ ਕਮੇਟੀ, ਚੇਅਰਮੈਨ ਕੰਵਰਦੀਪ ਸਿੰਘ ਮਾਨ ਜਲਾਲ ਉਸਮਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਪੱਤਰਕਾਰ ਜੇ ਐਸ ਮਾਣਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਿਸਾਨਾ ਨੂੰ ਕਿਸੇ ਤਰਾਂ ਦੀ ਕੋਈ ਵੀ ਮੁਸ਼ਕਲ ਨਾ ਆਵੇ ਉਨਾਂ ਦਾ ਮੁੱਖ ਉਦੇਸ਼ ਹੋਵੋਗਾ ਤੇ ਮੰਡੀ ਵਿੱਚ ਕਿਸਾਨਾ ਲਈ ਹਰ ਤਰਾਂ ਦੇ ਸੁਖਵੇਂ ਪ੍ਰਬੰਧ ਕੀਤੇ ਹਨ।।ਇਸ ਮੌਕੇ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਨੰਗਲੀ, ਡਾਇਰੈਕਟਰ ਮਾਰਕੀਟ ਕਮੇਟੀ ਮਹਿਤਾ ਗੁਰਮੁੱਖ ਸਿੰਘ ਸਾਹਬਾ, ਇੰਸਪੈਕਰ ਹਰਮਨ ਸਿੰਘ, ਹਰਗੋਪਾਲ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ ਦਿਹਾਤੀ, ਲਖਵਿੰਦਰ ਸਿੰਘ ਸੋਨਾ ਆਦਿ ਮੈਂਬਰ ਤੇ ਕਿਸਾਨ ਹਾਜ਼ਰ ਸਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply